ਦਿੱਲੀ ''ਚ ਮੰਦਰਾਂ ਦੇ ਪੁਜਾਰੀਆਂ ਅਤੇ ਗੁਰਦੁਆਰੇ ਦੇ ਗ੍ਰੰਥੀਆਂ ਨੂੰ ਕੀਤਾ ਗਿਆ ਸਨਮਾਨਤ

05/31/2020 5:26:57 PM

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਦਿੱਲੀ ਪ੍ਰਦੇਸ਼ ਸੰਗਠਨ ਮਹਾਮੰਤਰੀ ਸਿਧਾਰਥਨ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਥੂੜੀ ਨੇ ਐਤਵਾਰ ਨੂੰ ਮੰਦਰਾਂ, ਜੈਨ ਮੰਦਰਾਂ, ਵਾਲਮੀਕਿ ਅਤੇ ਰਵਿਦਾਸ ਮੰਦਰਾਂ ਤੇ ਬੋਧ ਮਠਾਂ ਦੇ ਪੁਜਾਰੀਆਂ ਸਮੇਤ ਵੱਖ-ਵੱਖ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ ਕੋਰੋਨਾ ਮਹਾਮਾਰੀ ਆਫ਼ਤ ਦੇ ਮੱਦੇਨਜ਼ਰ 5100 ਰੁਪਏ ਨਕਦ, ਫਲਾਂ ਦੀ ਟੋਕਰੀ ਅਤੇ ਮਠਿਆਈ ਆਦਿ ਦੇ ਕੇ ਉਨ੍ਹਾਂ ਨੂੰ ਸਨਮਾਨਤ ਕੀਤਾ।

ਬਦਰਪੁਰ ਵਿਧਾਨ ਸਭਾ ਖੇਤਰ ਦੇ ਸਾਈਂ ਲੀਲਾ ਗਰਾਊਂਡ, ਹਰਿਨਗਰ ਵਿਸਥਾਰ, ਭਾਗ-2 'ਚ ਆਯੋਜਿਤ ਇਸ ਪ੍ਰੋਗਰਾਮ 'ਚ ਸਿਧਾਰਥਨ ਅਤੇ ਬਿਥੂੜੀ ਤੋਂ ਇਲਾਵਾ ਦੱਖਣੀ ਦਿੱਲੀ ਜ਼ਿਲ੍ਹਾ ਭਾਜਪਾ ਦੇ ਇੰਚਾਰਜ ਸੱਤਿਆਨਾਰਾਇਣ ਗੌਤਮ, ਦੱਖਣੀ ਦਿੱਲੀ ਜ਼ਿਲ੍ਹਾ ਭਾਜਪਾ ਪ੍ਰਧਾਨ ਰੋਹਤਾਸ਼ ਕੁਮਾਰ ਐਡਵੋਕੇਟ, ਜ਼ਿਲ੍ਹੇ ਦੇ ਸਾਰੇ ਅਹੁਦਾ ਅਧਿਕਾਰੀ, ਮੰਡਲ ਪ੍ਰਧਾਨ, ਦੱਖਣੀ ਦਿੱਲੀ ਨਗਰ ਨਿਗਮ ਦੀ ਡੇਮਸ ਕਮੇਟੀ ਦੀ ਚੇਅਰਮੈਨ ਅਨਾਮਿਕਾ-ਮਿਥੀਲੇਸ਼ ਸਿੰਘ, ਸੈਂਟਰਲ ਜ਼ੋਨ ਦੇ ਚੇਅਰਮੈਨ ਕੇ.ਕੇ. ਸ਼ੁਕਲਾ, ਨਿਗਮ ਕੌਂਸਲਰ ਸ਼੍ਰੀਮਤੀ ਵਿਰੰਦਰੀ-ਮਹੇਸ਼ ਅਵਾਨਾ ਅਤੇ ਦੱਖਣੀ ਦਿੱਲੀ ਜ਼ਿਲ੍ਹਾ ਓ.ਬੀ.ਸੀ. ਮੋਰਚਾ ਦੇ ਪ੍ਰਧਾਨ ਗਗਨ ਕਸਾਨਾ ਵੀ ਹਾਜ਼ਰ ਸਨ।

DIsha

This news is Content Editor DIsha