ਦਿੱਲੀ ਟਰਾਂਸਪੋਰਟ ਨਿਗਮ ''ਚ ਨੌਕਰੀ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

06/18/2020 12:28:27 PM

ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਕਾਨਟ੍ਰੈਕਟ ਬੇਸਿਸ (ਠੇਕਾ ਆਧਾਰਿਤ) ਬੱਸ ਡਰਾਈਵਰਾਂ ਦੀ ਭਰਤੀ ਲਈ ਭਰਤੀਆਂ ਕੱਢੀਆਂ ਹਨ। ਦਿੱਲੀ ਟਰਾਂਸਪੋਰਟ ਨਿਗਮ (ਡੀ. ਟੀ. ਸੀ.) 'ਚ ਬੱਸ ਡਰਾਈਵਰ ਦੀ ਨੌਕਰੀ ਕਰਨ ਦੇ ਇੱਛੁਕ ਅਤੇ ਚਾਹਵਾਨ ਉਮੀਦਵਾਰ 30 ਜੂਨ 2020 ਤੱਕ ਬੇਨਤੀ ਕਰ ਸਕਦੇ ਹਨ। 

ਅਹੁਦੇ ਦਾ ਨਾਂ—
ਬਸ ਡਰਾਈਵਰ

ਸਿੱਖਿਆ ਯੋਗਤਾ—
ਉਮੀਦਵਾਰਾਂ ਦੀ ਘੱਟ ਤੋਂ ਘੱਟ ਸਿੱਖਿਅਕ ਯੋਗਤਾ 10ਵੀਂ ਪਾਸ ਹੋਣ ਦੇ ਨਾਲ-ਨਾਲ ਹੈਵੀ ਟਰਾਂਸਪੋਰਟ ਡਰਾਈਵਰ ਲਾਇਸੈਂਸ ਦਾ ਹੋਣਾ ਜ਼ਰੂਰੀ ਹੈ।

ਉਮਰ ਹੱਦ—
ਇਨ੍ਹਾਂ ਅਹੁਦਿਆਂ ਲਈ ਬੇਨਤੀ ਕਰਨ ਲਈ ਉਮੀਦਵਾਰਾਂ ਦੀ ਉਮਰ 50 ਸਾਲ ਹੋਣੀ ਚਾਹੀਦੀ ਹੈ।

ਅਰਜ਼ੀ ਦੀ ਪ੍ਰਕਿਰਿਆ—
ਡੀ. ਟੀ. ਸੀ. 'ਚ ਡਰਾਈਵਰਾਂ ਦੇ ਅਹੁਦੇ 'ਤੇ ਨੌਕਰੀ ਕਰਨ ਦੇ ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈੱਬਸਾਈਟ http://www.dtc.nic.in 'ਤੇ ਦਿੱਤੀ ਗਈ ਨੋਟੀਫਿਕੇਸ਼ਨ ਮੁਤਾਬਕ ਅਪਲਾਈ ਕਰ ਸਕਦੇ ਹਨ। 

ਅਪਲਾਈ ਲਈ ਆਖਰੀ ਤਰੀਕ—
ਡੀ. ਟੀ. ਸੀ. ਡਰਾਈਵਰਾਂ ਦੇ ਅਹੁਦਿਆਂ 'ਤੇ ਬੇਨਤੀ ਦੀ ਆਖਰੀ ਤਰੀਕ 30 ਜੂਨ 2020 ਤੈਅ ਕੀਤੀ ਗਈ ਹੈ। ਇਸ ਭਰਤੀ ਪ੍ਰਕਿਰਿਆ ਲਈ ਆਨਲਾਈਨ ਅਪਲਾਈ ਨਹੀਂ ਕੀਤਾ ਜਾਵੇਗਾ, ਸਗੋਂ ਕਿ ਆਫਲਾਈਨ ਮੋਡ ਤੋਂ ਅਰਜ਼ੀ ਫਾਰਮ ਜਮ੍ਹਾਂ ਕਰਨਾ ਹੋਵੇਗਾ।

Tanu

This news is Content Editor Tanu