24,500 ਫੁੱਟ ਦੀ ਉਚਾਈ ''ਤੇ ਮੈਡੀਕਲ ਕੈਂਪ ਲਗਾਉਣ ਵਾਲੇ ਇਸ ਸ਼ਖਸ ਨੂੰ ਮਿਲ ਚੁੱਕੇ ਕਈ ਐਵਾਰਡ

11/19/2019 1:01:53 PM

ਸਿਰਸਾ—ਚੌਧਰੀ ਦੇਵੀਲਾਲ ਯੂਨੀਵਰਸਿਟੀ ਤੋਂ ਮੈਨੇਜਮੈਂਟ ਸਿੱਖ ਕੇ ਇੱਕ ਡਾਕਟਰ ਨੇ ਦੇਸ਼ ਭਰ ਦੇ 350 ਡਾਕਟਰਾਂ ਦੀ ਟੀਮ ਤਿਆਰ ਕਰ ਕੇ ਐੱਨ.ਜੀ.ਓ ਬਣਾਇਆ ਹੈ ਅਤੇ ਦੁਰਗਮ ਪਹਾੜੀ ਇਲਾਕਿਆਂ 'ਚ ਜਾ ਕੇ ਫ੍ਰੀ ਮੈਡੀਕਲ ਕੈਂਪ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ। ਹੁਣ ਤੱਕ ਐੱਨ.ਜੀ.ਓ ਦੇ ਬੈਨਰ ਹੇਠਾਂ ਡਾਕਟਰਾਂ ਨੇ ਫੌਜ ਤੋਂ ਟ੍ਰੇਨਿੰਗ ਲੈ ਕੇ 24 ਹਜ਼ਾਰ 500 ਫੁੱਟ ਦੀ ਉਚਾਈ ਤੱਕ ਪਹੁੰਚ ਕੇ 93,500 ਤੋਂ ਜ਼ਿਆਦਾ ਲੋਕਾਂ ਦੀ ਜਾਂਚ ਦੇ ਨਾਲ-ਨਾਲ 6200 ਪੀੜਤਾਂ ਦਾ ਇਲਾਜ ਵੀ ਕੀਤਾ। ਇਸ ਬਦੌਲਤ ਐੱਨ.ਜੀ.ਓ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਨਮਾਣ ਸਮੇਤ ਲਿਮਕਾ ਬੁੱਕ ਆਫ ਰਿਕਾਰਡ 'ਚ ਨਾਂ ਦਰਜ ਹੋਣ ਦੇ ਨਾਲ-ਨਾਲ ਕਈ ਐਵਾਰਡ ਵੀ ਮਿਲ ਚੁੱਕੇ ਹਨ।

ਦੱਸਣਯੋਗ ਹੈ ਕਿ ਝੱਜਰ ਦੇ ਰਹਿਣ ਵਾਲੇ ਡਾ. ਪ੍ਰਦੀਪ ਭਾਰਦਵਾਜ ਦਿੱਲੀ 'ਚ ਮੈਡਕਲ ਪ੍ਰੈਕਟਿਸ ਕਰਦੇ ਹਨ। ਡਾ. ਭਾਰਦਵਾਜ ਨੇ ਸਿਰਸਾ ਸਥਿਤ ਚੌਧਰੀ ਦੇਵੀਲਾਲ ਯੂਨੀਵਰਸਿਟੀ ਸਥਿਤ ਦੂਰਵਰਤੀ ਸਿੱਖਿਆ ਕੇਂਦਰ ਤੋਂ ਮੈਨੇਜਮੈਂਟ 'ਚ ਪੜ੍ਹਾਈ ਕੀਤੀ ਅਤੇ 'ਸਿਕਸ ਸਿਗਮਾ' ਨਾਂ ਨਾਲ ਐੱਨ.ਜੀ.ਓ. ਦਾ ਗਠਨ ਕੀਤਾ। ਡਾ. ਭਾਰਦਵਾਜ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੇ ਪਿਤਾ ਰਿਟਾਇਰਡ ਆਰਮੀ ਅਫਸਰ ਕੈਪਟਨ ਆਰ.ਕੇ. ਸ਼ਰਮਾ ਤੋਂ ਪ੍ਰੇਰਣਾ ਲੈ ਕੇ ਉਨ੍ਹਾਂ ਦੇ ਸਥਾਨਾਂ 'ਤੇ ਪਹੁੰਚ ਕੇ ਮਰੀਜਾਂ ਦਾ ਇਲਾਜ ਕਰਨ ਦੀ ਠਾਣ ਲਈ ਅਤੇ ਜਿੱਥੇ ਮੈਡੀਕਲ ਸਹੂਲਤ ਪਹੁੰਚਣੀ ਆਸਾਨ ਨਹੀਂ ਸੀ। ਜ਼ਿਆਦਾਤਰ ਧਾਰਮਿਕ ਸਥਾਨ ਜਿਵੇ ਸ੍ਰੀ ਅਮਰਨਾਥ, ਕੈਲਾਸ਼ ਮਾਨੇਸਰੋਵਰ, ਕੇਦਾਰਨਾਥ ਉੱਚੀਆਂ ਪਹਾੜੀਆਂ 'ਤੇ ਹਨ।

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਐੱਨ.ਜੀ.ਓ. ਸਿਕਸ ਸਿਗਮਾ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਉਨ੍ਹਾਂ ਦਾ ਨਾਂ ਲਿਮਕਾ ਬੁੱਕ ਰਿਕਾਰਡਜ਼ 'ਚ ਦਰਜ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ 2017 'ਚ 'ਨੈਸ਼ਨਲ ਈ-ਗਵਰਨਮੈਂਟ' ਨਾਲ ਵੀ ਨਵਾਜ਼ਿਆ ਜਾ ਚੁੱਕਾ ਹੈ। ਇੰਨਾ ਹੀ ਨਹੀਂ, ਐੱਨ.ਜੀ.ਓ ਨੂੰ 10 ਨੈਸ਼ਨਲ ਅਤੇ 5 ਇੰਟਰਨੈਸ਼ਨਲ ਐਵਾਰਡ ਵੀ ਮਿਲ ਚੁੱਕੇ ਹਨ, ਜਿਨ੍ਹਾਂ 'ਚ 'ਕਲਪਨਾ ਚਾਵਲਾ ਐਵਾਰਡ' ਵੀ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਇਹ ਐੱਨ.ਜੀ.ਓ ਡੋਨੇਸ਼ਨ ਨਹੀਂ ਲੈਂਦਾ ਹੈ ਅਤੇ ਡਾਕਟਰ ਆਪਣੀ ਜੇਬ ਤੋਂ ਹੀ ਸਾਰੇ ਖਰਚੇ ਚੁਕਾਉਂਦੇ ਹਨ।

ਕੇਦਾਰਨਾਥ 'ਚ ਫ੍ਰੀ ਹਸਪਤਾਲ ਖੋਲ੍ਹਿਆ-
ਦੇਸ਼ ਭਰ 'ਚ ਕੁਦਰਤੀ ਆਫਤ ਦੌਰਾਨ ਕਾਫੀ ਉੱਚੇ ਕੈਂਪ ਲਗਾਉਣ ਵਾਲੀ ਇਸ ਐੱਨ.ਜੀ.ਓ ਨੇ ਦੇਸ਼ 'ਚ ਪਹਿਲੀ ਵਾਰ ਕੇਦਾਰਨਾਥ 'ਚ 12,000 ਫੁੱਟ ਦੀ ਉਚਾਈ 'ਤੇ 10 ਬੈਂਡ ਦਾ ਫ੍ਰੀ ਹਸਪਤਾਲ ਖੋਲ੍ਹਿਆ ਹੈ। ਦੇਸ਼ ਦੇ ਸਭ ਤੋਂ ਦੁਰਗਮ ਮੰਨੇ ਜਾਣ ਵਾਲੇ ਇਲਾਕੇ 'ਚ ਪਹਿਲੀ ਵਾਰ ਖੁੱਲ੍ਹੇ ਇਸ ਹਸਪਤਾਲ 'ਚ ਹੁਣ ਕੇਦਾਰਨਾਥ ਆਉਣ ਵਾਲੇ ਸ਼ਰਧਾਲੂ ਸਿਹਤ ਸੰਬੰਧੀ ਲਾਭ ਲੈ ਰਹੇ ਹਨ।

Iqbalkaur

This news is Content Editor Iqbalkaur