ਧਨਤੇਰਸ 'ਤੇ 5,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਹੋਣ ਦੀ ਉਮੀਦ

10/24/2019 1:15:36 PM

ਨਵੀਂ ਦਿੱਲੀ-ਦੇਸ਼ ਭਰ ਦੇ ਜਿਊਲਰਸ ਨੇ 25 ਅਕਤੂਬਰ ਨੂੰ ਧਨਤੇਰਸ 'ਤੇ 5,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਿਊਲਰੀ, ਸਿੱਕੇ, ਬਰਤਨ ਅਤੇ ਹੋਰ ਸਮਾਨ ਵੇਚਣ ਦੀ ਤਿਆਰੀ ਕਰ ਲਈ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 20-25 ਫੀਸਦੀ ਜ਼ਿਆਦਾ ਹੋਵੇਗੀ। ਪਿਛਲੇ ਹਫਤੇ ਬਾਜ਼ਾਰ 'ਚ ਵਾਪਸ ਆਈ ਰੌਣਕ ਤੋਂ ਉਤਸ਼ਾਹਿਤ ਹੋ ਕੇ ਜਿਊਲਰਸ ਦਾ ਕਹਿਣਾ ਹੈ ਕਿ ਪਹਿਲਾ ਕਾਰੋਬਾਰ ਕਮਜ਼ੋਰ ਰਹਿਣ ਦੀ ਸੰਭਾਵਨਾ ਸੀ ਪਰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਸਥਿਰਤਾ ਨਾਲ ਜਿਊਲਰੀ ਅਤੇ ਸਿੱਕਿਆਂ ਦੇ ਕਾਰੋਬਾਰ 'ਚ ਪਿਛਲੇ ਸਾਲ ਦੇ ਮੁਕਾਬਲੇ 30-35 ਫੀਸਦੀ ਦਾ ਵਾਧਾ ਸੰਭਵ ਹੈ। 

1200 ਕਰੋੜ ਦੇ ਚਾਂਦੀ ਦੇ ਸਿੱਕੇ ਵਿਕਣ ਦੀ ਉਮੀਦ-
ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ ਦੇ ਵੱਖ-ਵੱਖ ਜਿਊਲਰਸ ਨਾਲ ਕੀਤੀ ਗਈ ਗੱਲਬਾਤ ਦੇ ਆਧਾਰ 'ਤੇ ਅੰਦਾਜੇ ਮੁਤਾਬਕ ਦੇਸ਼ ਭਰ 'ਚ ਧਨਤੇਰਸ 'ਤੇ 2,500 ਕਰੋੜ ਰੁਪਏ ਤੋਂ ਜ਼ਿਆਦਾ ਦੇ ਸੋਨੇ-ਚਾਂਦੀ ਦੇ ਸਿੱਕੇ, ਮੂਰਤੀਆਂ, ਬਰਤਨ ਅਤੇ ਗਹਿਣੇ ਵਿਕਣ ਦਾ ਅੰਦਾਜ਼ਾ ਹੈ। ਇਨ੍ਹਾਂ 'ਚ ਲਗਭਗ 1,200 ਕਰੋੜ ਰੁਪਏ ਦੇ ਚਾਂਦੀ ਦੇ ਸਿੱਕੇ, ਲਗਭਗ 400 ਕਰੋੜ ਰੁਪਏ ਦੇ ਸੋਨੇ ਦੇ ਸਿੱਕੇ ਅਤੇ 900 ਕਰੋੜ ਰੁਪਏ ਦੀ ਚਾਂਦੀ ਦੀਆਂ ਮੂਰਤੀਆਂ, ਬਰਤਨ ਅਤੇ ਸਿਲਵਰ ਜਿਊਲਰੀ ਸ਼ਾਮਲ ਹੈ ਜਦਕਿ 2,500 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਿਊਲਰੀ ਵਿਕਣ ਦਾ ਅੰਦਾਜ਼ਾ ਹੈ।
ਧਨਤੇਰਸ 'ਤੇ ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ 650-700 ਕਰੋੜ, ਗੁਜਰਾਤ 'ਚ 400-500 ਕਰੋੜ ਦੀ ਜਿਊਲਰੀ-ਸਿੱਕੇ ਵਿਕਣ ਦਾ ਅੰਦਾਜ਼ਾ ਹੈ। ਬੁੱਧਵਾਰ ਨੂੰ ਦਿੱਲੀ 'ਚ ਸੋਨੇ ਦੀ ਕੀਮਤ 177 ਰੁਪਏ ਵੱਧ ਕੇ 38,932 ਰੁਪਏ ਪ੍ਰਤੀ 10 ਗ੍ਰਾਮ ਰਹੀ ਜਦਕਿ ਚਾਂਦੀ ਕੀਮਤ 290 ਰੁਪਏ ਵੱਧ ਕੇ 46,560 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ।

5 ਸਾਲ 'ਚ ਸੋਨਾ 39.42 ਫੀਸਦੀ ਮਹਿੰਗਾ ਹੋਇਆ-

ਤਾਰੀਕ     ਸੋਨੇ ਦੀ ਕੀਮਤ ਘਟਿਆ/ਵਧਿਆ
22 ਅਕਤੂਬਰ 2014 27,925  
9 ਨਵੰਬਰ 2015 26,230 -6.07
28 ਅਕਤੂਬਰ 2016 30,590 +16.62
17 ਅਕਤੂਬਰ 2016 30,710 +0.39
5 ਨਵੰਬਰ 2018 32,690   +6.45
ਬੁੱਧਵਾਰ ਨੂੰ ਕੀਮਤ 38,932 +19.09

ਧਨਤੇਰਸ 'ਤੇ ਖਰੀਦਦਾਰੀ ਦੇ ਮੁੱਖ ਕਾਰਨ-
-ਧਾਰਮਿਕ ਮਾਨਤਾ ਮੁਤਾਬਕ ਧਨਤੇਰਸ ਨੂੰ ਸੋਨੇ, ਚਾਂਦੀ ਦੀ ਖਰੀਦ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਸੋਨਾ ਖ੍ਰੀਦਣ ਨਾਲ ਲਕਸ਼ਮੀ ਦਾ ਘਰ 'ਚ ਪ੍ਰਵੇਸ਼ ਹੋਣ ਦੀ ਮਾਨਤਾ ਹੈ।
-ਅਗਲੇ ਸਾਲ ਤੱਕ ਸੋਨੇ ਦੀ ਕੀਮਤ ਵੱਧ ਕੇ 45,000 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 55,000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ।
-ਪਿਛਲੇ ਕੁਝ ਸਮੇਂ ਤੋਂ ਦੀਵਾਲੀ 'ਤੇ ਇਲੈਕਟ੍ਰਾਨਿਕਸ ਅਤੇ ਕੰਜ਼ੂਮਰ ਪ੍ਰੋਡਕਟ ਗਿਫਟ ਦਿੱਤੇ ਜਾਣ ਲੱਗੇ ਹਨ। ਹੁਣ ਸੋਨਾ ਗਿਫਟ 'ਚ ਦੇਣ ਦਾ ਰੁਝਾਨ ਫਿਰ ਤੋਂ ਵੱਧ ਗਿਆ ਹੈ।     

Iqbalkaur

This news is Content Editor Iqbalkaur