ਡੋਡਾ ''ਚ ਜ਼ਮੀਨ ਖਿੱਸਕਣ ਨਾਲ ਇਕ ਦਰਜਨ ਘਰ ਨੁਕਸਾਨੇ ਗਏ

04/22/2019 4:46:27 PM

ਡੋਡਾ— ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ 'ਚ ਸੋਮਵਾਰ ਨੂੰ ਜ਼ਮੀਨ ਖਿੱਸਕਣ ਨਾਲ ਘੱਟੋ-ਘੱਟ ਇਕ ਦਰਜਨ ਘਰ ਨੁਕਸਾਨੇ ਗਏ। ਭਦਰਵਾਹ ਦੇ ਪੁਲਸ ਕਮਿਸ਼ਨਰ ਰਾਜ ਸਿੰਘ ਗੌਰਿਆ ਨੇ ਦੱਸਿਆ ਕਿ ਇਸ ਹਾਦਸੇ 'ਚ ਕਿਸੇ ਦੇ ਹਤਾਹਤ ਹੋਣ ਦੀ ਸੂਚਨਾ ਨਹੀਂ ਮਿਲੀ ਹੈ। ਇਹ ਹਾਦਸਾ ਇੱਥੋਂ 60 ਕਿਲੋਮੀਟਰ ਦੂਰ ਕਹਾਰਾ ਤਹਿਸੀਲ ਦੇ ਡੋਗਰੂ ਬਾਠਰੀ ਪਿੰਡ 'ਚ ਹੋਇਆ। ਸ਼ੁਰੂਆਤੀ ਸੂਚਨਾ ਦੇ ਆਧਾਰ 'ਤੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਵੇਰੇ 9 ਵਜੇ ਜ਼ਮੀਨ ਖਿੱਸਕੀ ਅਤੇ ਇਸ 'ਚ 7 ਘਰ ਪੂਰੀ ਤਰ੍ਹਾਂ ਮਲਬੇ 'ਚ ਦਫਨ ਹੋ ਗਏ।

ਅਧਿਕਾਰੀ ਨੇ ਦੱਸਿਆ ਕਿ 5 ਹੋਰ ਘਰ ਅੰਦਰੂਨੀ ਰੂਪ ਨਾਲ ਨੁਕਸਾਨੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਜ਼ਮੀਨ ਖਿੱਸਕਣ ਦੀ ਚਿਤਾਵਨੀ ਤੋਂ ਬਾਅਦ ਸਥਾਨਕ ਲੋਕਾਂ ਨੂੰ ਪਹਿਲਾਂ ਹੀ ਸੁਰੱਖਿਅਤ ਜਗ੍ਹਾ ਭੇਜ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ 13 ਮਾਰਚ ਨੂੰ ਬਾਥਰੀ 'ਚ ਜ਼ਮੀਨ ਖਿੱਸਕਣ ਨਾਲ 35 ਦੁਕਾਨਾਂ ਦਫਨ ਹੋ ਗਈਆਂ ਸਨ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪਿੰਡ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਮਲਬੇ 'ਚ ਕੋਈ ਦਬਿਆ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੂੰ ਸਾਵਧਾਨ ਕਰ ਦਿੱਤਾ ਗਿਆ ਹੈ।

DIsha

This news is Content Editor DIsha