ਦਿਗਵਿਜੈ ਨੇ ਸਿੰਧਿਆ ਨੂੰ ਦਿੱਤਾ ਜਵਾਬ, ਇੱਕ ਜੰਗਲ ''ਚ ਇੱਕ ਹੀ ਸ਼ੇਰ ਰਹਿੰਦਾ ਹੈ

Saturday, Jul 04, 2020 - 12:21 AM (IST)

ਭੋਪਾਲ : ਸੀਨੀਅਰ ਕਾਂਗਰਸ ਨੇਤਾ ਦਿਗਵਿਜੈ ਸਿੰਘ ਨੇ ਸਾਬਕਾ ਕੇਂਦਰੀ ਮੰਤਰੀ ਜਯੋਤੀਰਾਦਿਤਿਆ ਸਿੰਧਿਆ ਦੇ ਟਾਈਗਰ ਅਜੇ ਜਿੰਦਾ ਹੈ' ਵਾਲੇ ਬਿਆਨ 'ਤੇ ਸ਼ੁੱਕਰਵਾਰ ਨੂੰ ਜਵਾਬੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇੱਕ ਜੰਗਲ 'ਚ ਇੱਕ ਹੀ ਸ਼ੇਰ ਰਹਿੰਦਾ ਹੈ। ਇਸ ਤੋਂ ਇਲਾਵਾ, ਰਾਜ ਸਭਾ ਮੈਂਬਰ ਦਿਗਵਿਜੈ ਸਿੰਘ ਨੇ ਕਿਹਾ ਕਿ ਜਦੋਂ ਸ਼ੇਰਾਂ ਦਾ ਸ਼ਿਕਾਰ ਪਾਬੰਦੀਸ਼ੁਦਾ ਨਹੀਂ ਸੀ, ਉਦੋਂ ਉਹ ਤੁਹਾਡੇ ਪਿਤਾ ਮਾਧਵਰਾਵ ਸਿੰਧਿਆ ਨਾਲ ਸ਼ੇਰਾਂ ਦਾ ਸ਼ਿਕਾਰ ਕਰਦੇ ਸਨ।

ਮੱਧ ਪ੍ਰਦੇਸ਼ ਦੇ ਸਾਬੂਕਾ ਮੁੱਖ ਮੰਤਰੀ ਦਿਗਵਿਜੈ ਨੇ ਕਿਹਾ ਕਿ ਸਮਾਂ ਬਹੁਤ ਬਲਵਾਨ। ਭਾਜਪਾ ਦਾ ਭਵਿੱਖ! ਨਾ ਜਾਣੇ ਇਸ ਮੰਤਰੀ ਮੰਡਲ ਦੇ ਵਿਸਥਾਰ ਨੇ ਕਿੰਨੇ ਭਾਜਪਾ ਦੇ ਟਾਈਗਰ ਜਿੰਦਾ ਕਰ ਦਿੱਤੇ। ਦੇਖਦੇ ਜਾਓ। ਉਨ੍ਹਾਂ ਅੱਗੇ ਲਿਖਿਆ ਕਿ ਸ਼ੇਰ ਦਾ ਸਹੀਂ ਚਰਿੱਤਰ ਤੁਸੀਂ ਜਾਣਦੇ ਹੋ? ਇੱਕ ਜੰਗਲ 'ਚ ਇੱਕ ਹੀ ਸ਼ੇਰ ਰਹਿੰਦਾ ਹੈ।

Inder Prajapati

This news is Content Editor Inder Prajapati