ਆਸਾਮ ’ਚ 110 ਕਰੋੜ ਰੁਪਏ ਦੀ ਡਰੱਗਜ਼ ਜ਼ਬਤ

03/15/2024 11:01:46 AM

ਗੁਹਾਟੀ- ਆਸਾਮ ਦੇ ਕਛਾਰ ਜ਼ਿਲੇ ’ਚ ਵੀਰਵਾਰ ਨੂੰ 110 ਕਰੋੜ ਰੁਪਏ ਦੀ ਡਰੱਗਜ਼ ਜ਼ਬਤ ਕੀਤੀ ਗਈ ਅਤੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਨੇ ਇਹ ਜਾਣਕਾਰੀ ਦਿੱਤੀ। ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਧੋਲਾਈ ਇਲਾਕੇ ਦੇ ਲੋਕਨਾਥਪੁਰ ’ਚ ਇਕ ਆਪ੍ਰੇਸ਼ਨ ਦੌਰਾਨ 12 ਕਿਲੋ ਤੋਂ ਵੱਧ ਹੈਰੋਇਨ ਅਤੇ ਬ੍ਰਾਊਨ ਸ਼ੂਗਰ ਬਰਾਮਦ ਕੀਤੀ ਗਈ।
ਮੁੱਖ ਮੰਤਰੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘110 ਕਰੋੜ ਰੁਪਏ ਦੀ ਨਸ਼ੀਲੇ ਪਦਾਰਥਾਂ ਦੀ ਖੇਪ ਜ਼ਬਤ।’’ ਉਨ੍ਹਾਂ ਦੱਸਿਆ ਕਿ ਪਾਬੰਦੀਸ਼ੁਦਾ ਪਦਾਰਥ ਨੂੰ ਥੈਲਿਆਂ ਅਤੇ ਸਾਬਣਦਾਨੀ ’ਚ ਰੱਖ ਕੇ ਗੁਆਂਢੀ ਸੂਬੇ ਤੋਂ ਲਿਆਂਦਾ ਗਿਆ ਸੀ।

Aarti dhillon

This news is Content Editor Aarti dhillon