ਗੋਆ ''ਚ ਬੀਚ ''ਤੇ ਸ਼ਰਾਬ ਪੀਣ ''ਤੇ ਹੁਣ ਲੱਗੇਗਾ 10 ਹਜ਼ਾਰ ਰੁਪਏ ਜੁਰਮਾਨਾ

01/09/2021 2:04:59 AM

ਨਵੀਂ ਦਿੱਲੀ - ਗੋਆ ਸਰਕਾਰ ਨੇ ਖੁੱਲ੍ਹੇ 'ਚ ਸ਼ਰਾਬ ਪੀਣ ਵਾਲਿਆਂ 'ਤੇ ਲਗਾਮ ਲਗਾਉਣ ਲਈ ਜੁਰਮਾਨੇ ਦੀ ਰਕਮ ਵਧਾ ਦਿੱਤੀ ਹੈ। ਗੋਆ ਸੈਰ ਸਪਾਟਾ ਵਿਭਾਗ ਨੇ ਗੋਆ ਬੀਚ 'ਚੇ ਖੁੱਲ੍ਹੇ 'ਚ ਸ਼ਰਾਬ ਪੀਣ ਵਾਲਿਆਂ 'ਤੇ 10000 ਰੁਪਏ ਤੱਕ ਦਾ ਜੁਰਮਾਨਾ ਲਗਾਉਣ ਦੀ ਗੱਲ ਕਹੀ ਹੈ। ਸਰਕਾਰ ਨੇ ਕਿਹਾ ਹੈ ਕਿ ਗੋਆ ਦੀ ਬੀਚ 'ਤੇ ਸ਼ਰਾਬ ਪੀਣ ਵਾਲਿਆਂ ਤੋਂ ਇਹ ਜੁਰਮਾਨਾ ਵਸੂਲਿਆ ਜਾਵੇਗਾ। ਦਰਅਸਲ ਨਿਊ ਈਅਰ ਤੋਂ ਬਾਅਦ ਗੋਆ ਬੀਚ 'ਤੇ ਭਾਰੀ ਮਾਤਰਾ 'ਚ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਹਨ, ਜਿਸ ਤੋਂ ਬਾਅਦ ਸਰਕਾਰ ਨੇ ਇਸ 'ਤੇ ਰੋਕ ਲਗਾਉਣ ਲਈ ਜੁਰਮਾਨੇ ਦੀ ਰਕਮ 10 ਹਜ਼ਾਰ ਰੁਪਏ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਦਿੱਲੀ ਦੇ ਜੀ.ਬੀ. ਪੰਤ ਹਸਪਤਾਲ 'ਚ ਆਉਣਗੇ 18 ਐਡਵਾਂਸ ਵੈਂਟੀਲੇਟਰ, CM ਕੇਜਰੀਵਾਲ ਨੇ ਦਿੱਤੀ ਮਨਜ਼ੂਰੀ

ਸ਼ੁੱਕਰਵਾਰ ਨੂੰ ਗੋਆ ਦੇ ਸੈਰ ਸਪਾਟਾ ਡਾਇਰੈਕਟਰ ਡਿਸੁਜਾ ਨੇ ਨਿਊਜ਼ ਏਜੰਸੀ ਪੀ.ਟੀ.ਆਈ. ਨਾਲ ਗੱਲ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੀਚ 'ਤੇ ਥਾਂ-ਥਾਂ ਸ਼ਰਾਬ ਨਾ ਪੀਣ ਦੀ ਹਦਾਇਤ ਦਿੰਦੇ ਹੋਏ ਬੋਰਡ ਲਗਾਏ ਗਏ ਸਨ। ਸ਼ਰਾਬ ਪੀਣ ਵਾਲਿਆਂ ਲਈ ਸਪੈਸ਼ਲ ਪਿਕਨਿਕ ਜ਼ੋਨ ਬਣਾਏ ਗਏ ਸਨ। ਬਾਵਜੂਦ ਇਸ ਦੇ ਲੋਕਾਂ ਨੇ ਬੀਚ ਦੀ ਖੂਬਸੂਰਤੀ ਖ਼ਰਾਬ ਕੀਤਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati