ਦਿੱਲੀ ਦੰਗੇ : ਪੁਲਸ ਦੀ ਬੇਰਹਿਮੀ ਕਾਰਨ ਨੌਜਵਾਨ ਦੀ ਮੌਤ (ਵੀਡੀਓ)

02/29/2020 3:27:13 PM

ਨਵੀਂ ਦਿੱਲੀ— ਉੱਤਰ-ਪੂਰਬੀ ਦਿੱਲੀ ਦੇ ਹਿੰਸਾ ਦੌਰਾਨ ਵੀਡੀਓ ਸਾਹਮਣੇ ਆਈ ਸੀ। ਇਸ ਵੀਡੀਓ 'ਚ ਦਿੱਲੀ ਪੁਲਸ 5 ਮੁੰਡਿਆਂ ਨੂੰ ਕੁੱਟ ਰਹੀ ਸੀ। ਕੁੱਟਦੇ ਹੋਏ ਉਨ੍ਹਾਂ ਤੋਂ ਰਾਸ਼ਟਰੀ ਗੀਤ ਸੁਣ ਰਹੀ ਸੀ। ਵੀਡੀਓ 24 ਫਰਵਰੀ ਦਾ ਹੈ। ਵੀਡੀਓ 'ਚ ਦਿੱਸ ਰਿਹਾ ਹੈ ਕਿ 5 ਮੁੰਡੇ ਜ਼ਮੀਨ 'ਤੇ ਡਿੱਗੇ ਹੋਏ ਹਨ ਅਤੇ ਪੁਲਸ ਦੀਆਂ ਲਾਠੀਆਂ ਖਾ ਕੇ ਰਾਸ਼ਟਰੀ ਗੀਤ ਗਾ ਰਹੇ ਹਨ। ਇਨ੍ਹਾਂ 5 'ਚੋਂ ਇਕ ਮੁੰਡੇ ਦੀ ਮੌਤ ਹੋ ਗਈ ਹੈ।

ਸੱਟਾਂ ਗੰਭੀਰ ਹੋਣ ਕਾਰਨ ਹੋਈ ਫੈਜ਼ਾਨ ਦੀ ਮੌਤ
ਜਿਸ ਮੁੰਡੇ ਦੀ ਮੌਤ ਹਈ ਹੈ, ਉਸ ਦਾ ਨਾਂ ਫੈਜ਼ਾਨ ਸੀ। ਫੈਜ਼ਾਨ ਦੀ ਉਮਰ 24 ਸਾਲ ਸੀ ਅਤੇ ਉਹ ਦਿੱਲੀ ਦੇ ਕਰਦਮਪੁਰੀ ਦਾ ਰਹਿਣ ਵਾਲਾ ਸੀ। ਦੰਗਿਆਂ ਦੌਰਾਨ ਪੁਲਸ ਦੀ ਕੁੱਟਮਾਰ ਤੋਂ ਬਾਅਦ ਉਹ ਹਸਪਤਾਲ 'ਚ ਦਾਖਲ ਸੀ। ਸੱਟਾਂ ਗੰਭੀਰ ਹੋਣ ਕਾਰਨ ਸ਼ੁੱਕਰਵਾਰ ਨੂੰ ਫੈਜ਼ਾਨ ਦੀ ਮੌਤ ਹੋ ਗਈ। ਹਸਪਤਾਲ ਦੇ ਡਾਕਟਰ ਕਿਸ਼ੋਰ ਸਿੰਘ ਨੇ ਦੱਸਿਆ,''ਫੈਜ਼ਾਨ ਨੂੰ ਮੰਗਲਵਾਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਸ ਨੂੰ ਕਾਫੀ ਸੱਟਾਂ ਲੱਗੀਆਂ ਸਨ, ਖਾਸ ਕਰ ਕੇ ਸਿਰ 'ਤੇ। ਕੰਡੀਸ਼ਨ ਸ਼ੁਰੂ ਤੋਂ ਹੀ ਕ੍ਰਿਟੀਕਲ ਬਣੀ ਹੋਈ ਸੀ। ਇਨ੍ਹਾਂ ਕਾਰਨਾਂ ਕਰ ਕੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਮਾਂ ਅਤੇ ਭੈਣ ਨੇ ਵੀਡੀਓ 'ਚ ਕੀਤੀ ਫੈਜ਼ਾਨ ਦੀ ਪਛਾਣ
ਉੱਥੇ ਹੀ ਫੈਜ਼ਾਨ ਦੀ ਮਾਂ ਅਤੇ ਭੈਣ ਨੇ ਉਸ ਦੇ ਵੀਡੀਓ 'ਚ ਹੋਣ ਦੀ ਗੱਲ ਨੂੰ ਪੱਕਾ ਕੀਤੀ ਹੈ। ਉੱਥੇ ਹੀ ਦਿੱਲੀ ਪੁਲਸ ਵੀ ਜਾਂਚ ਦੇ ਦਾਇਰੇ 'ਚ ਹੈ। ਡੀ.ਸੀ.ਪੀ. ਉੱਤਰ-ਪੂਰਬੀ ਵੇਦ ਪ੍ਰਕਾਸ਼ ਸੂਰੀਆ ਨੇ ਕਿਹਾ ਹੈ ਕਿ ਵੀਡੀਓ ਦੀ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਗਈ ਹੈ।

ਹੁਣ ਤੱਕ 42 ਲੋਕਾਂ ਦੀ ਮੌਤ
ਦੱਸਣਯੋਗ ਹੈ ਕਿ ਦਿੱਲੀ ਦੰਗਿਆਂ 'ਚ ਮਰਨ ਵਾਲਿਆਂ ਦੀ ਗਿਣਤੀ 42 ਤੱਕ ਪਹੁੰਚ ਚੁਕੀ ਹੈ। ਹੁਣ ਤੱਕ ਵੱਖ-ਵੱਖ ਮਾਮਲਿਆਂ 'ਚ ਕੁੱਲ 123 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਦਿੱਲੀ ਸਰਕਾਰ ਨੇ ਤਣਾਅ ਵਾਲੇ ਇਲਾਕਿਆਂ 'ਚ ਕੁੱਲ 47 ਪੀਸ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ ਹੈ। ਜਿਨ੍ਹਾਂ ਲੋਕਾਂ ਵਿਰੁੱਧ ਹੁਣ ਤੱਕ ਐੱਫ.ਆਈ.ਆਰ. ਦਰਜ ਕੀਤੀ ਗਈ ਹੈ, ਉਨ੍ਹਾਂ 'ਚੋਂ ਸਭ ਤੋਂ ਵੱਡਾ ਨਾਂ ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ ਦਾ ਹੈ। ਤਾਹਿਰ 'ਤੇ ਆਈ.ਬੀ. ਸਟਾਫਰ ਅੰਕਿਤ ਸ਼ਰਮਾ ਦੇ ਕਤਲ 'ਚ ਸ਼ਾਮਲ ਹੋਣ ਦਾ ਦੋਸ਼ ਹੈ।

DIsha

This news is Content Editor DIsha