ਮਹਾਕਾਲ ਮੰਦਰ ’ਚ ਮਨਾਈ ਗਈ ਦੀਵਾਲੀ, 56 ਭੋਗ ਫਿਰ ਫੁੱਲਝੜੀਆਂ ਨਾਲ ਕੀਤੀ ਗਈ ਵਿਸ਼ੇਸ਼ ਆਰਤੀ

10/24/2022 10:19:09 AM

ਨੈਸ਼ਨਲ ਡੈਸਕ- ਅੱਜ ਪੂਰਾ ਦੇਸ਼ ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਮਨਾ ਰਿਹਾ ਹੈ। ਲੋਕ ਇਕ-ਦੂਜੇ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦੇ ਰਹੇ ਹਨ। ਇਸ ਦਰਮਿਆਨ ਵਿਸ਼ਵ ਪ੍ਰਸਿੱਧ 12 ਜੋਤੀਲਿੰਗਾਂ ’ਚੋਂ ਇਕ ਊਜੈਨ ਦੇ ਮਹਾਕਾਲੇਸ਼ਵਰ ਮੰਦਰ ’ਚ ਪਰੰਪਰਾ ਮੁਤਾਬਕ ਫੁੱਲਝੜੀਆਂ ਜਲਾ ਕੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਇੰਨਾ ਹੀ ਨਹੀਂ ਬਾਬਾ ਮਹਾਕਾਲ ਨੂੰ 56 ਭੋਗ ਲਾ ਕੇ ਫੁੱਲਝੜੀਆਂ ਨਾਲ ਮਹਾਆਰਤੀ ਵੀ ਕੀਤੀ ਗਈ।

ਇਹ ਵੀ ਪੜ੍ਹੋ-  25 ਅਕਤੂਬਰ ਨੂੰ ਬੰਦ ਰਹਿਣਗੇ ਬਦਰੀਨਾਥ-ਕੇਦਾਰਨਾਥ ਮੰਦਰ ਦੇ ਕਿਵਾੜ, ਜਾਣੋ ਵਜ੍ਹਾ

ਪਰੰਪਰਾ ਮੁਤਾਬਕ ਸਵੇਰੇ 4 ਵਜੇ ਭਸਮ ਆਰਤੀ ਦੌਰਾਨ ਮਹਾਕਾਲ ਦੀ ਵਿਸ਼ੇਸ਼ ਪੂਜਾ ਅਤੇ ਆਰਤੀ ਮਗਰੋਂ ਫੁੱਲਝੜੀਆਂ ਜਲਾ ਕੇ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਆਰਤੀ ’ਚ ਮਹਾਕਾਲ ਨੂੰ ਜਲ ਨਾਲ ਇਸ਼ਨਾਨ ਮਗਰੋਂ ਮੰਤਰ ਉੱਚਾਰਨ ਨਾਲ ਦੁੱਧ, ਦਹੀਂ, ਘਿਓ, ਸ਼ੱਕਰ ਦੇ ਪੰਚਾਅੰਮ੍ਰਿਤ ਨਾਲ ਅਭਿਸ਼ੇਕ ਕੀਤਾ ਗਿਆ ਅਤੇ ਇਸ ਤੋਂ ਬਾਅਦ ਭੰਗ, ਚੰਦਨ, ਸੁੱਕੇ ਮੇਵੇ, ਸਿੰਦੂਰ ਨਾਲ ਮਨਮੋਹਕ ਸ਼ਿੰਗਾਰ ਕੀਤਾ ਗਿਆ। ਮਾਨਤਾਵਾਂ ਮੁਤਾਬਕ ਸਾਰੇ ਤਿਉਹਾਰ ਸਭ ਤੋਂ ਪਹਿਲੇ ਮਹਾਕਾਲ ਦੇ ਵਿਹੜੇ ਵਿਚ ਹੀ ਮਨਾਏ ਜਾਂਦੇ ਹਨ।

ਇਹ ਵੀ ਪੜ੍ਹੋ- ਗੁੱਸੇ ’ਚ ਆਪੇ ਤੋਂ ਬਾਹਰ ਹੋਏ ਮੰਤਰੀ ਜੀ, ਪੈਰੀਂ ਹੱਥ ਲਾਉਣ ਜਾ ਰਹੀ ਔਰਤ ਦੇ ਮਾਰਿਆ ਥੱਪੜ

 

 

Tanu

This news is Content Editor Tanu