ਰਾਸ਼ਟਰਪਤੀ ਮੁਰਮੂ ਨੇ ਤਰਨਤਾਰਨ ਦੇ ਸ਼ਹੀਦ ਜਸਬੀਰ ਨੂੰ ਸ਼ੌਰਿਆ ਚੱਕਰ ਨਾਲ ਨਵਾਜਿਆ, ਮਾਂ ਹੋਈ ਭਾਵੁਕ

05/10/2023 4:19:57 PM

ਨਵੀਂ ਦਿੱਲੀ- ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੀ ਖਡੂਰ ਸਾਹਿਬ ਵਿਧਾਨ ਸਭਾ ਖੇਤਰ 'ਚ ਆਉਂਦੇ ਪਿੰਡ ਵੇਈਪੁਈ ਵਾਸੀ ਲਾਂਸ ਨਾਇਕ ਜਸਬੀਰ ਸਿੰਘ ਜੰਮੂ-ਕਸ਼ਮੀਰ 'ਚ 29 ਦਸੰਬਰ 2021 ਨੂੰ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ ਸਨ। ਮਰਨ ਉਪਰੰਤ ਜਸਬੀਰ ਸਿੰਘ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵਲੋਂ ਸ਼ੌਰਿਆ ਚੱਕਰ ਨਾਲ ਨਵਾਜਿਆ ਗਿਆ ਹੈ। 

ਇਹ ਵੀ ਪੜ੍ਹੋ- ਮਹਾਰਾਸ਼ਟਰ ਸਰਕਾਰ ਦਾ ਵੱਡਾ ਫ਼ੈਸਲਾ, 30 ਹਜ਼ਾਰ ਅਧਿਆਪਕ ਭਰਤੀ ਕਰਨ ਦੀ ਤਿਆਰੀ

ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜਸਬੀਰ ਸਿੰਘ, ਰੈਜੀਮੈਂਟ ਆਫ ਆਰਟਿਲਰੀ, 19ਵੀਂ ਬਟਾਲੀਅਨ, ਰਾਸ਼ਟਰੀ ਰਾਈਫਲਜ਼ (ਮਰਨ ਉਪਰੰਤ) ਨੂੰ ਸ਼ੌਰਿਆ ਚੱਕਰ ਭੇਟ ਕੀਤਾ। ਸ਼ਹੀਦ ਜਸਬੀਰ ਦੀ ਮਾਂ ਨੇ ਇਹ ਸਨਮਾਨ ਪ੍ਰਾਪਤ ਕੀਤਾ। ਰਾਸ਼ਟਰਪਤੀ ਮੁਰਮੂ ਨੇ ਸ਼ਹੀਦ ਦੀ ਮਾਂ ਨੂੰ ਪੁੱਤਰ ਦਾ ਸ਼ੌਰਿਆ ਚੱਕਰ ਦਿੰਦੇ ਹੋਏ ਉਨ੍ਹਾਂ ਨੂੰ ਸਨਮਾਨ ਦਿੱਤਾ ਤਾਂ ਇਸ ਦੌਰਾਨ ਮਾਂ ਦੀਆਂ ਅੱਖਾਂ ਭਰ ਆਈਆਂ। ਜਿਸ ਨੂੰ ਵੇਖ ਕੇ ਉਨ੍ਹਾਂ ਨੇ ਸ਼ਹੀਦ ਜਸਬੀਰ ਸਿੰਘ ਦੀ ਮਾਂ ਨੂੰ ਗਲ਼ ਨਾਲ ਲਾ ਲਿਆ।

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਰੋਜ਼ਾਨਾ ਪੀਣ ਨੂੰ ਮਿਲੇਗਾ ਦੁੱਧ, CM ਗਹਿਲੋਤ ਨੇ ਬਜਟ ਨੂੰ ਦਿੱਤੀ ਮਨਜ਼ੂਰੀ

ਸ਼ਹੀਦ ਜਸਬੀਰ ਨੇ ਅਨੰਤਨਾਗ, ਜੰਮੂ-ਕਸ਼ਮੀਰ ਵਿਚ ਇਕ ਆਪ੍ਰੇਸ਼ਨ ਦੌਰਾਨ ਅੱਤਵਾਦੀਆਂ ਨੂੰ ਖਤਮ ਕਰਨ 'ਚ ਬੇਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੂੰ ਕਈ ਗੋਲੀਆਂ ਲੱਗੀਆਂ ਅਤੇ ਆਪਣਾ ਫਰਜ਼ ਨਿਭਾਉਂਦਿਆਂ ਉਨ੍ਹਾਂ ਸਰਵਉੱਚ ਕੁਰਬਾਨੀ ਦਿੱਤੀ। ਉਹ ਆਪਣੇ ਪਰਿਵਾਰ ਦੇ ਵੱਡੇ ਪੁੱਤਰ ਸਨ। ਉਨ੍ਹਾਂ ਨੇ ਸ਼ੁਰੂਆਤੀ ਪੜ੍ਹਾਈ ਪਿੰਡ ਤੋਂ ਹੀ ਪੂਰੀ ਕੀਤੀ। ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਜਸਬੀਰ ਸਿੰਘ ਭਾਰਤੀ ਫ਼ੌਜ 'ਚ ਭਰਤੀ ਹੋਣ ਦੀ ਤਿਆਰੀ 'ਚ ਜੁੱਟ ਗਏ ਸਨ।

ਇਹ ਵੀ ਪੜ੍ਹੋ- ਦਿੱਲੀ: ਦਹਾਕਿਆਂ ਪੁਰਾਣੀ ਗੈਂਗਵਾਰ, ਹਰ ਕੋਈ ਬਣਨਾ ਚਾਹੁੰਦਾ ਹੈ ਡੌਨ

ਆਖ਼ਰਕਾਰ ਮਿਹਨਤ ਰੰਗ ਲਿਆਈ ਅਤੇ 28 ਦਸੰਬਰ 2014 ਨੂੰ ਫ਼ੌਜ ਦੇ ਆਰਟਿਲਰੀ ਕੋਰ 'ਚ ਜਸਬੀਰ ਭਰਤੀ ਹੋ ਗਏ। ਮੁੱਢਲੀ ਸਿਖਲਾਈ ਮਗਰੋਂ ਉਨ੍ਹਾਂ ਨੂੰ 39 ਫੀਲਡ ਰੈਜੀਮੈਂਟ 'ਚ ਬਤੌਰ ਗਨਰ ਸ਼ਾਮਲ ਕੀਤਾ ਗਿਆ। ਫਿਰ 2020 'ਚ ਲਾਂਸ ਨਾਇਕ ਜਸਬੀਰ ਸਿੰਘ ਨੂੰ 19RR 'ਚ ਤਾਇਨਾਤ ਕੀਤਾ ਗਿਆ ਅਤੇ ਇਸ ਦੌਰਾਨ ਦਸੰਬਰ 2021 ਨੂੰ ਜੰਮੂ-ਕਸ਼ਮੀਰ ਵਿਚ ਅੱਤਵਾਦੀ ਨਾਲ ਲੋਹਾ ਲੈਂਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ।

ਇਹ ਵੀ ਪੜ੍ਹੋ- ਕੇਦਾਰਨਾਥ ਯਾਤਰਾ 'ਤੇ ਜਾਣ ਦਾ ਪਲਾਨ ਬਣਾ ਰਹੇ ਸ਼ਰਧਾਲੂਆਂ ਲਈ ਪ੍ਰਸ਼ਾਸਨ ਦੀ ਸਲਾਹ

Tanu

This news is Content Editor Tanu