ਖੜ੍ਹੇ ਹੋ ਕੇ ਪਾਣੀ ਪੀਣਾ ਸਿਹਤ ਲਈ ਹਾਨੀਕਾਰਕ

02/04/2020 8:33:21 PM

ਨਵੀਂ ਦਿੱਲੀ (ਇੰਟ)-ਪਾਣੀ ਪੀਣ ਦਾ ਵੀ ਇਕ ਤਰੀਕਾ ਹੁੰਦਾ ਹੈ। ਜਿਵੇਂ ਖਾਣ-ਪੀਣ ਸਬੰਧੀ ਵੱਖ-ਵੱਖ ਢੰਗ ਤਰੀਕੇ ਹਨ, ਉਸੇ ਤਰ੍ਹਾਂ ਪਾਣੀ ਪੀਣ ਦੇ ਵੀ ਕਈ ਤਰੀਕੇ ਹਨ। ਪਾਣੀ ਪੀਣ ਲੱਗੇ ਅਸੀਂ ਜ਼ਿਆਦਾ ਸੋਚਦੇ ਨਹੀਂ ਹਾਂ, ਜਦੋਂ ਵੀ ਪਿਆਸ ਲੱਗਦੀ ਹੈ, ਠੰਡਾ ਜਾਂ ਗਰਮ ਪਾਣੀ ਝਟਪਟ ਪੀ ਲੈਂਦੇ ਹਾਂ। ਘਰ ਦੇ ਬਜ਼ੁਰਗ ਸਾਡੇ ਭਾਵੇਂ ਕਹਿੰਦੇ ਹਨ ਕਿ ਖੜ੍ਹੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ ਪਰ ਅਸੀਂ ਉਨ੍ਹਾਂ ਦਾ ਕਹਿਣਾ ਘੱਟ ਹੀ ਮੰਨਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਖੜ੍ਹੇ ਹੋ ਕੇ ਪਾਣੀ ਪੀਣਾ ਸਿਹਤ ਲਈ ਖਤਰਨਾਕ ਹੈ।

ਤਣਾਅ-
ਆਯੁਰਵੇਦ ਦੇ ਅਨੁਸਾਰ ਜਦੋਂ ਅਸੀਂ ਖੜ੍ਹੇ ਹੋ ਕੇ ਪਾਣੀ ਪੀਂਦੇ ਹਾਂ ਤਾਂ ਨਸਾਂ ਤਣਾਅ ’ਚ ਆ ਜਾਂਦੀਆਂ ਹਨ ਤੇ ਸਰੀਰ ਦਾ ਫਾਈਟ ਸਿਸਟਮ ਐਕਟਿਵ ਹੋ ਜਾਂਦਾ ਹੈ, ਜਿਸ ਨਾਲ ਸਰੀਰ ਦੇ ਕਿਸੇ ਖਤਰੇ ਦਾ ਅੰਦੇਸ਼ਾ ਹੋਣ ਲੱਗਦਾ ਹੈ।

ਆਰਥਰਾਈਟਿਸ ਹੋਣ ਦਾ ਖਤਰਾ-
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਗੋਡਿਆਂ 'ਤੇ ਜ਼ੋਰ ਪੈਂਦਾ ਹੈ ਅਤੇ ਆਰਥਰਾਈਟਿਸ ਹੋਣ ਦਾ ਖਤਰਾ ਵਧਦਾ ਹੈ।

ਕਿਡਨੀ ਦੀ ਬੀਮਾਰੀ--
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਪਾਣੀ ਸਰੀਰ ’ਚੋਂ ਨਿਕਲ ਕੇ ਚਲਾ ਜਾਂਦਾ ਹੈ। ਉਸ ਦਾ ਖਾਸ ਫਾਇਦਾ ਸਾਡੇ ਸਰੀਰ ਨੂੰ ਨਹੀਂ ਹੁੰਦਾ। ਪਾਣੀ ਤੇਜ਼ੀ ਨਾਲ ਵਗਣ ਨਾਲ ਕਿਡਨੀ ਅਤੇ ਹੋਰ ਜ਼ਰੂਰੀ ਅੰਗਾਂ ਦੀ ਸਫਾਈ ਨਹੀਂ ਹੁੰਦੀ। ਜਿਸ ਨਾਲ ਕਿ ਕਿਡਨੀ ਵਿਚ ਇਨਫੈਕਸ਼ਨ ਹੋਣ ਦਾ ਖਤਰਾ ਰਹਿਦਾ ਹੈ।

ਐਸਿਡ ਦਾ ਪੱਧਰ ਘੱਟ ਨਹੀਂ ਹੁੰਦਾ--
ਪਾਣੀ ਸ਼ਾਂਤ ਬੈਠ ਕੇ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸਰੀਰ ਵਿਚ ਐਸਿਡ ਦਾ ਪੱਧਰ ਠੀਕ ਰਹਿੰਦਾ ਹੈ। ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਰੀਰ ਵਿਚ ਐਸਿਡ ਦਾ ਪੱਧਰ ਘੱਟ ਨਹੀਂ ਹੁੰਦਾ।

ਗਠੀਏ ਦੀ ਸਮੱਸਿਆ-
ਖੜ੍ਹੇ ਹੋ ਕੇ ਪਾਣੀ ਪੀਣਾ ਸਰੀਰ ਵਿਚ ਮੌਜੂਦ ਹੋਰ ਤਰਲ ਪਦਾਰਥਾਂ ਦੇ ਸੰਤੁਲਨ ਨੂੰ ਵਿਗਾੜ ਦਿੰਦਾ ਹੈ। ਇਸ ਲਈ ਇਹ ਜੋੜਾਂ ਵਿਚ ਜ਼ਰੂਰੀ ਤਰਲ ਪਦਾਰਥਾਂ ਦੀ ਵੀ ਕਮੀ ਕਰਦਾ ਹੈ। ਇਸ ਨਾਲ ਜੋੜਾਂ ਵਿਚ ਦਰਦ ਅਤੇ ਗਠੀਆ ਜਿਹੀਆਂ ਪ੍ਰੇਸ਼ਾਨੀਆਂ ਪੈਦਾ ਹੁੰਦੀਆਂ ਹਨ।

ਪਾਚਨਤੰਤਰ ਲਈ ਨੁਕਸਾਨ-
ਜਦੋਂ ਅਸੀਂ ਖੜ੍ਹੇ ਹੋ ਕੇ ਪਾਣੀ ਪੀਂਦੇ ਹਾਂ ਤਾਂ ਉਹ ਆਸਾਨੀ ਨਾਲ ਪ੍ਰਵਾਹ ਹੋ ਜਾਂਦਾ ਹੈ ਅਤੇ ਸਾਡੀ ਫੂਡ ਪਾਈਪ ਰਾਹੀਂ ਜਾ ਕੇ ਹੇਠਲੇ ਪੇਟ ਦੀ ਦੀਵਾਰ 'ਤੇ ਡਿਗਦਾ ਹੈ। ਇਸ ਨਾਲ ਪੇਟ ਦੀ ਦੀਵਾਰ ਅਤੇ ਆਲੇ-ਦੁਆਲੇ ਦੇ ਅੰਗਾਂ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਰਹਿਦੀ ਹੈ। ਲੰਮੇ ਸਮੇ ਤੱਕ ਅਜਿਹਾ ਹੋਣ ਨਾਲ ਪਾਚਨ ਤੰਤਰ, ਦਿਲ ਅਤੇ ਗੁਰਦੇ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।

Karan Kumar

This news is Content Editor Karan Kumar