ਟਰੰਪ ਦੇ ਮੂੰਹੋਂ ਨਿਕਲੇ ''ਹਿੰਦੀ'' ਦੇ ਗਲਤ ਸ਼ਬਦ, ਸੋਸ਼ਲ ਮੀਡੀਆ ''ਤੇ ਹੋ ਰਹੇ ਨੇ ਟਰੋਲ

02/25/2020 2:54:21 PM

ਅਹਿਮਦਾਬਾਦ— ਭਾਰਤ ਦੌਰੇ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਭਾਰਤੀਆਂ ਦੇ ਤਾਰੀਫਾਂ ਦੇ ਪੁਲ ਤਾਂ ਬੰਨ੍ਹੇ ਪਰ ਹਿੰਦੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕੇ। ਟਰੰਪ ਦੇ ਸਵਾਗਤ ਅਤੇ ਸੁਰੱਖਿਆ 'ਚ ਜਿੱਥੇ ਜ਼ਮੀਨ ਤੋਂ ਆਸਮਾਨ ਇਕ ਕਰ ਦਿੱਤਾ ਗਿਆ, ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਕੋਲੋਂ ਵੀ ਕੁਝ ਗਲਤੀਆਂ ਹੋਈਆਂ ਹਨ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਏ। ਸੋਮਵਾਰ ਨੂੰ ਅਹਿਮਦਾਬਾਦ ਪਹੁੰਚੇ ਟਰੰਪ ਦਾ ਸਵਾਗਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ 'ਚ ਦੋਹਾਂ ਨੇਤਾਵਾਂ ਨੇ ਉੱਥੇ ਮੌਜੂਦ 1 ਲੱਖ ਤੋਂ ਵਧੇਰੇ ਲੋਕਾਂ ਨੂੰ ਸੰਬੋਧਿਤ ਕੀਤਾ। 

ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਮੂੰਹੋਂ ਹਿੰਦੀ ਦੇ ਕਈ ਗਲਤ ਸ਼ਬਦ ਨਿਕਲੇ। ਭਾਸ਼ਣ ਦਿੰਦੇ ਸਮੇਂ ਉਹ ਸ਼ਬਦਾਂ ਦਾ ਠੀਕ ਉਚਾਰਨ ਨਹੀਂ ਕਰ ਸਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਘਰਸ਼ ਦੇ ਦਿਨਾਂ ਦੀ ਯਾਦ ਦਿਵਾਉਂਦੇ ਹੋਏ ਉਨ੍ਹਾਂ ਕਿਹਾ ਕਿ ਬੇਹੱਦ ਗਰੀਬੀ 'ਚ ਬਤੌਰ ਚਾਹ ਵਾਲਾ ਤੁਸੀਂ ਕੰਮਕਾਜ ਦੀ ਸ਼ੁਰੂਆਤ ਕੀਤੀ। ਪਰ ਗਲਤੀ ਨਾਲ ਉਹ ਚਾਹ ਵਾਲਾ ਨੂੰ 'ਚੀ ਵਾਲਾ' ਕਹਿ ਗਏ। ਇਸ ਤਰ੍ਹਾਂ ਆਪਣੇ ਭਾਸ਼ਣ 'ਚ ਟਰੰਪ ਨੇ ਸਵਾਮੀ ਵਿਵੇਕਾਨੰਦ ਦਾ ਨਾਂ ਲਿਆ ਅਤੇ ਕਿਹਾ ਕਿ 19ਵੀਂ ਸਦੀ ਦੇ ਹਿੰਦੂ ਸੰਤ 'ਸਵਾਮੀ ਵਿਵੇਕਾਮੁਮੁੰਡ'। 

ਇਸ ਤੋਂ ਇਲਾਵਾ ਟਰੰਪ ਨੇ ਆਪਣੇ ਭਾਸ਼ਣ 'ਚ ਸਚਿਨ ਤੇਂਦੁਲਕਰ ਦਾ ਨਾਂ ਸਹੀ ਤਰ੍ਹਾਂ ਨਹੀਂ ਲਿਆ। ਉਨ੍ਹਾਂ ਨੇ ਤੇਂਦੁਲਕਰ ਨੂੰ 'ਸੂਚਿਨ ਤੇਂਡੁਲਕਰ' ਕਹਿ ਕੇ ਪੁਕਾਰਿਆ। ਉੱਥੇ ਹੀ ਵਿਰਾਟ ਕੋਹਲੀ ਦੇ ਨਾਂ 'ਚ ਵੀ ਉਨ੍ਹਾਂ ਨੇ ਗੜਬੜੀ ਕਰ ਦਿੱਤੀ। ਕੋਹਲੀ ਦਾ ਨਾਂ 'ਵਿਰਾਟ ਖੋਲੀ' ਬੋਲ ਗਏ। ਟਰੰਪ ਨੇ ਜਿਸ ਤਰ੍ਹਾਂ ਨਾਲ ਨਾਂ ਲਿਆ ਹੈ, ਉਸ ਤੋਂ ਲੱਗਦਾ ਹੈ ਕਿ ਉਨ੍ਹਾਂ ਦੀ ਕ੍ਰਿਕਟ 'ਚ ਕੋਈ ਜ਼ਿਆਦਾ ਦਿਲਚਸਪੀ ਨਹੀਂ ਹੈ। ਓਧਰ ਮੋਦੀ ਨੇ ਵੀ ਆਪਣੇ ਭਾਸ਼ਣ ਦੌਰਾਨ ਟਰੰਪ ਦਾ ਗਲਤ ਨਾਂ ਬੋਲ ਦਿੱਤਾ। ਮੋਦੀ ਨੇ ਕਿਹਾ ਕਿ ਭਾਰਤ ਦੇ ਦੋਸਤ ਅਮਰੀਕਾ ਦੇ ਰਾਸ਼ਟਰਪਤੀ ਡੋਲੇਂਡ ਟਰੰਪ, ਜਦਕਿ ਸਹੀ ਉਚਾਰਨ ਡੋਨਾਲਡ ਟਰੰਪ ਹੈ। ਹੁਣ ਲੋਕ ਸੋਸ਼ਲ ਮੀਡੀਆ 'ਤੇ ਦੋਹਾਂ ਦਿੱਗਜ਼ ਨੇਤਾਵਾਂ ਨੂੰ ਟਰੋਲ ਕਰ ਰਹੇ ਹਨ।

Tanu

This news is Content Editor Tanu