ਡੇਰੇ ਸੰਪਤੀ 'ਤੇ ਆਦਮਨ ਟੈਕਸ ਵਿਭਾਗ ਦਾ ਸ਼ਿਕੰਜਾ, ਇਜਾਜ਼ਤ ਲੈਣ ਕੋਰਟ ਪੁੱਜੀ ਟੀਮ

10/17/2017 12:21:41 PM

ਸਿਰਸਾ(ਸਤਨਾਮ ਸਿੰਘ)—  20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਅਤੇ ਡੇਰੇ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਡੇਰੇ ਦੀ ਕਰੋੜਾਂ ਦੀ ਸੰਪਤੀ 'ਤੇ ਆਮਦਨ ਟੈਕਸ ਵਿਭਾਗ ਦੀਆਂ ਟੀਮਾਂ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ-ਹਰਿਆਣਾ ਹਾਈਕੋਰਟ ਦੇ ਆਦੇਸ਼ 'ਤੇ ਆਮਦਨ ਟੈਕਸ ਵਿਭਾਗ ਦੀ ਟੀਮ ਸਿਰਸਾ ਸਥਿਤ ਡੇਰਾ ਹੈਡਕੁਆਰਟਰ 'ਚ ਛਾਪਾ ਦੇਣ ਲਈ ਪੁੱਜੀ ਹੈ। ਆਦਮਨ ਵਿਭਾਗ ਦੀ ਡੇਰੇ ਦੀ ਜਾਂਚ ਦੀ ਇਜਾਜ਼ਤ ਲੈਣ ਲਈ ਸਿਰਸਾ ਕੋਰਟ ਗਈ ਹੈ। ਸਹਾਇਕ ਡਾਇਰੈਕਟਰ ਦਾਤਾਰਾਮ ਦੀ ਅਗਵਾਈ 'ਚ ਸੱਤ ਮੈਂਬਰੀ ਟੀਮ ਡੇਰੇ ਦੀ ਸੰਪਤੀ ਦੀ ਜਾਂਚ ਕਰੇਗੀ। ਸੰਪਤੀ ਦੀ ਜਾਂਚ ਤੋਂ ਪਹਿਲੇ ਸੀ.ਜੇ.ਐਮ ਦੀ ਇਜ਼ਾਜਤ ਲੈਣੀ ਹੋਵੇਗੀ। ਇਸ ਟੀਮ 'ਚ ਵਿਭਾਗ ਇੰਸਪੈਕਟਰ ਉਪਦੇਸ਼ ਕੁਮਾਰ ਅਤੇ ਸੰਦੀਪ ਵੀ ਸ਼ਾਮਲ ਹੈ।