ਅਯੁੱਧਿਆ ’ਚ ਰੋਜ਼ ਦੁਪਹਿਰ 1 ਘੰਟੇ ਲਈ ਬੰਦ ਰਹਿਣਗੇ ਰਾਮ ਮੰਦਰ ਦੇ ਕਿਵਾੜ, ਜਾਣੋ ਸਮਾਂ

02/17/2024 2:23:26 PM

ਅਯੁੱਧਿਆ (ਭਾਸ਼ਾ)- ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਸ਼ੁੱਕਰਵਾਰ ਤੋਂ ਬਾਅਦ ਦੁਪਹਿਰ ਇਕ ਘੰਟੇ ਲਈ ਰਾਮ ਮੰਦਰ ਦੇ ਕਿਵਾੜ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਮੁਤਾਬਕ ਰਾਮਲੱਲਾ ਸ਼ੁੱਕਰਵਾਰ ਤੋਂ ਬਾਅਦ ਦੁਪਹਿਰ ਇਕ ਘੰਟਾ ਆਰਾਮ ਕਰਨਗੇ।  ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਬਾਅਦ ਮੰਦਰ ’ਚ ਆਉਣ ਵਾਲੇ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਮੰਦਰ ਟਰੱਸਟ ਨੇ ਦਰਸ਼ਨਾਂ ਦਾ ਸਮਾਂ ਸਵੇਰੇ 6 ਵਜੇ ਤੋਂ ਵਧਾ ਕੇ ਰਾਤ 10 ਵਜੇ ਤੱਕ ਕਰ ਦਿੱਤਾ ਹੈ। 

ਇਹ ਵੀ ਪੜ੍ਹੋ : ਪ੍ਰਾਣ ਪ੍ਰਤਿਸ਼ਠਾ ਸਮਾਗਮ ਹੋਇਆ ਸੰਪੰਨ, ਰਾਮ ਮੰਦਰ 'ਚ ਵਿਰਾਜਮਾਨ ਹੋਏ ਰਾਮਲੱਲਾ

ਅਚਾਰੀਆ ਸਤੇਂਦਰ ਦਾਸ ਨੇ ਦੱਸਿਆ ਕਿ ਸ਼੍ਰੀ ਰਾਮਲੱਲਾ 5 ਸਾਲ ਦੇ ਬੱਚੇ ਦੇ ਰੂਪ ਵਿਚ ਹਨ, ਇਸ ਲਈ ਬਾਲ ਦੇਵਤਾ ਨੂੰ ਕੁਝ ਆਰਾਮ ਦੇਣ ਲਈ ਟਰੱਸਟ ਨੇ ਫੈਸਲਾ ਕੀਤਾ ਹੈ ਕਿ ਦੁਪਹਿਰ ਨੂੰ ਇਕ ਘੰਟੇ ਲਈ ਮੰਦਰ ਦੇ ਕਿਵਾੜ ਬੰਦ ਕਰ ਦਿੱਤੇ ਜਾਇਆ ਕਰਨਗੇ। ਉਨ੍ਹਾਂ ਦੱਸਿਆ ਕਿ ਦੁਪਹਿਰ 12:30 ਤੋਂ 1:30 ਵਜੇ ਤੱਕ ਮੰਦਰ ਬੰਦ ਰਹੇਗਾ। ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਰਾਮਲੱਲਾ ਦੇ ਦਰਸ਼ਨਾਂ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਸੀ, ਜਿਸ ’ਚ ਦੁਪਹਿਰ 1.30 ਤੋਂ 3.30 ਵਜੇ ਤੱਕ 2 ਘੰਟਿਆਂ ਲਈ ਦਰਸ਼ਨ ਬੰਦ ਰਹਿੰਦੇ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha