ਦਿੱਲੀ : ਪਾਕਿ ਹਾਈ ਕਮਿਸ਼ਨ 'ਚ ਜਾਸੂਸੀ ਕਰਦੇ ਫੜੇ ਗਏ 2 ਵੀਜ਼ਾ ਸਹਾਇਕ

05/31/2020 10:10:47 PM

ਨਵੀਂ ਦਿੱਲੀ — ਦਿੱਲੀ ਪੁਲਸ ਨੇ ਪਾਕਿਸਤਾਨੀ ਦੂਤਘਰ ਦੇ 2 ਅਫਸਰਾਂ ਨੂੰ ਐਤਵਾਰ ਨੂੰ ਜਾਸੂਸੀ ਕਰਦੇ ਰੰਗੇ ਹੱਥੀ ਕਾਬੂ ਕੀਤਾ। ਜਦੋਂ ਉਹ ਕਿ ਵਿਅਕਤੀ ਨੂੰ ਪੈਸਿਆਂ ਦਾ ਲਾਲਚ ਦੇ ਕੇ ਸੁਰੱਖਿਆਂ ਨਾਲ ਜੁੜੇ ਦਸਤਾਵੇਜ਼ ਲੈ ਰਹੇ ਸੀ। ਦੋਵੇਂ ਜਾਸੂਸ ਦੂਤਾਵਾਸ 'ਚ ਵੀਜ਼ਾ ਅਸਿਸਟੇਂਟ ਦੇ ਤੌਰ 'ਤੇ ਕੰਮ ਕਰਦੇ ਹਨ। ਆਈ. ਐੱਸ. ਆਈ. ਦੇ ਲਈ ਜਾਸੂਸੀ ਕਰਦੇ ਫੜੇ ਜਾਣ 'ਤੇ ਉਨ੍ਹਾਂ ਨੇ ਖੁਦ ਨੂੰ ਭਾਰਤੀ ਨਾਗਰਿਕ ਸਾਬਤ ਕਰਨ ਦੀ ਕੋਸ਼ਿਸ ਕੀਤੀ। ਉਨ੍ਹਾਂ ਦੇ ਕੋਲ ਨਕਲੀ ਆਧਾਰ ਕਾਰਡ, ਭਾਰਤੀ ਕਰੰਸੀ ਤੇ ਆਈਫੋਨ ਮਿਲੇ। ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਦਿੱਤੀ ਹੈ।


ਭਾਰਤ ਇਸ ਦੇ ਵਿਰੁੱਧ ਡਿਪਲੋਮੈਟਿਕ ਦੇ ਤਹਿਤ ਪਰਸੋਨਾ ਨਾਨ ਗ੍ਰਾਟਾ ਐਕਸ਼ਨ ਲਵੇਗਾ। ਆਮ ਤੌਰ 'ਤੇ ਪਰਸੋਨਾ ਨਾਨ ਗ੍ਰਾਟਾ ਦਾ ਅਰਥ ਹੁੰਦਾ ਹੈ ਕਿ ਅਜਿਹਾ ਵਿਅਕਤੀ ਜੋ ਕਿਸੇ ਡਿਪਲੋਮੈਟਿਕ ਮਿਸ਼ਨ 'ਤੇ ਹੈ ਤੇ ਸਬੰਧਤ ਦੇਸ਼ (ਜਿਸ 'ਚ ਉਹ ਤਾਇਨਾਤ ਹੈ) 'ਚ ਉਨ੍ਹਾਂ ਦੀਆਂ ਗਤੀਵਿਧੀਆਂ ਗਲਤ ਪਾਈਆਂ ਗਈਆਂ ਹਨ। ਭਾਰਤ ਹੁਣ ਇਨ੍ਹਾਂ ਦੋਵਾਂ ਨੂੰ ਪਾਕਿਸਤਾਨ ਵਾਪਸ ਭੇਜੇਗਾ।
ਭਾਰਤੀ ਵਿਦੇਸ਼ ਮੰਤਰਾਲਾ ਨੇ ਕੀ ਕਿਹਾ
ਅਫਸਰਾਂ ਦੀ ਗਿ੍ਰਫਤਾਰੀ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਹਾਈ ਕਮਿਸ਼ਨ ਦੇ ਦੋ ਅਫਸਰਾਂ ਨੂੰ ਨਵੀਂ ਦਿੱਲੀ ’ਚ ਜਾਸੂਸੀ ਕਰਦੇ ਫੜਿਆ ਗਿਆ ਹੈ। ਭਾਰਤੀ ਦੀ ਜਾਂਚ ਏਜੰਸੀਆਂ ਨੇ ਇਹ ਕਾਰਵਾਈ ਕੀਤੀ ਹੈ। ਸਰਕਾਰ ਨੇ ਇਨ੍ਹਾਂ ਨੂੰ ਪਰਸੋਨਾ ਨਾਨ ਗ੍ਰਾਟਾ ਐਲਾਨ ਕਰਦੇ ਹੋਏ 24 ਘੰਟਿਆਂ ’ਚ ਦੇਸ਼ ਛੱਡਣ ਨੂੰ ਕਿਹਾ ਹੈ। ਪਾਕਿਸਤਾਨ ਨੂੰ ਇਕ ਡਿਮਾਰਸ਼ੇ (ਡਿਪਲੋਮੈਟਿਕ ਮੰਗ ਪੱਤਰ) ਵੀ ਸੌਂਪਿਆ ਗਿਆ ਹੈ। ਇਸ ’ਚ ਉਸ ਦੇ ਅਫਸਰਾਂ ਦੁਆਰਾ ਭਾਰਤ ਦੀ ਰਾਸ਼ਟਰੀ ਸੁਰੱਖਿਆ ਵਿਰੁੱਧ ਕੀਤੇ ਜਾ ਰਹੇ ਕੰਮਾਂ ’ਤੇ ਸਖਤ ਵਿਰੋਧ ਦਰਜ ਕਰਵਾਇਆ ਗਿਆ ਹੈ। ਪਾਕਿਸਤਾਨ ਨੂੰ ਕਿਹਾ ਗਿਆ ਹੈ ਕਿ ਇਹ ਤੈਅ ਕਰੇ ਕਿ ਉਸ ਦੇ ਅਫਸਰ ਡਿਪਲੋਮੈਟਿਕ ਨਿਯਮਾਂ ਤਹਿਤ ਜ਼ਿੰਮੇਵਾਰੀ ਦੀ ਪਛਾਣ ਦੇਣ।
ਸਪਾ ਸੰਸਦ ਦਾ ਪੀ.ਏ. ਗਿ੍ਰਫਤਾਰ ਕੀਤਾ ਗਿਆ ਸੀ
ਅਕਤੂਬਰ 2016 ’ਚ ਸਪਾ ਦੇ ਸਾਬਕਾ ਸੰਸਦ ਮੁਨੱਵਰ ਸਲੀਮ ਦੇ ਪੀ.ਏ. ਮੋਹਮੰਦ ਫਰਹਤ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਉਸ ’ਤੇ ਪਾਕਿਸਤਾਨ ਹਾਈ ਕਮਿਸ਼ਨ ਦੇ ਇਸ਼ਾਰੇ ’ਤੇ ਜਾਸੂਸੀ ਦਾ ਦੋਸ਼ ਸੀ। ਇਸ ਮਾਮਲੇ ’ਚ ਕਈ ਹੋਰ ਲੋਕਾਂ ਨੂੰ ਵੀ ਗਿ੍ਰਫਤਾਰ ਕੀਤਾ ਗਿਆ ਸੀ।  ਹਾਈ ਕਮਿਸ਼ਨ ਦਾ ਇਕ ਅਫਸਰ ਮਹਿਮੂਦ ਅਖਤਰ ਇਨ੍ਹਾਂ ਲੋਕਾਂ ਨੂੰ ਜਾਸੂਸੀ ਦੇ ਬਦਲੇ ਪੈਸੇ ਦਿੰਦਾ ਸੀ। ਦੋਸ਼ੀਆਂ ਕੋਲੋਂ ਗੁਪਤ ਦਸਤਾਵੇਜ ਬਰਾਮਦ ਹੋਏ ਸਨ। ਭਾਰਤ ਨੇ ਸਖਤ ਕਾਰਵਾਈ ਕਰਦੇ ਹੋਏ ਅਖਤਰ ਨੂੰ ਉਸ ਦੇ ਦੇਸ਼ ਵਾਪਸ ਭੇਜ ਦਿੱਤਾ ਸੀ। ਇਸ ਦੌਰਾਨ ਜੋਧਪੁਰ ਤੋਂ ਆਈ.ਐੱਸ.ਆਈ. ਦਾ ਇਕ ਏਜੰਟ ਸ਼ੋਏਬ ਵੀ ਪੁਲਸ ਦੇ ਹੱਥੇ ਚੜਿ੍ਹਆ ਸੀ।

 

Gurdeep Singh

This news is Content Editor Gurdeep Singh