ਕੋਰੋਨਾ ਦਾ ਸੰਕਟ : ਕਰਨਾਟਕ ਦੇ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ- ''ਮਹਾਤਮਾ''

03/30/2020 2:51:00 PM

ਬੈਂਗਲੁਰੂ— ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਨਾਲ ਜੂਝ ਰਿਹਾ ਹੈ। ਅਜਿਹੇ ਵਿਚ ਹਰ ਕਿਸੇ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਟਿਕੀਆਂ ਹਨ। ਭਾਰਤ ਸਰਕਾਰ ਦਾ ਮੁਖੀਆ ਹੋਣ ਦੇ ਨਾਤੇ ਹਰ ਕਿਸੇ ਨੂੰ ਉਮੀਦ ਹੈ ਕਿ ਮੋਦੀ ਕੋਰੋਨਾ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ 'ਚ ਸਫਲ ਹੋਣਗੇ। ਇਸ ਦਰਮਿਆਨ ਕਰਨਾਟਕ ਸਰਕਾਰ ਦੇ ਮੰਤਰੀ ਡਾ. ਸੁਧਾਕਰ ਕੇ. ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ 'ਮਹਾਤਮਾ' ਨਾਲ ਕਰ ਦਿੱਤੀ ਹੈ। 
ਕਰਨਾਟਕ ਸਰਕਾਰ ਵਿਚ ਮੈਡੀਕਲ ਸਿੱਖਿਆ ਵਿਭਾਗ ਦੇ ਮੰਤਰੀ ਸੁਧਾਕਰ ਨੇ ਸੋਮਵਾਰ ਨੂੰ ਟਵੀਟ ਕਰ ਕੇ ਲਿਖਿਆ ਕਿ 70 ਸਾਲ ਦੀ ਉਮਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ 130 ਕਰੋੜ ਲੋਕਾਂ ਦੀ ਜ਼ਿੰਮੇਵਾਰੀ ਹੈ। ਸਾਨੂੰ ਮਾਣ ਹੈ ਕਿ ਉਹ ਸਾਡੇ ਪੀ. ਐੱਮ. ਹਨ। ਉਨ੍ਹਾਂ ਦੀ ਚੰਗੀ ਸਿਹਤ ਲਈ ਸਾਰੇ ਪ੍ਰਾਰਥਨਾ ਕਰਦੇ ਹਨ। ਉਹ ਸੱਚ 'ਚ 'ਮਹਾਤਮਾ' ਬਣ ਰਹੇ ਹਨ। 

ਦੱਸ ਦੇਈਏ ਕਿ ਦੇਸ਼ 'ਚ ਮਹਾਤਮਾ ਦੀ ਉਪਾਧੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਹੈ। ਸਮਾਜ ਲਈ ਉਨ੍ਹਾਂ ਨੇ ਜੋ ਸੇਵਾ ਕੀਤੀ ਅਤੇ ਭਾਰਤ ਨੂੰ ਆਜ਼ਾਦ ਕਰਾਉਣ 'ਚ ਜੋ ਯੋਗਦਾਨ ਦਿੱਤਾ, ਉਸ ਨੂੰ ਮੁੱਖ ਰੱਖਦਿਆਂ ਮੋਹਨ ਦਾਸ ਕਰਮਚੰਦ ਗਾਂਧੀ ਨੂੰ ਦੇਸ਼ ਮਹਾਤਮਾ ਗਾਂਧੀ ਕਹਿਣ ਲੱਗਾ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਦੀ ਤੁਲਨਾ ਸਿੱਧੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨਾਲ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਪੀ. ਐੱਮ. ਮੋਦੀ ਨੂੰ ਭਾਰਤ ਦਾ 'ਫਾਦਰ ਆਫ ਦਿ ਨੇਸ਼ਨ' ਕਿਹਾ ਸੀ।

Tanu

This news is Content Editor Tanu