ਅਨਿਲ ਸ਼ਰਮਾ ਦਾ ਖੁਲਾਸਾ, ਪੰਡਿਤ ਸੁਖਰਾਮ ਦੇ ਅਪਮਾਨ ਕਾਰਨ ਛੱਡੀ ਕਾਂਗਰਸ

10/15/2017 2:45:08 PM

ਮੰਡੀ(ਪੁਰਸ਼ੋਤਮ)— ਭਾਜਪਾ ਦਾ ਹੱਥ ਫੜਨ ਤੋਂ ਬਾਅਦ ਅਨਿਲ ਸ਼ਰਮਾ ਨੇ ਆਪਣੇ ਦਿਲ ਦੀ ਖੂਬ ਭੜਾਸ ਕੱਢੀ। ਅਨਿਲ ਸ਼ਰਮਾ ਨੇ ਕਿਹਾ ਹੈ ਕਿ ਮੰਡੀ 'ਚ ਹੋਈ ਰਾਹੁਲ ਗਾਂਧੀ ਨੇ ਰੈਲੀ 'ਚ ਮੇਰੇ ਪਰਿਵਾਰ ਦਾ ਅਪਮਾਨ ਕੀਤਾ। ਪੰਡਿਤ ਸੁਖਰਾਮ ਨੂੰ ਰੈਲੀ 'ਚ ਆਉਣ ਤੋਂ ਰੋਕਿਆ ਗਿਆ। ਮੇਰੇ ਪਿਤਾ ਨੂੰ 'ਆਇਆ ਰਾਮ ਗਿਆ ਰਾਮ' ਕਿਹਾ ਗਿਆ, ਜਿਸ ਦੀ ਵਜ੍ਹਾ ਨਾਲ ਮੈਨੂੰ ਕਾਂਗਰਸ 'ਚ ਹੋਣਾ ਸਾਹ ਘੁੱਟਣ ਦੀ ਤਰ੍ਹਾਂ ਮਹਿਸੂਸ ਹੋਇਆ ਸੀ। ਇਸ ਵਜ੍ਹਾ ਕਰਕੇ ਮੈਂ ਕਾਂਗਰਸ ਨੂੰ ਛੱਡਣਾ ਜ਼ਰੂਰੀ ਸਮਝਿਆ। ਨਾਲ ਹੀ ਉਨ੍ਹਾਂ ਨੇ ਸਾਫ ਕਿਹਾ ਹੈ ਕਿ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਮੇਰੇ ਕੰਮ ਨਹੀਂ ਹੋਣ ਦਿੱਤਾ, ਮੁੱਖ ਮੰਤਰੀ ਨੇ ਸਿਰਫ ਆਪਣੇ ਚਹੇਤਿਆਂ ਦੇ ਹੀ ਕੰਮ ਕਰਵਾਏ। ਅਨਿਲ ਸ਼ਰਮਾ ਨੇ ਕਿਹਾ ਹੈ ਕਿ ਅਸੀਂ ਪਹਿਲਾਂ ਵੀ ਭਾਜਪਾ ਨਾਲ ਮਿਲ ਕੇ ਸਰਕਾਰ ਚਲਾਈ ਹੈ।
ਮੰਡੀ ਸਦਰ ਤੋਂ ਲੜਨਗੇ ਚੋਣ
ਅਨਿਲ ਸ਼ਰਮਾ ਨੇ ਦੱਸਿਆ ਹੈ ਕਿ ਭਾਜਪਾ ਟਿਕਟ 'ਤੇ ਮੰਡੀ ਸਦਰ ਤੋਂ ਚੋਣ ਲੜਨਗੇ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਮੰਤਰੀਮੰਡਲ 'ਚਅਸਤੀਫਾ ਦੇ ਦਿੱਤਾ ਹੈ ਅਤੇ ਭਾਜਪਾ ਦੀ ਮੈਂਬਰਸ਼ਿਪ ਮੰਨ ਲਈ ਹੈ। ਪੰਡਿਤ ਸੁਖਰਾਮ ਦਾ ਪਰਿਵਾਰ ਹਮੇਸ਼ਾ ਹੀ ਮੰਡੀ ਦੇ ਵਿਕਾਸ ਲਈ ਸਪਰਪਿਤ ਹਨ ਅਤੇ ਅੱਗ ਵੀ ਰਹਿਣਗੇ।