ਰੋਬੋਟ ਨੇ ਕੀਤੇ 100 ਆਪਰੇਸ਼ਨ, ਹੁਣ ਕਰੇਗਾ ਕਿਡਨੀ ਟਰਾਂਸਪਲਾਂਟ

01/03/2020 5:29:19 PM

ਨਵੀਂ ਦਿੱਲੀ— ਅਗਲੇ ਦੋ ਮਹੀਨਿਆਂ ‘ਚ ਦਿੱਲੀ ਦੇ ਸਫਦਰਜੰਗ ਹਸਪਤਾਲ ‘ਚ ਰੋਬੋਟ ਦੀ ਮਦਦ ਨਾਲ ਕਿਡਨੀ ਟਰਾਂਸਪਲਾਂਟ ਕੀਤੀ ਜਾਵੇਗੀ। ਰੋਬੋਟ ਨੂੰ ਇਸਤੇਮਾਲ ਕਰਨ ਵਾਲੀ ਹਸਪਤਾਲ ਦੀ ਟੀਮ ਪੂਰੀ ਤਰ੍ਹਾਂ ਟਰੇਂਡ ਹੋ ਗਈ ਹੈ। ਇਸ ਟੀਮ ਨੇ 3 ਮਹੀਨਿਆਂ ‘ਚ 100 ਤੋਂ ਵੱਧ ਆਪਰੇਸ਼ਨ ਰੋਬੋਟ ਦੀ ਮਦਦ ਨਾਲ ਕੀਤੇ ਹਨ। ਕਿਡਨੀ ਟਰਾਂਸਪਲਾਂਟ ਸਰਜਨ ਡਾਕਟਰ ਅਨੂਪ ਕੁਮਾਰ ਨੇ ਕਿਹਾ ਕਿ ਰੋਬੋਟ ਦੀ ਮਦਦ ਨਾਲ ਕਿਡਨੀ ਟ੍ਰਾਂਸਪਲਾਂਟ ਕਰਨਾ ਇਕ ਮੁਸ਼ਕਿਲ ਸਰਜਰੀ ਹੈ। ਇਸ ਸਰਜਰੀ ਨੂੰ ਕਰਨ ਤੋਂ ਪਹਿਲਾਂ ਇਕ ਮਾਹਰ ਟੀਮ ਦੀ ਲੋੜ ਸੀ। ਹੁਣ ਸਾਡੀ ਟੀਮ ਤਿਆਰ ਹੈ। ਅਸੀਂ ਅਗਲੇ 2 ਮਹੀਨਿਆਂ ‘ਚ ਕਿਡਨੀ ਟਰਾਂਸਪਲਾਂਟ ਕਰਨ ਦੀ ਤਿਆਰੀ ‘ਚ ਹਾਂ।

ਘੱਟ ਸਮੇਂ ‘ਚ ਬਿਹਤਰ ਸਰਜਰੀ ਵਜੋਂ ਮਿਲ ਰਹੇ ਨਤੀਜੇ
ਡਾਕਟਰ ਅਨੂਪ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਰੋਬੋਟ ਨੂੰ ਇੰਸਟਾਲ ਕੀਤਾ ਗਿਆ। ਸਰਕਾਰੀ ਹਸਪਤਾਲਾਂ ‘ਚ ਏਮਜ਼ ਤੋਂ ਬਾਅਦ ਸਫਦਰਜੰਗ ਦੂਜਾ ਹਸਪਤਾਲ ਹੈ। ਉਨ੍ਹਾਂ ਕਿਹਾ ਕਿ ਰੋਬੋਟ ਦੀ ਮਦਦ ਨਾਲ ਘੱਟ ਸਮੇਂ ‘ਚ ਬਿਹਤਰ ਆਪਰੇਸ਼ਨ ਦੇ ਨਤੀਜੇ ਆ ਰਹੇ ਹਨ। ਪਹਿਲਾਂ ਜਿੰਨੇ ਸਮੇਂ ‘ਚ ਇਕ ਆਪਰੇਸ਼ਨ ਹੁੰਦਾ ਸੀ, ਹੁਣ ਓਨੇ ਸਮੇਂ ‘ਚ ਦੋ ਆਪਰੇਸ਼ਨ ਕਰ ਰਹੇ ਹਾਂ। ਇਸ ਨਾਲ ਆਪਰੇਸ਼ਨ ਲਈ ਇੰਤਜ਼ਾਰ ਕਰ ਰਹੇ ਮਰੀਜ਼ਾਂ ਨੂੰ ਫਾਇਦਾ ਮਿਲ ਰਿਹਾ ਹੈ। ਡਾਕਟਰ ਨੇ ਦੱਸਿਆ ਕਿ ਰੋਬੋਟ ਦੀ ਵਰਤੋਂ ਪ੍ਰਾਸਟੇਟ ਕੈਂਸਰ, ਕਿਡਨੀ ਕੈਂਸਰ, ਬਲੈਡਰ ਕੈਂਸਰ ਅਤੇ ਐਡਵਾਂਸ ਕੈਂਸਰ ’ਚ ਕੀਤੀ ਜਾ ਰਹੀ ਹੈ। ਬੱਚੇ, ਨੌਜਵਾਨ ਅਤੇ ਬਜ਼ੁਰਗਾਂ ’ਚ ਇਸ ਦੀ ਵਰਤੋਂ ਇਕ ਸਾਮਾਨ ਕੀਤੀ ਜਾ ਰਹੀ ਹੈ।

ਮਰੀਜ਼ਾਂ ਨੂੰ ਹੁੰਦੇ ਹਨ ਇਹ ਫਾਇਦੇ
ਰੋਬੋਟ ਦੀ ਮਦਦ ਨਾਲ ਸਰਜਰੀ ’ਚ ਚੀਰਾ ਨਹੀਂ ਲੱਗਦਾ ਹੈ। ਦਰਦ ਨਹੀਂ ਹੁੰਦਾ। ਬਲੱਡ ਦਾ ਘੱਟ ਨੁਕਸਾਨ ਹੁੰਦਾ ਹੈ। ਰਿਕਵਰੀ ਜਲਦੀ ਹੁੰਦੀ ਹੈ। ਲੋਕ ਇਲਾਜ ਤੋਂ ਬਾਅਦ ਆਪਣੇ ਕੰਮ ’ਤੇ ਜਲਦੀ ਚੱਲੇ ਜਾਂਦੇ ਹਨ। ਵੱਡੀ ਬੀਮਾਰੀ ਦਾ ਵੀ ਇਲਾਜ ਸੰਭਵ ਹੋ ਰਿਹਾ ਹੈ।

DIsha

This news is Content Editor DIsha