ਇਹ ਹੈ ਦੁਨੀਆ ਦਾ ਸਭ ਤੋਂ ਖਤਰਨਾਕ ''ਨਿਊਕਲੀਅਰ ਫੁੱਟਬਾਲ'', ਟਰੰਪ ਲਿਆ ਰਹੇ ਹਨ ਭਾਰਤ

02/21/2020 3:36:21 PM

ਵਾਸ਼ਿੰਗਟਨ/ਨਵੀਂ ਦਿੱਲੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ 24-25 ਫਰਵਰੀ ਨੂੰ ਭਾਰਤ ਦੌਰੇ 'ਤੇ ਆ ਰਹੇ ਹਨ, ਜਿਸ ਨੂੰ ਲੈ ਕੇ ਇਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤਾ ਜਾ ਰਹੇ ਹਨ। ਅਹਿਮਦਾਬਾਦ, ਆਗਰਾ ਤੋਂ ਲੈ ਕੇ ਦਿੱਲੀ ਤੱਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ਸਖਤ ਰਹੇਗੀ। ਰਾਸ਼ਟਰਪਤੀ ਡੋਨਾਲਡ ਟਰੰਪ ਜਦੋਂ ਆਪਣੀ ਪਤਨੀ ਦੇ ਨਾਲ ਭਾਰਤ ਦੌਰੇ 'ਤੇ ਆਉਣਗੇ ਤਾਂ ਉਹਨਾਂ ਦੇ ਨਾਲ ਨਾ ਸਿਰਫ ਉਹਨਾਂ ਦੀ ਸੁਰੱਖਿਆ ਟੀਮ ਹੋਵੇਗੀ ਬਲਕਿ ਦੁਨੀਆ ਦਾ ਸਭ ਤੋਂ ਖਤਰਨਾਕ 'ਨਿਊਕਲੀਅਰ ਫੁੱਟਬਾਲ' ਵੀ ਹੋਵੇਗਾ।

ਅਸਲ ਵਿਚ ਅਮਰੀਕੀ ਰਾਸ਼ਟਰਪਤੀ ਹਮੇਸ਼ਾ ਆਪਣੇ ਨਾਲ 'ਨਿਊਕਲੀਅਰ ਫੁੱਟਬਾਲ' ਰੱਖਦੇ ਹਨ। ਇਸ ਫੁੱਟਬਾਲ ਦੀ ਅਹਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਹ ਇਕ ਮਿੰਟ ਵਿਚ ਦੁਨੀਆ ਤਬਾਹ ਕਰ ਸਕਦਾ ਹੈ। ਅਸਲ ਵਿਚ ਇਹ ਇਕ ਸੀਕ੍ਰੇਟ ਬ੍ਰੀਫਕੇਸ ਹੈ, ਜਿਸ ਨੂੰ ਨਿਊਕਲੀਅਰ ਫੁੱਟਬਾਲ ਕਿਹਾ ਜਾਂਦਾ ਹੈ। ਇਸ ਨੂੰ ਉਹਨਾਂ ਦੀ ਸੁਰੱਖਿਆ ਵਿਚ ਲੱਗੇ ਚੋਟੀ ਦੇ ਜਵਾਨ ਆਪਣੇ ਹੱਥ ਵਿਚ ਰੱਖਦੇ ਹਨ। ਇਸ ਦੌਰਾਨ ਹੋਰ ਜਵਾਨ ਹਥਿਆਰਾਂ ਨਾਲ ਲੈਸ ਬ੍ਰੀਫਕੇਸ ਹੱਥਾਂ ਵਿਚ ਰੱਖਦੇ ਹਨ ਤਾਂ ਕਿ ਜੇਕਰ ਕੋਈ ਨਿਊਕਲੀਅਰ ਫੁੱਟਬਾਲ ਨੂੰ ਖੋਹਣ ਦੀ ਕੋਸ਼ਿਸ਼ ਕਰਕੇ ਤਾਂ ਉਸ ਨੂੰ ਬਚਾਇਆ ਜਾ ਸਕੇ। ਇਹ ਬ੍ਰੀਫਕੇਸ ਪਰਮਾਣੂ ਹਮਲੇ ਦੇ ਲਈ ਸੀਕ੍ਰੇਟ ਕੋਡ ਤੇ ਅਲਾਰਮ ਨਾਲ ਲੈਸ ਹੈ। ਕਾਲੇ ਰੰਗ ਦਾ ਇਹ ਟਾਪ ਸੀਕ੍ਰੇਟ ਬ੍ਰੀਫਕੇਸ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਬ੍ਰੀਫਕੇਸ ਮੰਨਿਆ ਜਾਂਦਾ ਹੈ। ਇਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਹਮੇਸ਼ਾ ਆਪਣੇ ਕੋਲ ਰੱਖਦੇ ਹਨ, ਜਿਸ ਵਿਚ ਸੰਚਾਰ ਉਪਕਰਨ ਹੁੰਦੇ ਹਨ, ਜੋ ਪਰਮਾਣੂ ਹਮਲੇ ਦੀ ਆਗਿਆ ਦਿੰਦੇ ਹਨ।

ਡੇਲੀਮੇਲ ਮੁਤਾਬਕ 1962 ਤੋਂ ਬਾਅਦ ਤੋਂ ਅਮਰੀਕਾ ਦੇ ਹਰ ਰਾਸ਼ਟਰਪਤੀ ਦੇ ਕੋਲ ਇਹ ਬ੍ਰੀਫਕੇਸ ਹੁੰਦਾ ਹੈ। ਇਸ ਨੂੰ ਇਸ ਟੀਚੇ ਨਾਲ ਤਿਆਰ ਕੀਤਾ ਗਿਆ ਸੀ ਕਿ ਰਾਸ਼ਟਰਪਤੀ ਦੇ ਕੋਲ ਹਮੇਸ਼ਾ ਪਰਮਾਣੂ ਜੰਗ ਦਾ ਵਿਕਲਪ ਮੌਜੂਦ ਰਹੇ। ਅਸਲ ਵਿਚ ਅਮਰੀਕਾ ਵਿਚ ਕੁੱਲ ਤਿੰਨ ਨਿਊਕਲੀਅਰ ਬ੍ਰੀਫਕੇਸ ਹਨ। ਇਕ ਰਾਸ਼ਟਰਪਤੀ ਦੇ ਨਾਲ ਹੁੰਦਾ ਹੈ, ਇਕ ਉਪ ਰਾਸ਼ਟਰਪਤੀ ਦੇ ਕੋਲ ਤੇ ਇਕ ਵਾਈਟ ਹਾਊਸ ਵਿਚ ਸੁਰੱਖਿਅਤ ਰੱਖਿਆ ਹੋਇਆ ਹੈ। ਨਿਊਕਲੀਅਰ ਫੁੱਟਬਾਲ ਕਹੇ ਜਾਣ ਵਾਲੇ ਇਸ ਬ੍ਰੀਫਕੇਸ ਦੇ ਅੰਦਰ ਇਕ ਛੋਟੇ ਜਿਹੇ ਐਂਟੀਨੇ ਵਾਲਾ ਸੰਚਾਰ ਉਪਕਰਨ ਹੁੰਦਾ ਹੈ, ਜੋ ਸੈਟੇਲਾਈਟ ਫੋਨ ਨਾਲ ਹਮੇਸ਼ਾ ਜੁੜਿਆ ਰਹਿੰਦਾ ਹੈ। ਇਸ ਦੇ ਰਾਹੀਂ ਅਮਰੀਕੀ ਰਾਸ਼ਟਰਪਤੀ ਤੁਰੰਤ ਕਿਸੇ ਵੀ ਦੇਸ਼ ਵਿਚ ਗੱਲ ਕਰ ਸਕਦੇ ਹਨ।

ਇਸ ਸੀਕ੍ਰੇਟ ਬ੍ਰੀਫਕੇਸ ਦੇ ਅੰਦਰ ਇਕ ਕਿਤਾਬ ਵੀ ਹੁੰਦੀ ਹੈ, ਜਿਸ ਵਿਚ ਇਹ ਜਾਣਕਾਰੀ ਹੈ ਕਿ ਪਰਮਾਣੂ ਹਮਲੇ ਵੇਲੇ ਰਾਸ਼ਟਰਪਤੀ ਨੂੰ ਕਿੱਥੇ ਲੁਕਾਇਆ ਜਾ ਸਕਦਾ ਹੈ। ਯਾਨੀ ਇਸ ਕਿਤਾਬ ਵਿਚ ਪਰਮਾਣੂ ਹਮਲੇ ਦੀ ਪੂਰੀ ਯੋਜਨਾ ਤੇ ਟਾਰਗੇਟ ਦੀ ਪੂਰੀ ਜਾਣਕਾਰੀ ਹੁੰਦੀ ਹੈ। ਪਰਮਾਣੂ ਹਮਲੇ ਦੀ ਸਥਿਤੀ ਵਿਚ ਅਮਰੀਕੀ ਰਾਸ਼ਟਰਪਤੀ ਲਾਂਚ ਕੋਡ ਦੇ ਰਾਹੀਂ ਇਹ ਤੈਅ ਕਰਦੇ ਹਨ ਕਿ ਹਮਲਾ ਕਿੱਥੇ ਕਰਨਾ ਹੈ। ਦੱਸ ਦਈਏ ਕਿ ਡੋਨਾਲਡ ਟਰੰਪ ਜਦੋਂ ਭਾਰਤ ਦੌਰੇ 'ਤੇ ਹੋਣਗੇ ਤਾਂ ਉਹਨਾਂ ਦੇ ਨਾਲ ਇਹ 'ਨਿਊਕਲੀਅਰ ਫੁੱਟਬਾਲ' ਵੀ ਹੋਵੇਗਾ, ਜਿਸ 'ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ।

Baljit Singh

This news is Content Editor Baljit Singh