ਡਾਕਟਰਾਂ ਦੀ ਲਾਪਰਵਾਹੀ ਨੇ ਲੈ ਲਈ ਇਕ ਬੱਚੇ ਦੀ ਜਾਨ

08/20/2018 4:56:58 PM

ਝਾਰਖੰਡ— ਧਨਬਾਦ ਦੇ ਹਸਪਤਾਲ ਦੀ ਇਕ ਲਾਪਰਵਾਹੀ ਸਾਹਮਣੇ ਆਈ ਹੈ। ਡਾਕਟਰ ਨੇ ਇਕ ਬੱਚੇ ਨੂੰ ਐਂਟੀ ਵੇਨਮ ਇੰਜੈਕਸ਼ਨ ਲਗਾ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੱਚੇ ਨੂੰ ਸੱਪ ਨੇ ਨਹੀਂ ਕੱਟਿਆ ਪਰ ਡਾਕਟਰ ਨੇ ਅਨਸੁਣਿਆ ਕਰਦੇ ਹੋਏ ਉਸ ਨੂੰ ਐਂਟੀ ਵੇਨਮ ਇੰਜੈਕਸ਼ਨ ਲਗਾ ਦਿੱਤਾ। 
ਗਿਰੀਡੀਹ ਦੇ ਰਹਿਣ ਵਾਲੇ 12 ਸਾਲ ਦੇ ਆਨੰਦ ਕੁਮਾਰ ਨੂੰ ਪੇਟ 'ਚ ਦਰਦ ਹੋਇਆ ਤਾਂ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਧਨਬਾਦ ਦੇ ਹਸਪਤਾਲ ਲੈ ਆਏ। ਡਾਕਟਰਾਂ ਨੇ ਬੱਚੇ ਦੀ ਸਥਿਤੀ ਦੇਖ ਕੇ ਕਿਹਾ ਕਿ ਲੱਗਦਾ ਹੈ ਕਿ ਉਸ ਨੂੰ ਸੱਪ ਨੇ ਕੱਟ ਲਿਆ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸੱਪ ਨਹੀਂ ਕੱਟਿਆ ਹੈ ਪਰ ਡਾਕਟਰ ਮੰਨਣ ਨੂੰ ਤਿਆਰ ਨਹੀਂ ਹੋਏ। ਪਿਤਾ ਗੋਵਰਧਨ ਰਾਓ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਸਿਰਫ ਪੇਟ ਦਰਦ ਦੀ ਸ਼ਿਕਾਇਤ ਸੀ ਪਰ ਡਾਕਟਰ ਨੇ ਸੱਪ ਕੱਟਣ ਦਾ ਇੰਜੈਕਸ਼ਨ ਦੇ ਦਿੱਤਾ, ਜਿਸ ਨਾਲ ਮੇਰੇ ਬੇਟੇ ਦੀ ਮੌਤ ਹੋ ਗਈ।