ਦਿੱਲੀ ਟੀਚਰ ਕਤਲ ਮਾਮਲੇ ''ਚ ਖੁਲਾਸਾ, ਪ੍ਰਿੰਸੀਪਲ ਨੂੰ ਮਾਰਨ ਆਏ ਸਨ ਵਿਦਿਆਰਥੀ!

09/28/2016 5:01:04 PM

ਨਵੀਂ ਦਿੱਲੀ— ਸਕੂਲ ਕੰਪਲੈਕਸ ''ਚ ਅਧਿਆਪਕ ਮੁਕੇਸ਼ ਦੇ ਕਤਲ ਦੇ ਮਾਮਲੇ ''ਚ ਵੱਡਾ ਸੱਚ ਸਾਹਮਣੇ ਆਇਾ ਹੈ। ਕਾਤਲ ਵਿਦਿਆਰਥੀਆਂ ਦਾ ਪਹਿਲਾ ਨਿਸ਼ਾਨਾ ਸਕੂਲ ਦੇ ਪ੍ਰਿੰਸੀਪਲ ਬਦਨ ਸਿੰਘ ਸਨ ਅਤੇ ਸੋਮਵਾਰ ਨੂੰ ਵਿਦਿਆਰਥੀ ਉਨ੍ਹਾਂ ਨੂੰ ਹੀ ਮਾਰਨ ਸਕੂਲ ਪੁੱਜੇ ਸਨ ਪਰ ਆਪਣੇ ਕਮਰੇ ''ਚ ਚੱਲ ਰਹੀ ਇਕ ਬੈਠਕ ਕਾਰਨ ਬਦਨ ਸਿੰਘ ਬਚ ਗਏ ਅਤੇ ਮੁਕੇਸ਼ ਨੂੰ ਇਕੱਲਾ ਦੇਖ ਕੇ ਵਿਦਿਆਰਥੀ ਉਨ੍ਹਾਂ ਦਾ ਕਤਲ ਕਰ ਕੇ ਫਰਾਰ ਹੋ ਗਏ। ਜਿਨ੍ਹਾਂ ਨੂੰ ਦੇਰ ਰਾਤ ਨਾਂਗਲੋਈ ਥਾਣਾ ਪੁਲਸ ਨੇ ਗ੍ਰਿਫਤਾਰ ਕਰ ਲਿਆ। ਦੋਸ਼ੀਆਂ ''ਚੋਂ ਇਕ ਨਾਬਾਲਗ ਹੈ, ਜਦੋਂ ਕਿ ਦੂਜੇ ਦੀ ਪਛਾਣ ਵਿਵੇਕ ਕੁਮਾਰ ਝਾਅ ਦੇ ਰੂਪ ''ਚ ਹੋਈ ਹੈ। ਦੋਵੇਂ ਪ੍ਰੇਮ ਨਗਰ ਕਿਰਾੜੀ ਦੇ ਰਹਿਣ ਵਾਲੇ ਹਨ। ਫਿਲਹਾਲ ਪੁਲਸ ਦੋਸ਼ੀਆਂ ਤੋਂ ਪੁੱਛ-ਗਿੱਛ ਕਰ ਰਹੀ ਹੈ, ਜਿਸ ਨਾਲ ਉਨ੍ਹਾਂ ਦਾ ਸਾਥ ਦੇਣ ਵਾਲੇ ਹੋਰ ਵਿਦਿਆਰਥੀਆਂ ਦੀ ਪਛਾਣ ਕੀਤੀ ਜਾ ਸਕੇ। 
ਸੂਤਰਾਂ ਅਨੁਸਾਰ ਤਾਂ ਸਕੂਲ ''ਚ ਪੇਪਰ ਦਰਮਿਆਨ ਪੁੱਜੇ ਵਿਵੇਕ ਅਤੇ ਉਸ ਦਾ ਸਾਥੀ ਸਿੱਧੇ ਬਦਨ ਸਿੰਘ ਦੇ ਦਫ਼ਤਰ ਪੁੱਜੇ। ਇਸ ਦੌਰਾਨ ਦੋਹਾਂ ਕੋਲ ਚਾਕੂ ਅਤੇ ਪੰਚ ਮੌਜੂਦ ਸਨ ਪਰ ਪ੍ਰਿੰਸੀਪਲ ਆਪਣੇ ਕਮਰੇ ''ਚ ਤਿੰਨ ਹੋਰ ਅਧਿਆਪਕਾਂ ਨਾਲ ਬੈਠਕ ਕਰ ਰਹੇ ਸਨ। ਇਸੇ ਦੌਰਾਨ ਦੋਹਾਂ ਨੇ ਕਮਰੇ ''ਚ ਆ ਕੇ ਪ੍ਰਿੰਸੀਪਲ ਤੋਂ ਸਕੂਲ ਛੱਡਣ ਦਾ ਪ੍ਰਮਾਣ ਪੱਤਰ ਮੰਗਿਆ। ਬੈਠਕ ਹੋਣ ਕਾਰਨ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਬਾਹਰ ਦੀ ਗੱਲ ਕਹੀ ਤਾਂ ਉਹ ਬੋਲੇ ਕਿ ਤੁਸੀਂ ਬਾਹਰ ਆ ਜਾਓ। ਅਸੀਂ ਗੱਲ ਕਰਦੀ ਹੈ ਪਰ ਬਦਨ ਸਿੰਘ ਬਾਹਰ ਨਹੀਂ ਆਏ ਅਤੇ ਉਨ੍ਹਾਂ ਨੇ ਦੋਹਾਂ ਨੂੰ ਇਕ ਪ੍ਰਮਾਣ ਪੱਤਰ ਲਈ ਇਕ ਪ੍ਰਾਰਥਨਾ ਪੱਤਰ ਲਿਖ ਕੇ ਉਸ ''ਤੇ ਮੁਕੇਸ਼ ਸਰ ਦੇ ਦਸਤਖ਼ਤ ਕਰਵਾ ਕੇ ਲਿਆਉਣ ਦੀ ਗੱਲ ਕਹਿੰਦੇ ਹੋਏ ਉੱਥੋਂ ਦੌੜਾ ਦਿੱਤਾ। ਜਿਸ ਤੋਂ ਬਾਅਦ ਦੋਵੇਂ ਦੋਸ਼ੀ ਸਕੂਲ ਦੇ ਕਮਰਾ ਨੰਬਰ 108 ''ਚ ਪੁੱਜੇ। ਜਿੱਥੇ ਮ੍ਰਿਤਕ ਮੁਕੇਸ਼ ਇਕੱਲਾ ਆਪਣੀ ਜਮਾਤ ''ਚ ਪ੍ਰੀਖਿਆ ਪੱਤਰਾਂ ਨੂੰ ਸੰਭਾਲ ਰਿਹਾ ਸੀ। ਉਸ ਨੂੰ ਇਕੱਲਾ ਦੇਖ ਦੋਸ਼ੀਆਂ ਨੇ ਉਸ ''ਤੇ ਪੰਚ ਨਾਲ ਹਮਲਾ ਕਰ ਦਿੱਤਾ। ਇਸ ਤੋਂ ਪਹਿਲਾਂ ਮੁਕੇਸ਼ ਕੁਝ ਸਮਝ ਪਾਉਂਦਾ ਵਿਵੇਕ ਨੇ ਉਸ ''ਤੇ ਚਾਕੂਆਂ ਨਾਲ ਅੰਨ੍ਹੇਵਾਹ ਵਾਰ ਕਰ ਦਿੱਤੇ। ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਅਜਿਹੇ ''ਚ ਕਮਰਾ ਨੰਬਰ 109 ਤੋਂ ਬਾਹਰ ਨਿਕਲੇ ਵਿਦਿਆਰਥੀ ਨੇ ਉਨ੍ਹਾਂ ਨੂੰ ਦੇਖਿਆ ਅਤੇ ਰੌਲਾ ਪਾ ਦਿੱਤਾ। ਸੋਮਵਾਰ ਨੂੰ ਦੇਰ ਰਾਤ ਜਿੱਥੇ ਇਕ ਪਾਸੇ ਸਿੱਖਿਆ ਪਾਸੇ ਸਿੱਖਿਆ ਮੰਤਰੀ ਮਨੀਸ਼ ਸਿਸੌਦੀਆ ਨੂੰ ਵਿਰੋਧ ਸਹਿਨਾ ਪਿਆ। ਉੱਥੇ ਹੀ ਸਵੇਰ ਹੁੰਦੇ-ਹੁੰਦੇ ਵਿਰੋਧ ਸੜਕਾਂ ''ਤੇ ਆ ਗਿਆ ਅਤੇ ਅਧਿਆਪਕਾਂ ਨੇ ਰੋਹਤਕ ਰੋਡ ਨੂੰ ਜਾਮ ਕਰ ਦਿੱਤਾ। ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੇ ਦਿੱਲੀ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਮੁਕੇਸ਼ ਦੀ ਪਤਨੀ ਨੂੰ ਸਰਕਾਰੀ ਨੌਕਰੀ, 5 ਕਰੋੜ ਰੁਪਏ ਦੇ ਨਾਲ ਹੀ ਇਸ ਕੇਸ ਨੂੰ ਨਿਪਟਾਉਣ ਲਈ ਫਾਸਟ ਟਰੈਕ ਕੋਰਟ ਦੀ ਨਿਰਮਾਣ ਕੀਤਾ ਜਾਵੇ, ਜੋ ਆਪਣਾ ਫੈਸਲਾ ਜਲਦੀ ਸੁਣਾਏ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਪਛਾਣ ਸਕੂਲ ''ਚ ਲੱਗੇ ਸੀ.ਸੀ.ਟੀ.ਵੀ. ਤੋਂ ਕੀਤੀ ਗਈ। ਕਮਰੇ ''ਚ ਜਾਂਦੇ ਹੋਏ, ਬਾਹਰ ਨਿਕਲਦੇ ਅਤੇ ਦੌੜਦੇ ਹੋਏ ਸਾਰੇ ਫੁਟੇਜ ਕ੍ਰਮ ਵੱਖ-ਵੱਖ ਥਾਂਵਾਂ ''ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ''ਚ ਕੈਦ ਹੋ ਗਏ।

Disha

This news is News Editor Disha