ਗਣਤੰਤਰ ਦਿਵਸ ਪਰੇਡ : ਖ਼ਰਾਬ ਦ੍ਰਿਸ਼ਤਾ ਕਾਰਨ ਲੋਕ ਪੂਰੇ ਉਤਸ਼ਾਹ ਨਾਲ ਨਹੀਂ ਲੈ ਕੇ ਫਲਾਈ-ਪਾਸਟ ਦਾ ਆਨੰਦ

01/26/2023 3:35:30 PM

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ 'ਚ ਵੀਰਵਾਰ ਨੂੰ ਧੁੰਦ ਦੀ ਸੰਘਣੀ ਚਾਦਰ ਕਾਰਨ ਦ੍ਰਿਸ਼ਤਾ ਦਾ ਪੱਧਰ ਘੱਟ ਹੋ ਕੇ ਕਰੀਬ 800 ਮੀਟਰ ਹੋਣ ਕਾਰਨ ਪਰੇਡ ਦੇਖਣ ਆਏ ਲੋਕ ਫਲਾਈ-ਪਾਸਟ ਦਾ ਪੂਰੀ ਤਰ੍ਹਾਂ ਆਨੰਦ ਨਹੀਂ ਉਠਾ ਸਕੇ। ਗਣਤੰਤਰ ਦਿਵਸ ਪਰੇਡ ਦੌਰਾਨ ਹਰ ਸਾਲ ਫਲਾਈ-ਪਾਸਟ ਆਕਰਸ਼ਨ ਦਾ ਮੁੱਖ ਕੇਂਦਰ ਹੁੰਦਾ ਹੈ। ਦੇਸ਼ ਦੇ 74ਵੇਂ ਗਣਤੰਤਰ ਦਿਵਸ ਸਮਾਰੋਹ 'ਚ ਫਲਾਈ ਪਾਸਟ 'ਚ 50 ਜਹਾਜ਼ਾਂ ਨੇ ਹਿੱਸਾ ਲਿਆ। ਨ੍ਹਾਂ 'ਚ ਰਾਫ਼ੇਲ, ਮਿਗ-29 ਅਤੇ ਸੁਖੋਈ 30 ਐੱਮ.ਕੇ.ਆਈ. ਲੜਾਕੂ ਜਹਾਜ਼ਾਂ ਨਾਲ ਸੀ-130 ਸੁਪਰ ਹਰਕਿਊਲਿਸ ਅਤੇ ਸੀ-17 ਗਲੋਬਮਾਸਟਰ ਆਵਾਜਾਈ ਜਹਾਜ਼ ਸ਼ਾਮਲ ਸਨ।

ਪਰੇਡ ਦੌਰਾਨ ਲੋਕ ਆਪਣੇ ਮੋਬਾਇਲ ਕੈਮਰੇ ਨਾਲ ਇਸ ਰੋਂਗਟੇ ਖੜ੍ਹੇ ਕਰ ਦੇਣ ਵਾਲੇ ਨਜ਼ਾਰੇ ਨੂੰ ਕੈਦ ਕਰਨਾ ਚਾਅ ਰਹੇ ਸਨ ਪਰ ਆਸਮਾਨ 'ਚ ਕੋਹਰੇ ਅਤੇ ਧੁੰਦ ਦੀ ਚਾਦਰ ਕਾਰਨ ਅਜਿਹਾ ਨਹੀਂ ਹੋ ਸਕਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਦੁਪਹਿਰ 12ਵਜੇ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ 287 ਦੇ ਪੱਧਰ 'ਤੇ ਸੀ, ਜੋ ਬੁੱਧਵਾਰ ਸ਼ਾਮ 4 ਵਜੇ ਦੇ 160 ਪੱਧਰ ਤੋਂ ਬਾਅਦ ਤੇਜ਼ੀ ਨਾਲ ਵਿਗੜਿਆ ਹੈ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਕਿ ਸਵੇਰੇ 7 ਵਜੇ ਦ੍ਰਿਸ਼ਤਾ ਦਾ ਪੱਧਰ 600 ਮੀਟਰ ਸੀ, ਜੋ ਦੁਪਹਿਰ 11 ਵਜੇ ਸੁਧਰ ਕੇ 800 ਮੀਟਰ ਹੋ ਗਿਆ।

DIsha

This news is Content Editor DIsha