ਦਿੱਲੀ ਵਾਲਿਆਂ ਨੂੰ ਭਿਆਨਕ ਗਰਮੀ ਤੋਂ ਐਤਵਾਰ ਨੂੰ ਮਿਲ ਸਕਦੀ ਹੈ ਰਾਹਤ

06/15/2019 5:21:56 PM

ਨਵੀਂ ਦਿੱਲੀ— ਦਿੱਲੀ ਦੇ ਲੋਕਾਂ ਲਈ ਇਕ ਚੰਗੀ ਖਬਰ ਹੈ, ਕਿਉਂਕਿ ਦਿੱਲੀ ਵਾਸੀ ਐਤਵਾਰ ਨੂੰ ਤੇਜ਼ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਨੇ ਐਤਵਾਰ ਨੂੰ ਧੂੜ ਭਰੀ ਹਨ੍ਹੇਰੀ ਚੱਲਣ ਅਤੇ ਹਲਕੀ ਬਾਰਸ਼ ਹੋਣ ਦਾ ਅਨੁਮਾਨ ਜ਼ਾਹਰ ਕੀਤਾ ਹੈ। ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ 27.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸਾਲ ਇਸ ਮੌਸਮ 'ਚ ਆਮ ਹੈ। ਮੌਸਮ 'ਚ 36 ਫੀਸਦੀ ਨਮੀ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਐਤਵਾਰ ਦੁਪਹਿਰ ਬਾਅਦ ਬੱਦਲ ਛਾਏ ਰਹਿਣ ਅਤੇ ਧੂੜ ਭਰੀ ਹਵਾਵਾਂ ਚੱਲਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ।

ਐਤਵਾਰ ਵਧ ਤੋਂ ਵਧ ਤਾਪਮਾਨ 43 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿ ਸਕਦਾ ਹੈ। ਸ਼ਹਿਰ ਲਈ ਅਧਿਕਾਰਤ ਅੰਕੜੇ ਉਪਲੱਬਧ ਕਰਵਾਉਣ ਵਾਲੀ ਸਫ਼ਦਰਗੰਜ ਵੇਧਸ਼ਾਲਾ ਅਨੁਸਾਰ ਸ਼ੁੱਕਰਵਾਰ ਨੂੰ ਵਧ ਤੋਂ ਵਧ 43.7 ਅਤੇ ਘੱਟੋ-ਘੱਟ 29.6 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਦਿੱਲੀ-ਐੱਨ.ਸੀ.ਆਰ. ਖੇਤਰ 'ਚ ਸੋਮਵਾਰ ਨੂੰ ਹੁਣ ਤੱਕ ਦਾ ਸਭ ਤੋਂ ਵਧ 48 ਡਿਗਰੀ ਅਤੇ ਰਾਜਸਥਾਨ ਦੇ ਚੁਰੂ 'ਚ 50 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। ਉੱਥੇ ਹੀ ਮਾਨਸੂਨ ਦੀ ਗੱਲ ਕਰੀਏ ਤਾਂ ਕੇਰਲ 'ਚ ਦੱਖਣ-ਪੱਛਮ ਮਾਨਸੂਨ ਸਰਗਰਮ ਹੋਣ ਦਰਮਿਆਨ ਰਾਜ 'ਚ ਕਈ ਥਾਂਵਾਂ 'ਤੇ ਭਾਰੀ ਬਾਰਸ਼ ਹੋਈ। ਭਾਰੀ ਬਾਰਸ਼ ਨਾਲ ਤੱਟੀਏ ਖੇਤਰਾਂ 'ਚ ਦਰੱਖਤ ਉਖੜ ਗਏ ਅਤੇ ਘਰ ਨੁਕਸਾਨੇ ਗਏ।

DIsha

This news is Content Editor DIsha