37 ਲੱਖ ਘੱਟ ਹੋਣ ਦਾ ਝੂਠਾ ਪ੍ਰਚਾਰ ਕਰਨ ਵਾਲੇ ਸਕਾਰਾਤਮਕ ਰਾਜਨੀਤੀ ''ਤੇ ਦੇਣ ਧਿਆਨ : ਕਾਲਕਾ

08/21/2019 5:32:12 PM

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਦਫ਼ਤਰ 'ਚ ਕੱਲ ਯਾਨੀ ਮੰਗਲਵਾਰ ਸ਼ਾਮ ਅਚਾਨਕ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਖਜ਼ਾਨੇ ਦੀ ਚੈਕਿੰਗ ਲਈ ਪਹੁੰਚੇ ਸਨ। ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਦਿੱਲੀ ਕਮੇਟੀ ਦੇ ਖਜ਼ਾਨੇ 'ਚ 37 ਲੱਖ ਰੁਪਏ ਘੱਟ ਹਨ। ਇਸ ਦਾ ਜਵਾਬ ਦੇਣ ਲਈ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਆਪਣੀ ਟੀਮ ਸਮੇਤ ਸਵੇਰੇ 10 ਵਜੇ ਤੋਂ 11 ਵਜੇ ਇਕ ਘੰਟੇ ਤੱਕ ਉਡੀਕ ਕੀਤੀ ਪਰ ਇਨ੍ਹਾਂ 'ਚੋਂ ਕੋਈ ਵੀ ਨਹੀਂ ਪਹੁੰਚਿਆ। ਉਨ੍ਹਾਂ ਨੇ ਕਿਹਾ ਕਿ ਝੂਠਾ ਪ੍ਰਚਾਰ ਕਰਨ ਵਾਲੇ ਸਕਾਰਾਤਮਕ ਰਾਜਨੀਤੀ 'ਤੇ ਧਿਆਨ ਦੇਣ। 

ਜਰਨਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਮੰਗਲਵਾਰ ਨੂੰ ਪਰਮਜੀਤ ਸਿੰਘ ਸਰਨਾ ਦੀ ਟੀਮ ਸ਼ਾਮ ਨੂੰ ਆਈ ਸੀ ਅਤੇ ਉਸ ਨੇ ਹੜਕੰਪ ਮਚਾਇਆ ਤੇ ਸਟਾਫ਼ 'ਤੇ ਦਬਾਅ ਪਾਇਆ ਕਿ ਕੈਸ਼ ਬੁੱਕ ਅਤੇ ਕੈਸ਼ ਦਿਖਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਬਿਨਾਂ ਕਿਸੇ ਨੂੰ ਸੂਚਨਾ ਦਿੱਤੇ ਅਜਿਹਾ ਕਰਨਾ ਬਹੁਤ ਹੀ ਅਫਸੋਸਜਨਕ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਕਿ 37 ਲੱਖ ਰੁਪਏ ਖਜ਼ਾਨੇ 'ਚੋਂ ਘੱਟ ਹਨ, ਜਦੋਂ ਕਿ ਅਸਲੀਅਤ ਇਹ ਹੈ ਕਿ ਸਰਨਾ ਨੇ ਕਿਸੇ ਨਾਲ ਵੀ ਸੰਪਰਕ ਨਹੀਂ ਕੀਤਾ ਅਤੇ ਸਿਰਫ ਰੌਲਾ ਪਾ ਕੇ ਚਲੇ ਗਏ। ਕਾਲਕਾ ਨੇ ਕਿਹਾ ਕਿ ਦਫ਼ਤਰ ਦੇ ਖਜ਼ਾਨੇ 'ਚ ਕੈਸ਼ ਰਜਿਸਟਰ ਦਾ ਮਿਲਾਨ ਕਰਨ ਲਈ ਅਸੀਂ ਖੁੱਲ੍ਹਾ ਸੱਦਾ ਦਿੱਤਾ ਸੀ ਕਿ ਬੁੱਧਵਾਰ ਸਵੇਰੇ 10 ਵਜੇ ਪਹੁੰਚ ਕੇ ਕੋਈ ਵੀ ਕੈਸ਼ ਅਤੇ ਰਜਿਸਟਰ ਚੈੱਕ ਕਰ ਸਕਦਾ ਹੈ ਪਰ ਅੱਜ ਯਾਨੀ ਬੁੱਧਵਾਰ ਨੂੰ ਇਕ ਘੰਟੇ ਦੀ ਉਡੀਕ ਤੋਂ ਬਾਅਦ ਇਕ ਵੀ ਵਿਅਕਤੀ ਨਹੀਂ ਪਹੁੰਚਿਆ।

DIsha

This news is Content Editor DIsha