ਕਸ਼ਮੀਰ ''ਚ ਜ਼ਿਆਦਾ ਬਰਫ਼ਬਾਰੀ ਹੋਣ ਕਰਕੇ ਆਵਾਜਾਈ ਕੀਤੀ ਬੰਦ

02/21/2018 2:00:10 PM

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਅੱਜ ਸਵੇਰੇ ਤਾਜਾ ਬਰਫ਼ਬਾਰੀ ਖਿਸਕਣ ਕਾਰਨ ਸਾਧਨਾ ਟਾਪ, ਜੀ-ਗਲੀ ਅਤੇ ਫਿਰਕਿਯਾਨ, ਦਰਾਂ ਨੂੰ ਬੰਦ ਕਰ ਦਿੱਤਾ ਗਿਆ, ਜਿਸ 'ਚ ਦੂਰ ਦੇ ਪਿੰਡ, ਜ਼ਿਲਾ ਅਤੇ ਤਹਿਸੀਲ ਮੁੱਖ ਦਫ਼ਤਰ ਨਾਲ ਸੰਪਰਕ ਟੁੱਟ ਗਿਆ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਤੋਂ ਤਿੰਨਾਂ ਪਾਸਿਓ ਘਿਰੇ ਸਰਹੱਦੀ ਸ਼ਹਿਰ ਗੁਰੇਜ ਨੂੰ ਜੋੜਨ ਵਾਲਾ ਰਾਜਦਾਨ ਦਰਾਂ ਬਰਫ ਜਮਾ ਹੋਣ ਅਤੇ ਖਿਸਕਣ ਕਾਰਨ ਪਿਛਲੇ ਹਫਤੇ ਤੋਂ ਬੰਦ ਹੈ।
ਕੁਪਵਾੜਾ ਤੋਂ ਪੁਲਸ ਕੰਟਰੋਲ ਪੈਨਲ (ਪੀ.ਸੀ.ਆਰ.) ਅਧਿਕਾਰੀ ਨੇ ਫੋਨ 'ਤੇ ਦੱਸਿਆ ਕਿ ਅੱਜ ਸਵੇਰੇ ਉੱਤਰ ਕਸ਼ਮੀਰ ਦੇ ਉਪਰੀ ਭਾਗਾਂ 'ਚ ਬਰਫ ਖਿਸਕਣ ਨਾਲ ਹੋਇਆ, ਜਿਸ ਨਾਲ ਕੁਪਵਾੜਾ ਨੂੰ ਵੱਖ-ਵੱਖ ਇਲਾਕਿਆਂ ਨਾਲ ਜੋੜਨ ਵਾਲੀਆਂ ਸੜਕਾਂ 'ਤੇ ਆਵਾਜਾਈ ਬੰਦ ਕਰ ਦਿੱਤੀ ਗਈ। ਉਨ੍ਹਾਂ ਨੇ ਕਿਹਾ ਹੈ ਕਿ ਸਾਧਨਾ ਟਾਪ, ਜੀ-ਗਲੀ ਅਤੇ ਫਿਰਕਿਯਾਨ 'ਚ ਤਾਜਾ ਬਰਫਬਾਰੀ ਨਾਲ 3 ਤੋਂ 4 ਇੰਚ ਬਰਫ ਜਮ ਗਈ। ਸੜਕ 'ਤੇ ਤਿਲਕਣ ਕਾਰਨ ਕਰਨ, ਕਰਨਾਹ, ਮਾਚਿਲ, ਤੰਗਧਾਰ ਅਤੇ ਹੋਰ ਦੂਰ-ਦੁਰਾਡੇ ਦੇ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ 'ਤੇ ਆਵਾਜਾਈ ਰੋਕ ਦਿੱਤੀ ਗਈ। ਮੌਸਮ ਵਿਭਾਗ ਨੇ ਕਲ੍ਹਸ਼ਾਮ 24 ਘੰਟੇ ਲਈ ਜਾਰੀ ਸੂਚਨਾ 'ਚ ਫਿਰਕਿਯਾਨ, ਜੀ-ਗਲੀ, ਕੁਪਵਾੜਾ-ਚੌਕੀਬਲ ਅਤੇ ਤੰਗਧਾਰ 'ਚ ਮੱਧ-ਪੱਧਰ ਦੀ ਬਰਫਬਾਰੀ ਦੀ ਚਿਤਾਵਨੀ ਦਿੱਤੀ ਹੈ।