ਦਿੱਲੀ ਨੇ ਦੇਖੀ ਸਭ ਤੋਂ ਠੰਡੀ ਸਵੇਰ, 118 ਸਾਲਾਂ ਦਾ ਟੁੱਟਾ ਰਿਕਾਰਡ

12/28/2019 9:26:06 AM

ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਪੂਰੇ ਉੱਤਰੀ ਭਾਰਤ 'ਚ ਕੜਾਕੇ ਦੀ ਠੰਡ ਦਾ ਕਹਿਰ ਬਰਕਰਾਰ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸ਼ਨੀਵਾਰ ਨੂੰ ਤਾਪਮਾਨ 2.4 ਡਿਗਰੀ 'ਤੇ ਪੁੱਜ ਗਿਆ। ਮੌਸਮ ਵਿਭਾਗ ਮੁਤਾਬਕ 118 ਸਾਲ 'ਚ ਇਹ ਦੂਜਾ ਦਸੰਬਰ ਹੈ, ਜਦ ਦਿੱਲੀ 'ਚ ਇੰਨੀ ਕੜਾਕੇ ਦੀ ਠੰਡ ਪੈ ਰਹੀ ਹੈ। ਇਸ ਤੋਂ ਪਹਿਲਾਂ 1997 'ਚ ਇੰਨੀ ਲੰਬੀ ਠੰਡ ਪਈ ਸੀ।
ਇਸ ਵਾਰ ਲਗਾਤਾਰ 14 ਦਿਨਾਂ ਤੋਂ ਕੰਬਣੀ ਛੇੜਨ ਵਾਲੀ ਠੰਡ ਜਾਰੀ ਹੈ। ਪਹਿਲਾਂ ਤੋਂ ਹੀ ਕਿਹਾ ਜਾ ਰਿਹਾ ਹੈ ਕਿ ਅਜੇ 3 ਹੋਰ ਦਿਨਾਂ ਤਕ ਇਸ ਦਾ ਪ੍ਰਕੋਪ ਬਣਿਆ ਰਹੇਗਾ। ਮੌਸਮ ਵਿਭਾਗ ਇਸ ਗੱਲ ਨੂੰ ਦੋਹਰਾ ਰਿਹਾ ਹੈ ਕਿ ਨਵੇਂ ਸਾਲ ਤੋਂ ਪਹਿਲੀ ਸ਼ਾਮ ਭਾਵ 31 ਜਨਵਰੀ ਦੀ ਰਾਤ ਜਾਂ ਇਸ ਤੋਂ ਇਕ ਦਿਨ ਪਹਿਲਾਂ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਅਨੁਮਾਨ ਲਗਾਇਆ ਕਿ ਸ਼ਨੀਵਾਰ ਨੂੰ ਇਸ ਠੰਡ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ। ਰਾਤ ਅਤੇ ਸਵੇਰ ਸਮੇਂ ਠੰਡ ਹੋਰ ਵੀ ਵਧ ਸਕਦੀ ਹੈ।

ਰਾਜਸਥਾਨ ਦੇ ਕਈ ਸਥਾਨਾਂ 'ਚ ਰਾਤ ਦਾ ਤਾਪਮਾਨ ਇਕ ਡਿਗਰੀ ਸੈਲਸੀਅਸ ਤੋਂ 5 ਡਿਗਰੀ ਸੈਲਸੀਅਸ ਤਕ ਰਿਹਾ ਹੈ। ਸੀਕਰੀ ਜ਼ਿਲੇ 'ਚ ਵੀਰਵਾਰ ਨੂੰ ਪਾਰਾ ਜਮਾਉਣ ਵਾਲੇ ਬਿੰਦੂ 'ਤੇ ਪੁੱਜ ਗਿਆ। ਇਸ ਕਾਰਨ ਦਰੱਖਤਾਂ ਅਤੇ ਪਹਾੜੀ ਖੇਤਰਾਂ 'ਚ ਬਰਫ ਜੰਮਣ ਲੱਗ ਗਈ। ਪੰਜਾਬ ਅਤੇ ਹਰਿਆਣਾ 'ਚ ਵੀ ਜਮਾਅ ਦੇਣ ਵਾਲੀ ਠੰਡ ਪੈ ਰਹੀ ਹੈ।