ਸਿੱਧੂ ਨੇ ਪ੍ਰਿਅੰਕਾ ਲਈ ਬੰਨ੍ਹੇ ਤਰੀਫਾਂ ਦੇ ਪੁਲ, ਕਿਹਾ- 'ਹੀਰਾ ਸਦਾ ਲਈ'

Tuesday, Feb 12, 2019 - 12:59 AM (IST)

ਨਵੀਂ ਦਿੱਲੀ— ਪੰਜਾਬ ਦੇ ਸਥਾਨਕ ਸੰਸਥਾ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਪ੍ਰਿਅੰਕਾ ਗਾਂਧੀ ਦੇ ਸਮਰਥਨ 'ਚ ਜੰਮ ਕੇ ਸ਼ਲਾਘਾ ਕੀਤੀ। ਲਖਨਊ 'ਚ ਜ਼ਬਰਦਸਤ ਰੋਡ ਸ਼ੋਅ ਦੇ ਨਾਲ ਪ੍ਰਿਅੰਕਾ ਗਾਂਧੀ ਦੀ ਰਾਜਨੀਤੀ 'ਚ ਸਹੀ ਐਂਟਰੀ ਦਾ ਸਵਾਗਤ ਕਰਦੇ ਹੋਏ ਕਾਂਗਰਸ ਦੇ ਸਟਾਰ ਪ੍ਰਚਾਰਕ ਸਿੱਧੂ ਨੇ ਇੱਕ ਤੋਂ ਬਾਅਦ ਇੱਕ ਟਵੀਟ ਕਰ ਪ੍ਰਿਅੰਕਾ ਗਾਂਧੀ ਲਈ ਤਰੀਫਾ ਦੇ ਪੁਲ ਬੰਨ੍ਹੇ। ਉਨ੍ਹਾਂ ਨੇ ਪ੍ਰਿਅੰਕਾ ਦੀ ਤੁਲਨਾ ਕੀਮਤੀ ਕੋਹਿਨੂਰ ਹੀਰੇ ਨਾਲ ਕਰਦੇ ਹੋਏ ਕਿਹਾ, ਇਹ ਹੀਰਾ ਸਦਾ ਲਈ ਹੈ। ਸਿਰਫ ਇੰਨਾ ਹੀ ਨਹੀਂ ਉਨ੍ਹਾਂ ਅੱਗੇ ਕਿਹਾ, ਕਾਂਗਰਸ ਨੂੰ ਪ੍ਰਿਅੰਕਾ ਦੀ ਉਂਝ ਹੀ ਜ਼ਰੂਰਤ ਹੈ ਜਿਵੇਂ ਨਦੀਆਂ ਨੂੰ ਝਰਨਿਆਂ ਦੀ ਤੇ ਇਮਾਰਤਾਂ ਨੂੰ ਨੀਂਹ ਦੀ। ਦੱਸ ਦਈਏ ਕਿ ਸਿੱਧੂ ਪ੍ਰਿਅੰਕਾ ਦੇ ਕਰੀਬੀ ਮੰਨੇ ਜਾਂਦੇ ਹਨ।
ਸਿੱਧੂ ਨੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਤੇ ਜਯੋਤੀਰਾਦਿਤਿਆ ਸਿੰਧਿਆ ਦੀ ਟੀਮ ਨੂੰ ਇਕ ਜੇਤੂ ਟੀਮ ਦੱਸਦੇ ਹੋਏ ਕਿਹਾ ਕਿ ਸੱਚਮੁਚ ਕਾਂਗਰਸ ਨੇ ਅੱਜ ਰਾਜਨੀਤੀ ਦੀ ਪਾਰੀ ਨੂੰ ਇਕ ਛੱਕੇ ਨਾਲ ਸ਼ੁਰੂ ਕੀਤਾ ਹੈ। ਪ੍ਰਿਅੰਕਾ ਨੂੰ ਲੈ ਕੇ ਇਕ ਹੋਰ ਟਵੀਟ 'ਚ ਸਿੱਧੂ ਨੇ ਲਿਖਿਆ, 'ਇਹ ਹੀਰਾ ਸਦਾ ਲਈ ਹੈ, ਇਸ ਲਈ ਅੱਜ ਲਖਨਊ ਕੋਹਿਨੂਰ ਦਾ ਸਵਾਗਤ ਕਰਦਾ ਹੈ।'

Inder Prajapati

This news is Content Editor Inder Prajapati