ਦਿੱਲੀ ਦੇ ਸ਼ਰਧਾਲੂ ਨੇ ਸਿੱਧੀਵਿਨਾਇਕ ਮੰਦਰ ''ਚ ਚੜ੍ਹਾਇਆ 35 ਕਿਲੋ ਸੋਨਾ (ਤਸਵੀਰਾਂ)

01/21/2020 10:12:08 AM

ਮੁੰਬਈ—ਮਹਾਰਾਸ਼ਟਰ 'ਚ ਵਿਸ਼ਵਾਸ਼ ਅਤੇ ਸ਼ਰਧਾ ਨੂੰ ਸਮਰਪਣ ਇਕ ਅਨੋਖੀ ਮਿਸਾਲ ਦੇਖਣ ਨੂੰ ਮਿਲੀ ਹੈ। ਦਰਅਸਲ ਮੁੰਬਈ ਸਥਿਤ ਮਸ਼ਹੂਰ ਸਿੱਧੀਵਿਨਾਇਕ ਮੰਦਰ 'ਚ ਇਕ ਸ਼ਰਧਾਲੂ ਨੇ ਲਗਭਗ 35 ਕਿਲੋ ਸੋਨਾ ਚੜ੍ਹਾਇਆ। ਸੋਨੇ ਦੀ ਕੀਮਤ ਬਾਜ਼ਾਰ 'ਚ ਲਗਭਗ 14 ਕਰੋੜ ਰੁਪਏ ਹੈ।

ਜਾਣਕਾਰੀ ਮੁਤਾਬਕ ਦਿੱਲੀ ਦੇ ਰਹਿਣ ਵਾਲੇ ਸ਼ਰਧਾਲੂ ਨੇ ਇਕ ਹਫਤਾ ਪਹਿਲਾਂ ਇਹ ਸੋਨਾ ਦਾਨ ਦਿੱਤਾ ਸੀ। ਮੰਦਰ ਨਾਲ ਜੁੜੇ ਲੋਕਾਂ ਨੇ ਦੱਸਿਆ ਹੈ ਕਿ ਸਿੱਧੀਵਿਨਾਇਕ ਮੰਦਰ ਨੂੰ ਹਰ ਸਾਲ ਕਰੋੜਾਂ ਦਾ ਚੜ੍ਹਾਵਾ ਆਉਂਦਾ ਹੈ।

ਸ਼ਰਧਾਲੂ ਵੱਲੋਂ ਦਾਨ 'ਚ ਮਿਲੇ 35 ਕਿਲੋ ਸੋਨੇ ਦੀ ਵਰਤੋਂ ਮੰਦਰ ਦੇ ਦਰਵਾਜ਼ੇ ਅਤੇ ਛੱਤ ਬਣਾਉਣ ਲਈ ਕੀਤਾ ਗਿਆ ਹਾਲਾਂਕਿ ਮੰਦਰ ਨੇ ਦਾਨ ਦੇਣ ਵਾਲੇ ਸ਼ਰਧਾਲੂ ਨੇ ਆਪਣੀ ਪਹਿਚਾਣ ਗੁਪਤ ਰੱਖਣ ਲਈ ਕਿਹਾ ਹੈ।

ਦੱਸ ਦੇਈਏ ਕਿ ਸਿੱਧੀਵਿਨਾਇਕ ਮੰਦਰ ਮੁੰਬਈ ਦੇ ਸਭ ਤੋਂ ਜ਼ਿਆਦਾ ਮਸ਼ਹੂਰ ਅਤੇ ਅਮੀਰ ਮੰਦਰਾਂ 'ਚੋਂ ਇਕ ਹੈ।

Iqbalkaur

This news is Content Editor Iqbalkaur