ਉਤਰਾਖੰਡ-ਹਿਮਾਚਲ ''ਚ ਬਰਫ ਦਾ ਸੋਕਾ, ਹਿਮਾਲਿਆ ਦੇ ''ਓਮ'' ''ਤੇ ਖਤਰਾ

01/18/2018 4:02:10 PM

ਦੇਹਰਾਦੂਨ— ਤੁਸੀਂ ਜੇਕਰ ਉਤਰਾਖੰਡ 'ਚ ਕੈਲਾਸ਼ ਮਾਨਸਰੋਵਰ ਦੀ ਯਾਤਰਾ 'ਤੇ ਗਏ ਹੋ ਤਾਂ ਤੁਸੀਂ ਇਸ ਦੌਰਾਨ ਰਸਤੇ 'ਚ ਪੈਣ ਵਾਲੇ ਪਰਬਤਾਂ 'ਤੇ 'ਓਮ' ਦੀ ਆਕ੍ਰਿਤੀ' ਜ਼ਰੂਰੀ ਦੇਖਣੀ ਹੋਵੇਗੀ। ਇਹ ਦ੍ਰਿਸ਼ ਆਮ ਤੌਰ 'ਤੇ ਮਈ-ਜੂਨ 'ਚ ਦੇਖਣ ਨੂੰ ਮਿਲਦਾ ਹੈ ਪਰ ਇਸ ਵਾਰ ਹੁਣ ਤੋਂ 'ਓਮ' ਦੀ ਆਕ੍ਰਿਤੀ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਨੇ ਇਸ ਦੇ ਪਿੱਛੇ ਦਾ ਕਾਰਨ ਗਲੋਬਲ ਵਾਰਮਿੰਗ ਨੂੰ ਦੱਸਿਆ ਹੈ। ਦਰਅਸਲ ਇਸ ਸਾਲ ਦੇਸ਼ 'ਚ ਸਰਦੀ ਦੇ ਤੇਵਰ ਇਸ ਤਰ੍ਹਾਂ ਦੇਖਣ ਨੂੰ ਮਿਲੇ, ਜਿਸ ਦਾ ਸਾਰਿਆਂ ਨੂੰ ਇੰਤਜ਼ਾਰ ਹੁੰਦਾ ਹੈ। ਸਰਦੀ ਦੀ ਸ਼ੁਰੂਆਤ ਤੋਂ ਹੀ ਹਿਮਾਚਲ ਅਤੇ ਉਤਰਾਖੰਡ 'ਚ ਬਾਰਸ਼ ਨਾਲ ਬਰਫ ਦੇ ਆਸਾਰ ਵਧ ਜਾਂਦੇ ਹਨ ਪਰ ਇਸ ਵਾਰ ਦੋਹਾਂ ਹੀ ਥਾਂਵਾਂ 'ਤੇ ਵਧ ਬਰਫਬਾਰੀ ਨਹੀਂ ਹੋਈ ਹੈ। ਸਰਦੀ ਜਨਵਰੀ ਦੇ ਆਖਰੀ ਦਿਨਾਂ 'ਚ ਪੁੱਜ ਗਈ ਹੈ ਪਰ ਅਜੇ ਤੱਕ ਬਰਫ ਅਤੇ ਬਾਰਸ਼ ਦੇ ਆਸਾਰ ਨਹੀਂ ਦਿੱਸ ਰਹੇ ਹਨ। ਸੇਬ ਦੀ ਫਸਲ ਲਈ ਵੀ ਅਜਿਹਾ ਮੌਸਮ ਚਿੰਤਾ ਦਾ ਕਾਰਨ ਹੈ। ਉੱਥੇ ਹੀ ਘੱਟ ਬਰਫਬਾਰੀ ਕਾਰਨ ਇਸ ਵਾਰ ਗਰਮੀਆਂ 'ਚ ਪਾਣੀ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ।
ਹਰ ਸਾਲ ਸਰਦੀਆਂ 'ਚ ਜਿੱਥੇ ਮੈਦਾਨੀ ਇਲਾਕਿਆਂ 'ਚ ਹਲਕੀ ਬਾਰਸ਼ ਹੁੰਦੀ ਹੈ, ਉੱਥੇ ਹੀ ਹਿਮਾਚਲ ਪ੍ਰਦੇਸ਼ 'ਚ ਵੀ ਕਾਫੀ ਬਾਰਸ਼ ਹੁੰਦੀ ਹੈ ਪਰ ਇਸ ਵਾਰ ਹਿਮਾਚਲ 'ਚ ਵੀ ਬਹੁਤ ਘੱਟ ਬਾਰਸ਼ ਹੋਈ ਤਾਂ ਉਤਰਾਖੰਡ 'ਚ 100 ਫੀਸਦੀ ਬਾਰਸ਼ ਘੱਟ ਹੋਈ। ਜਨਵਰੀ ਮਹੀਨਾ ਖਤਮ ਹੋਣ ਨੂੰ ਹੈ ਪਰ ਮੈਦਾਨੀ ਇਲਾਕੇ ਵੀ ਇਸ ਵਾਰ ਸਰਦੀ ਦੀ ਬਾਰਸ਼ ਤੋਂ ਅਛੂਤੇ ਹਨ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਅਗਲੇ 5-6 ਦਿਨਾਂ 'ਚ ਵੀ ਬਾਰਸ਼ ਦੀ ਕੋਈ ਸੰਭਾਵਨਾ ਨਹੀਂ ਦਿੱਸ ਰਹੀ ਹੈ। ਸਰਦੀ ਦੇ ਸ਼ੁਰੂਆਤੀ ਦਿਨ ਯਾਨੀ ਕਿ ਦਸੰਬਰ 'ਚ ਉੱਪਰੀ ਇਲਾਕਿਆਂ 'ਚ ਸੂਰਜ ਦੀ ਚਮਕ ਹੀ ਰਹੀ। ਹਾਲਾਂਕਿ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ਅਤੇ ਹਿਮਾਲਿਆ ਦੇ ਉੱਪਰੀ ਖੇਤਰਾਂ 'ਚ ਹਲਕੀ ਬਰਫਬਾਰੀ ਅਤੇ ਬਾਰਸ਼ ਜ਼ਰੂਰ ਹੋਈ। ਇੰਨਾ ਹੀ ਨਹੀਂ ਲੋਕਾਂ ਨੂੰ ਸ਼ਿਮਲਾ 'ਚ ਬਰਫਬਾਰੀ ਦਾ ਕਾਫੀ ਇੰਤਜ਼ਾਰ ਰਹਿੰਦਾ ਹੈ ਪਰ ਜਨਵਰੀ ਮਹੀਨੇ ਤੱਕ ਵੀ ਇੱਥੇ ਨਾ ਤਾਂ ਬਰਫਬਾਰੀ ਹੋਈ ਨਾ ਹੀ ਬਾਰਸ਼।
ਮੌਸਮ ਵਿਭਾਗ ਨੇ ਦੱਸਿਆ ਇਹ ਕਾਰਨ
ਮੌਸਮ ਵਿਭਾਗ ਅਨੁਸਾਰ ਜੇਕਰ ਇਸ ਮਹੀਨੇ ਵੀ ਮੌਸਮ ਖੁਸ਼ਕ ਬਣਿਆ ਰਿਹਾ ਤਾਂ ਇਹ 11 ਸਾਲਾਂ 'ਚ ਪਹਿਲੀ ਵਾਰ ਹੋਵੇਗਾ ਜਦੋਂ ਹਿਮਾਚਲ ਦੀ ਰਾਜਧਾਨੀ ਬਿਨਾਂ ਬਰਫਬਾਰੀ ਦੇ ਰਹਿ ਜਾਵੇਗੀ। ਹਾਲਾਂਕਿ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ 24 ਜਨਵਰੀ ਤੱਕ ਬਾਰਸ਼ ਹੋ ਸਕਦੀ ਹੈ ਪਰ ਇਸ ਦੀ ਵੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ। ਖੇਤਰੀ ਮੌਸਮ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਅਨੁਸਾਰ ਠੰਡੀਆਂ ਲਹਿਰਾਂ ਅਤੇ ਨਮੀ ਯੁਕਤ ਹਵਾਵਾਂ ਦੱਖਣੀ ਯੂਰਪ ਅਤੇ ਪੱਛਮੀ ਏਸ਼ੀਆ ਤੋਂ ਆਉਂਦੀਆਂ ਹਨ, ਜੋ ਉੱਤਰੀ ਭਾਰਤ 'ਚ ਬਾਰਸ਼ ਦੇ ਮੌਸਮ ਦਾ ਮੁੱਖ ਸਰੋਤ ਹਨ। ਇਸ ਵਾਰ ਪਛੁਆ ਹਵਾਵਾਂ ਦੀ ਸਥਿਤੀ ਪੱਛਮ ਵੱਲ ਬਹੁਤ ਜ਼ਿਆਦਾ ਆਮ ਰਹੀ। ਇਨ੍ਹਾਂ ਦਾ ਅਸਰ ਉੱਤਰੀ ਜੰਮੂ-ਕਸ਼ਮੀਰ 'ਚ ਜ਼ਿਆਦਾ ਰਿਹਾ ਪਰ ਹੋਰ ਖੇਤਰਾਂ 'ਚ ਪਛੁਆ ਹਵਾਵਾਂ ਸ਼ਕਤੀਹੀਣ ਦੇਖੀਆਂ ਗਈਆਂ। ਜਿਸ ਕਾਰਨ ਹੋਰ ਹਿੱਸਿਆਂ 'ਚ ਬਾਰਸ਼ ਅਤੇ ਬਰਫਬਾਰੀ ਘੱਟ ਹੋਈ।