ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਰਦਿਸ਼ਤਾ ਲਿਆਉਣ ਲਈ ਸੰਗਤ ਨੂੰ ਪ੍ਰਬੰਧਨ ''ਚ ਬਣਾਇਆ ਭਾਗੀਦਾਰ

05/17/2019 12:24:08 PM

ਨਵੀਂ ਦਿੱਲੀ (ਕਮਲ ਕੁਮਾਰ ਕਾਂਸਲ)—ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਹੈ ਕਿ ਦਿੱਲੀ ਕਮੇਟੀ ਦੇ ਪ੍ਰਬੰਧਾਂ ਨੂੰ ਪਾਰਦਿਸ਼ਤਾ ਤਰੀਕੇ ਨਾਲ ਚਲਾਉਣ ਲਈ ਸਿੱਖ ਸੰਗਤ ਨੂੰ ਪ੍ਰਬੰਧਾਂ 'ਚ ਭਾਗੀਦਾਰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਦਿੱਲੀ ਦੀ ਪ੍ਰਮੁੱਖ ਸਿੱਖ ਵਿਅਕਤੀਆਂ ਨਾਲ ਇੱਕ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਗਿਆ ਹੈ ਕਿ ਕਮੇਟੀ ਦੁਆਰਾ ਚਲਾਏ ਜਾ ਰਹੇ ਸਾਰੇ ਸੰਸਥਾਨਾਂ 'ਚ ਸਿੱਖ ਸੰਗਤਾਂ ਦੀ ਸਮੂਲੀਅਤ ਕੀਤੀ ਜਾਵੇਗੀ।

ਸਿਰਸਾ ਨੇ ਦੱਸਿਆ ਹੈ ਕਿ ਸਾਰੀਆਂ ਸੇਵਾਵਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਅਤੇ ਪਾਰਦਿਸ਼ਤਾ ਲਿਆਉਣ ਲਈ ਵੱਖ-ਵੱਖ ਕੌਂਸਲਾ ਬਣਾਈਆਂ ਜਾਣਗੀਆਂ, ਜਿਵੇਂ ਵਿੱਤ ਕਮੇਟੀ, ਸਿੱਖਿਆ ਕੌਂਸਲ, ਮੈਡੀਕਲ ਕੌਂਸਲ, ਧਰਮ ਪ੍ਰਚਾਰ ਕਮੇਟੀ ਆਦਿ ਗਠਨ ਕੀਤਾ ਜਾਵੇਗਾ ਅਤੇ ਇਸ 'ਚ ਕਮੇਟੀ ਅਤੇ ਸੰਗਤ ਦੋਵਾਂ ਦੇ ਮੈਂਬਰ ਸ਼ਾਮਿਲ ਕੀਤੇ ਜਾਣਗੇ ਪਰ ਸੰਗਤ ਦੇ ਹੱਥ 'ਚ ਜ਼ਿਆਦਾ ਤੋਂ ਜ਼ਿਆਦਾ ਸ਼ਕਤੀ ਦਿੱਤੀ ਜਾਵੇਗੀ। ਅਸੀਂ ਕਿਸੇ ਦੀ ਆਲੋਚਨਾ ਨਹੀਂ ਕਰਨਾ ਚਾਹੁੰਦੇ ਅਤੇ ਨਾ ਹੀ ਇਹ ਚਾਹੁੰਦੇ ਹਾਂ ਕਿ ਸਾਡੇ ਉਪਰ ਝੂਠੇ ਦੋਸ਼ ਲਗਾਏ ਜਾਣ। ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਿਆਂ ਦੀਆਂ ਗੋਲਕਾਂ ਕਮੇਟੀ ਦੁਆਰਾ ਨਹੀਂ ਖੋਲੀਆਂ ਜਾਂਦੀਆਂ ਬਲਕਿ ਸਿੱਧਾ ਬੈਂਕ ਹੀ ਗੋਲਕ ਖੋਲਦਾ ਹੈ। ਅਸੀਂ ਗੁਰਦੁਆਰਾ ਕਮੇਟੀ ਦੀ ਸੇਵਾਦਾਰੀ ਪੈਸਾ ਕਮਾਉਣ ਲਈ ਨਹੀਂ ਲਈ ਹੈ ਬਲਕਿ ਮੈਂ ਤਾਂ ਇਹ ਚਾਹੁੰਦਾ ਹਾਂ ਕਿ ਕੁਝ ਅਜਿਹਾ ਕਰਾ, ਜਿਸ ਤੋਂ ਆਉਣ ਵਾਲੇ ਸਮੇਂ 'ਚ ਗੁਰਦੁਆਰਾ ਪ੍ਰਬੰਧਾਂ ਦੀ ਸੇਵਾ ਸਹੀ ਚੱਲੇ ਅਤੇ ਸਾਰੇ ਅਦਾਰੇ ਚੜ੍ਹਦੀਕਲਾ 'ਚ ਰਹੇ।

Iqbalkaur

This news is Content Editor Iqbalkaur