ਚੌਲਾਂ ਦੇ ਪਾਣੀ ਪੀਣ ਨਾਲ ਸਰੀਰ ’ਚ ਆਉਂਦੀ ਹੈ ਐਨਰਜੀ

03/14/2020 6:16:24 PM

ਨਵੀਂ ਦਿੱਲੀ, (ਇੰਟ.)–ਚੌਲ ਪਕਾਉਣ ਤੋਂ ਬਾਅਦ ਉਸ ਦਾ ਪਾਣੀ ਸੁੱਟਣ ਦੀ ਥਾਂ ਪੀਤਾ ਜਾਵੇ ਤਾਂ ਇਸ ਦੇ ਢੇਰ ਸਾਰੇ ਫਾਇਦੇ ਹੁੰਦੇ ਹਨ। ਡਾਕਟਰਾਂ ਦੀ ਮੰਨੀਏ ਤਾਂ ਚੌਲਾਂ ਦਾ ਪਾਣੀ ਸਕਿਨ, ਵਾਲਾਂ ਅਤੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਚੌਲਾਂ ਦੇ ਪਾਣੀ ’ਚ ਭਰਪੂਰ ਕਾਰਬੋਹਾਈਡ੍ਰੇਟਸ ਅਤੇ ਅਮੀਨੋ ਐਸਿਡਸ ਹੁੰਦੇ ਹਨ ਜੋ ਸਰੀਰ ਨੂੰ ਐਨਰਜੀ ਦਿੰਦੇ ਹਨ।

ਚੌਲਾਂ ਦਾ ਪਾਣੀ ਬਣਾਉਣ ਲਈ ਚੌਲਾਂ ਨੂੰ ਧੋ ਕੇ ਜ਼ਿਆਦਾ ਪਾਣੀ ਪਾ ਕੇ ਪਕਾਓ। ਜਦੋਂ ਤੁਹਾਨੂੰ ਲੱਗੇ ਕਿ ਚੌਲ ਪੂਰੀ ਤਰ੍ਹਾਂ ਪੱਕ ਚੁੱਕੇ ਹਨ ਤਾਂ ਉਸ ’ਚ ਬਚੇ ਪਾਣੀ ਨੂੰ ਕੱਢ ਕੇ ਵੱਖ ਬਰਤਨ ’ਚ ਰੱਖ ਲਓ। ਇਸ ਨੂੰ ਠੰਡਾ ਹੋਣ ’ਤੇ ਵਰਤੋ।

ਇਹ ਹਨ ਲਾਭ :-

* ਚੌਲ ਦਾ ਪਾਣੀ ਪੀਣ ਨਾਲ ਸਰੀਰ ’ਚ ਐਨਰਜੀ ਆਉਂਦੀ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ।

* ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਕਾਟਨ ਬਾਲ ਨਾਲ ਚੌਲਾਂ ਦਾ ਪਾਣੀ ਅੱਖਾਂ ਦੇ ਆਲੇ-ਦੁਆਲੇ ਲਗਾਓ, ਕੁਝ ਹੀ ਦਿਨਾਂ ’ਚ ਡਾਰਕ ਸਰਕਲ ਦੂਰ ਹੋ ਜਾਣਗੇ।

* ਚੌਲਾਂ ਦਾ ਪਾਣੀ ਪੀਣ ਨਾਲ ਡਾਇਜੇਸ਼ਨ ’ਚ ਸੁਧਾਰ ਹੁੰਦਾ ਹੈ ਕਿਉਂਕਿ ਇਸ ’ਚ ਫਾਈਬਰਸ ਭਰਪੂਰ ਮਾਤਰਾ ’ਚ ਹੁੰਦੇ ਹਨ।

* ਲੂਜ ਮੋਸ਼ਨ ਹੋਣ ’ਤੇ ਚੌਲਾਂ ਦਾ ਪਾਣੀ ਪੀਣ ਨਾਲ ਛੇਤੀ ਆਰਾਮ ਮਿਲੇਗਾ।

* ਚੌਲਾਂ ਦੇ ਪਾਣੀ ’ਚ ਐਂਟੀਵਾਇਰਲ ਪ੍ਰੋਪਰਟੀ ਹੁੰਦੀ ਹੈ, ਜਿਸ ਨੂੰ ਵਾਇਰਲ ਬੁਖਾਰ ’ਚ ਪੀਣ ’ਤੇ ਆਰਾਮ ਅਤੇ ਤਾਕਤ ਮਿਲੇਗੀ।

* ਲਗਾਤਾਰ ਉਲਟੀਆਂ ਆਉਣ ’ਤੇ ਦਿਨ ’ਚ 2-3 ਕੱਪ ਚੌਲਾਂ ਦਾ ਪਾਣੀ ਪੀਣ ਨਾਲ ਛੇਤੀ ਰਾਹਤ ਮਿਲੇਗੀ।

* ਰੋਜ਼ ਚੌਲਾਂ ਦੇ ਪਾਣੀ ਨਾਲ ਮੂੰਹ ਧੋਣ ’ਤੇ ਕਿੱਲ-ਮੁਹਾਸੇ, ਦਾਗ-ਧੱਬਿਆਂ ਤੋਂ ਛੁਟਕਾਰਾ ਮਿਲਦਾ ਹੈ। ਸਕਿਨ ਵੀ ਸਾਫਟ ਬਣੇਗੀ ਅਤੇ ਚਮਕ ਵਧੇਗੀ।

* ਚੌਲਾਂ ਦੇ ਪਾਣੀ ਨੂੰ ਵਾਲਾਂ ’ਚ ਸ਼ੈਂਪੂ ਕਰਨ ਤੋਂ ਬਾਅਦ ਕੰਡੀਸ਼ਨਰ ਵਾਂਗ ਯੂਜ਼ ਕਰੋ। ਇਸ ਨਾਲ ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦੇ ਹੋਏ ਵਾਲ ਸਾਫਟ ਅਤੇ ਸਿਲਕੀ ਹੋਣਗੇ ਅਤੇ ਛੇਤੀ ਵਧਣਗੇ।

Karan Kumar

This news is Content Editor Karan Kumar