ਦਿੱਲੀ ਹਿੰਸਾ : ਸਜੀ ਬੈਠੀ ਰਹੀ ਲਾੜੀ ; ਨਹੀਂ ਪਹੁੰਚੀ ਬਾਰਾਤ, ਅਗਲੇ ਦਿਨ ਹੋ ਸਕਿਆ ਵਿਆਹ

02/27/2020 10:09:45 AM

ਨਵੀਂ ਦਿੱਲੀ (ਪੰਕਜ ਵਸ਼ਿਸ਼ਟ)– ਰਾਜਧਾਨੀ ਦਿੱਲੀ ਵਿਚ ਹੋਏ ਦੰਗਿਆਂ ਨੇ ਇਕ ਪਿਤਾ ਦੇ ਆਪਣੀ ਬੇਟੀ ਦੇ ਵਿਆਹ ਨੂੰ ਧੂਮਧਾਮ ਨਾਲ ਕਰਨ ਦੇ ਸੁਪਨੇ ਨੂੰ ਚਕਨਾਚੂਰ ਕਰ ਦਿੱਤਾ। ਅਜਿਹਾ ਹੋਇਆ ਚਾਂਦਬਾਗ ਨਿਵਾਸੀ ਕਿਸ਼ੋਰ ਅਤੇ ਕੁਸੁਮ ਦੇ ਨਾਲ। ਬੇਟੀ ਦੇ ਵਿਆਹ ਨੂੰ ਸ਼ਾਨਦਾਰ ਬਣਾਉਣ ਦੀਆਂ ਉਨ੍ਹਾਂ ਦੀਆਂ ਸਾਰੀਆਂ ਤਿਆਰੀਆਂ ਧਰੀਆਂ-ਧਰਾਈਆਂ ਹੀ ਰਹਿ ਗਈਆਂ ਅਤੇ ਬਹੁਤ ਮੁਸ਼ਕਿਲ ਨਾਲ 24 ਘੰਟਿਆਂ ਬਾਅਦ ਬੇਟੀ ਦੇ ਫੇਰੇ ਹੋ ਸਕੇ।

ਮੰਡੋਲੀ ਵਿਚ ਰਹਿਣ ਵਾਲੇ ਗੁਲਸ਼ਨ ਅਤੇ ਚਾਂਦਬਾਗ ਦੀ ਰਹਿਣ ਵਾਲੀ ਸਾਵਿਤਰੀ ਦਾ ਵਿਆਹ 24 ਫਰਵਰੀ ਨੂੰ ਹੋਣਾ ਤੈਅ ਸੀ। ਦੋਵੇਂ ਹੀ ਪਰਿਵਾਰਾਂ ਨੇ ਵਿਆਹ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਸਨ। ਸੀ. ਏ. ਏ. ਦੇ ਵਿਰੋਧ ਵਿਚ ਹੋਈ ਹਿੰਸਾ ਦੇ ਚਲਦਿਆਂ ਇਹ ਵਿਆਹ ਤੈਅ ਦਿਨ ’ਤੇ ਨਹੀਂ ਹੋ ਸਕਿਆ। ਵਿਆਹ ਲਈ ਕੀਤੀਆਂ ਗਈਆਂ ਦੋਹਾਂ ਪਰਿਵਾਰਾਂ ਦੀਆਂ ਸਾਰੀਆਂ ਤਿਆਰੀਆਂ ਹਿੰਸਾ ਦੀ ਭੇਟ ਚੜ੍ਹ ਗਈਆਂ। ਦੋਵਾਂ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ 26 ਫਰਵਰੀ ਨੂੰ ਵਿਆਹ ਹੋ ਸਕਿਆ। ਲਾੜਾ ਗੁਲਸ਼ਨ ਨਾ ਹੀ ਘੋੜੀ ਚੜ੍ਹ ਸਕਿਆ ਅਤੇ ਨਾ ਹੀ ਬਾਰਾਤ ਨਿਕਲ ਸਕੀ। ਇਥੋਂ ਤੱਕ ਕਿ ਉਸ ਨੇ ਵਿਆਹ ਲਈ ਬਣਾਏ ਗਏ ਕੱਪੜੇ ਵੀ ਸਾਵਿਤਰੀ ਦੇ ਘਰ ਜਾ ਕੇ ਪਹਿਨੇ। ਪਰਿਵਾਰ ਦੇ ਮੁੱਖ ਲੋਕਾਂ ਦੀ ਮੌਜੂਦਗੀ ਵਿਚ ਸਾਵਿਤਰੀ ਦੇ ਚਾਂਦਬਾਗ ਸਥਿਤ ਘਰ ਵਿਚ ਇਹ ਵਿਆਹ ਸਾਦੇ ਜਿਹੇ ਢੰਗ ਨਾਲ ਦਹਿਸ਼ਤ ਦੇ ਸਾਏ ਵਿਚ ਹੋਇਆ।

DIsha

This news is Content Editor DIsha