ਜੰਮੂ-ਕਸ਼ਮੀਰ: ਸ਼੍ਰੀਨਗਰ ''ਚ ਡੀ.ਐਸ.ਸੀ. ਅਯੂਬ ਦੀ ਹੱਤਿਆ ਦੇ ਕੇਸ ''ਚ ਹੋਈ ਵੱਡੀ ਕਾਰਵਾਈ

06/24/2017 12:59:05 PM

ਸ਼੍ਰੀਨਗਰ—ਜੰਮੂ-ਕਸ਼ਮੀਰ 'ਚ ਪੁਲਸ ਸੁਪਰਡੈਂਟ ਮੁਹੰਮਦ ਅਯੂਬ ਪੰਡਿਤ ਦੀ ਭੀੜ ਵੱਲੋਂ ਕੁੱਟ-ਮਾਰ ਕਰਕੇ ਹੱਤਿਆ ਦੇ ਮਾਮਲੇ 'ਚ ਵੱਡੀ ਕਾਰਵਾਈ ਹੋਈ ਹੈ। ਪ੍ਰਦੇਸ਼ ਪੁਲਸ ਨੇ ਖੇਤਰ ਦੇ ਇਕ ਸੀਨੀਅਰ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ। ਉਨ੍ਹਾਂ ਦੇ ਹੀ ਖੇਤਰ 'ਚ ਇਹ ਘਟਨਾ ਹੋਈ ਹੈ।


ਬੀਤੀ ਰਾਤ ਜਾਰੀ ਆਦੇਸ਼ 'ਚ ਪੁਲਸ ਮਹਾਨਿਰਦੇਸ਼ਕ (ਡੀ.ਜੀ.ਪੀ.) ਐਸ.ਪੀ. ਵੈਦ ਨੇ ਉੱਤਰੀ ਕਸ਼ਮੀਰ ਦੇ ਪੁਲਸ ਸੁਪਰਡੈਂਟ ਸੱਜਾਦ ਖਾਲਿਕ ਭਟ ਦੇ ਤਬਾਦਲੇ ਦਾ ਆਦੇਸ਼ ਦਿੱਤੇ। ਵੀਰਵਾਰ ਦੀ ਰਾਤ ਨੂੰ ਨੌਹੱਟਾ 'ਚ ਕੁੱਟ-ਕੁੱਟ ਕੇ ਹੱਤਿਆ ਕਰਨ ਦੀ ਘਟਨਾ ਹੋਈ ਸੀ, ਜੋ ਉੱਤਰੀ ਕਸ਼ਮੀਰ ਦੇ ਪੁਲਸ ਪ੍ਰਧਾਨ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ। ਭੱਟ ਪੁਲਸ ਪ੍ਰਧਾਨ ਰੈਂਕ ਦੇ ਅਧਿਕਾਰੀ ਹੈ। ਉਨ੍ਹਾਂ ਨੂੰ ਪੁਲਸ ਦਫਤਰ 'ਚ ਰਿਪੋਰਟ ਕਰਨ ਨੂੰ ਕਿਹਾ ਗਿਆ ਹੈ। ਆਦੇਸ਼ ਦੇ ਮੁਤਾਬਕ, ਸ਼੍ਰੀਨਗਰ ਦੇ ਹੋਰ ਪੁਲਸ ਪ੍ਰਧਾਨ (ਯਾਤਾਯਾਤ ਸ਼ਹਿਰ) ਸੱਜਾਦ ਅਹਿਮਦ ਸ਼ਾਹ ਉੱਤਰ ਕਸ਼ਮੀਰ ਦੇ ਐਸ.ਪੀ. ਦੇ ਕੰਮਕਾਜ ਨੂੰ ਦੇਖਣਗੇ। ਪੰਡਿਤ ਨੂੰ ਇੱਥੇ ਦੀ ਜਾਮਾ ਮਸਜਿਦ ਦੇ ਬਾਹਰ ਭੀੜ ਨੇ ਨੰਗਾ ਕਰਕੇ ਉਨ੍ਹਾਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ, ਜਿਸ ਨਾਲ ਸਮੁੱਚੇ ਕਸ਼ਮੀਰ 'ਚ ਗੁੱਸਾ ਪੈਦਾ ਹੋਇਆ ਅਤੇ ਸਾਰੇ ਤਬਕਿਆਂ ਨੇ ਇਸ ਦੀ ਨਿੰਦਾ ਕੀਤੀ।