ਹੀਰਾ ਕਾਰੋਬਾਰੀ ਨੇ ਰਾਮ ਮੰਦਰ ਲਈ ਦਾਨ ਕੀਤਾ 11 ਕਰੋੜ ਦਾ ਬੇਸ਼ਕੀਮਤੀ ਤਾਜ

01/23/2024 5:10:01 AM

ਨਵੀਂ ਦਿੱਲੀ -  ਅਯੁੱਧਿਆ ਦੇ ਰਾਮ ਮੰਦਰ 'ਚ ਅੱਜ ਪ੍ਰਧਾਨ ਮੰਤਰੀ ਨੇ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ। ਇਸ ਮੌਕੇ ਦੇਸ਼ ਭਰ 'ਚ ਜਸ਼ਨ ਦਾ ਮਾਹੌਲ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਰਾਮ ਮੰਦਰ ਲਈ ਦਾਨ ਦੇ ਰਹੇ ਹਨ। ਸੂਰਤ ਦੇ ਇੱਕ ਹੀਰਾ ਵਪਾਰੀ ਨੇ ਅਯੁੱਧਿਆ 'ਚ ਰਾਮ ਮੰਦਰ ਲਈ ਭਗਵਾਨ ਰਾਮ ਨੂੰ ਸੋਨੇ, ਹੀਰਿਆਂ ਅਤੇ ਚਾਂਦੀ ਨਾਲ ਬਣਿਆ 11 ਕਰੋੜ ਰੁਪਏ ਦਾ ਕੀਮਤੀ ਤਾਜ ਭੇਟ ਕੀਤਾ ਹੈ। ਪ੍ਰਾਣ ਪ੍ਰਤਿਸ਼ਠਾ ਦੀ ਪੂਰਵ ਸੰਧਿਆ 'ਤੇ ਸੂਰਤ ਦੇ ਹੀਰਾ ਵਪਾਰੀ ਅਤੇ ਗ੍ਰੀਨ ਲੈਬ ਡਾਇਮੰਡ ਕੰਪਨੀ ਦੇ ਮਾਲਕ ਮੁਕੇਸ਼ ਪਟੇਲ ਨੇ ਅਯੁੱਧਿਆ 'ਚ ਰਾਮ ਮੰਦਰ ਦੇ ਗਰਭ ਗ੍ਰਹਿ 'ਚ ਭਗਵਾਨ ਸ਼੍ਰੀ ਰਾਮ ਲਈ ਤਿਆਰ ਕੀਤਾ ਤਾਜ ਮੰਦਰ ਦੇ ਟਰੱਸਟੀਆਂ ਨੂੰ ਸੌਂਪਿਆ।

ਇਹ ਵੀ ਪੜ੍ਹੋ - ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਮੁਸਲਿਮ ਪਰਿਵਾਰ 'ਚ ਪੁੱਤਰ ਨੇ ਲਿਆ ਜਨਮ, ਨਾਂ ਰੱਖਿਆ 'ਰਾਮ ਰਹੀਮ'

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਦਿਨੇਸ਼ ਭਾਈ ਨਾਵਡੀਆ ਨੇ ਦੱਸਿਆ ਕਿ ਗ੍ਰੀਨ ਲੈਬ ਡਾਇਮੰਡ ਕੰਪਨੀ ਦੇ ਮਾਲਕ ਮੁਕੇਸ਼ ਪਟੇਲ ਨੇ ਰਾਮ ਮੰਦਰ ਨੂੰ ਸੋਨੇ ਅਤੇ ਹੀਰੇ ਨਾਲ ਬਣਿਆ ਤਾਜ਼ ਦੇਣ ਦੀ ਇੱਛਾ ਪ੍ਰਗਟਾਈ ਸੀ। ਉਨ੍ਹਾਂ ਕਿਹਾ ਕਿ ਇਹ ਤੈਅ ਨਹੀਂ ਹੋਇਆ ਕਿ 5 ਜਨਵਰੀ ਨੂੰ ਨਵੇਂ ਬਣਨ ਵਾਲੇ ਰਾਮ ਮੰਦਰ 'ਚ ਕਿਹੜੀ ਮੂਰਤੀ ਸਥਾਪਤ ਕੀਤੀ ਜਾਵੇਗੀ। ਇਸ ਲਈ ਬਾਅਦ 'ਚ ਕੰਪਨੀ ਦੇ ਦੋ ਕਰਮਚਾਰੀਆਂ ਨੂੰ ਅਯੁੱਧਿਆ ਭੇਜਿਆ ਗਿਆ। ਜਿਵੇਂ ਹੀ ਮੂਰਤੀ ਨੂੰ ਅੰਤਿਮ ਰੂਪ ਦਿੱਤਾ ਗਿਆ, ਦੋਵੇਂ ਕਰਮਚਾਰੀ ਤਾਜ ਦੇ ਮਾਪ ਲੈ ਕੇ ਸੂਰਤ ਵਾਪਸ ਆ ਗਏ ਅਤੇ ਤਾਜ ਬਣਾਉਣਾ ਸ਼ੁਰੂ ਕਰ ਦਿੱਤਾ।

ਕੀਮਤੀ ਰਤਨਾਂ ਨਾਲ ਬਣਿਆ ਹੋਇਆ ਹੈ ਤਾਜ
ਉਨ੍ਹਾਂ ਦੱਸਿਆ ਕਿ 6 ਕਿੱਲੋ ਵਜ਼ਨ ਵਾਲੇ ਤਾਜ 'ਚ ਸਾਢੇ ਚਾਰ ਕਿੱਲੋ ਸੋਨਾ ਵਰਤਿਆ ਗਿਆ ਹੈ। ਇਸ 'ਚ ਛੋਟੇ ਅਤੇ ਵੱਡੇ ਆਕਾਰ ਦੇ ਹੀਰੇ, ਰੂਬੀ, ਮੋਤੀ ਅਤੇ ਨੀਲਮ ਵਰਗੇ ਕੀਮਤੀ ਹੀਰੇ ਜੜੇ ਹੋਏ ਹਨ। ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਇਕ ਦਿਨ ਪਹਿਲਾਂ, ਇਸ ਨੂੰ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੂੰ ਸੌਂਪਿਆ ਗਿਆ ਸੀ, ਜਿਸ ਦੀ ਕੀਮਤ ਲਗਭਗ 11 ਕਰੋੜ ਰੁਪਏ ਦੱਸੀ ਜਾਂਦੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

Inder Prajapati

This news is Content Editor Inder Prajapati