ਦਿੱਲੀ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

05/10/2020 2:33:50 PM

ਨਵੀਂ ਦਿੱਲੀ-ਕੋਰੋਨਾਵਾਇਰਸ ਲਾਕਡਾਊਨ ਦੌਰਾਨ ਰਾਜਧਾਨੀ ਦਿੱਲੀ 'ਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਮਹੀਨੇਭਰ 'ਚ ਇਹ ਤੀਜੀ ਵਾਰ ਹੈ। ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 3.5 ਮਾਪੀ ਗਈ ਹੈ। ਇਸ ਦਾ ਸੈਂਟਰ ਦਿੱਲੀ ਦੇ ਨੇੜੇ ਗਾਜੀਆਬਾਦ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾ 12 ਅਤੇ 13 ਅਪ੍ਰੈਲ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ।

ਦੱਸਣਯੋਗ ਹੈ ਕਿ ਦਿੱਲੀ-ਐੱਨ.ਸੀ.ਆਰ 'ਚ ਅੱਜ ਸਵੇਰਸਾਰ ਤੋਂ ਹੀ ਮੌਸਮ ਨੇ ਅਚਾਨਕ ਮਿਜ਼ਾਜ ਬਦਲ ਲਿਆ ਹੈ। ਸਵੇਰਸਾਰ ਤੋਂ ਹੀ ਤੇਜ਼ ਹਨ੍ਹੇਰੀ-ਤੂਫਾਨ ਨਾਲ ਦਿਨੇ ਹਨੇਰਾ ਛਾਅ ਗਿਆ ਸੀ, ਜਿਸ ਤੋਂ ਬਾਅਦ ਹੁਣ ਭੂਚਾਲ ਦੇ ਝਟਕੇ ਲੱਗਣ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਦੇਖਿਆ ਗਿਆ ਹੈ।

ਇਕ ਪਾਸੇ ਜਿੱਥੇ ਧੂੜ ਭਰੀ ਹਨ੍ਹੇਰੀ ਅਤੇ ਤੂਫਾਨ ਨਾਲ ਸੜਕਾਂ 'ਤੇ ਹਨ੍ਹੇਰਾ ਛਾ ਗਿਆ ਤਾਂ ਉੱਥੇ ਹੀ ਦੂਜੇ ਪਾਸੇ ਕੁਝ ਥਾਵਾਂ 'ਤੇ ਬਾਰਿਸ਼ ਹੋਣ ਨਾਲ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਜਾਰੀ ਹੁੰਮਸ ਭਰੀ ਗਰਮੀ ਤੋਂ ਰਾਹਤ ਵੀ ਮਿਲੀ ਹੈ। ਮੌਸਮ ਵਿਭਾਗ ਨੇ 10 ਮਈ ਤੋਂ ਬਾਅਦ ਮੌਸਮ ਬਦਲਣ ਦੀ ਸੰਭਾਵਨਾ ਜਤਾਈ ਹੈ।

Iqbalkaur

This news is Content Editor Iqbalkaur