ਦਿਗਵਿਜੇ ਸਿੰਘ ਦੀ ਛੋਟੀ ਬੇਟੀ ਕਰਣੀਕਾ ਦਾ ਦਿਹਾਂਤ

04/29/2016 1:04:21 PM

ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਦੀ ਛੋਟੀ ਬੇਟੀ ਕਰਣੀਕਾ ਸਿੰਘ ਦਾ ਸ਼ੁੱਕਰਵਾਰ ਦੀ ਸਵੇਰ ਦਿੱਲੀ ਦੇ ਮੈਕਸ ਹਸਪਤਾਲ ''ਚ ਦਿਹਾਂਤ ਹੋ ਗਿਆ। ਕਰਣੀਕਾ ਲੰਬੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਪੀੜਤ ਸੀ। ਬੀਤੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ। ਕਰਣੀਕਾ ਦਾ ਇਲਾਜ ਅਮਰੀਕਾ ''ਚ ਵੀ ਚੱਲਿਆ। ਪਿਛਲੇ ਸਾਲ ਦਿਗਵਿਜੇ ਸਿੰਘ ਕੈਂਸਰ ਨਾਲ ਪੀੜਤ ਆਪਣੀ ਬੇਟੀ ਨੂੰ ਦੇਖਣ ਅਮਰੀਕਾ ਵੀ ਗਏ ਸਨ। ਇਸ ਦੇ ਬਾਵਜੂਦ ਉਨ੍ਹਾਂ ਦੀ ਸਿਹਤ ''ਚ ਕੋਈ ਸੁਧਾਰ ਨਹੀਂ ਆਇਆ ਸੀ। ਜਿਸ ਤੋਂ ਬਾਅਦ ਕਰਣੀਕਾ ਨੂੰ ਦੇਸ਼ ਵਾਪਸ ਲਿਆਂਦਾ ਗਿਆ ਸੀ ਅਤੇ ਮੈਕਸ ਹਸਪਤਾਲ ''ਚ ਭਰਤੀ ਕਰਵਾਇਆ ਗਿਆ ਸੀ। ਸ਼ੁੱਕਰਵਾਰ ਦੀ ਸਵੇਰ ਕਰੀਬ 5.15 ਵਜੇ ਕਰਣੀਕਾ ਨੇ ਆਖਰੀ ਸਾਹ ਲਿਆ।
ਦੱਸਿਆ ਜਾ ਰਿਹਾ ਹੈ ਕਿ ਕਰਣੀਕਾ ਦੀ ਲਾਸ਼ ਨੂੰ ਅਹਿਮਦਾਬਾਦ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਦਾ ਸਹੁਰੇ ਘਰ ਹੈ। ਜ਼ਿਕਰਯੋਗ ਹੈ ਦਿਗਵਿਜੇ ਦੀ ਪਹਿਲੀ ਪਤਨੀ ਆਸ਼ਾ ਜਿਨ੍ਹਾਂ ਦਾ ਸਾਲ 2013 ''ਚ ਦਿਹਾਂਤ ਹੋ ਗਿਆ ਸੀ ਤੋਂ 4 ਬੇਟੀਆਂ ਅਤੇ ਬੇਟਾ ਹੈ। ਕਰਣੀਕਾ ਚਾਰ ਭੈਣਾਂ ''ਚ ਸਭ ਤੋਂ ਛੋਟੀ ਸੀ।

Disha

This news is News Editor Disha