ਦਿੱਲੀ-NCR ’ਚ ਪ੍ਰਦੂਸ਼ਣ : ਕੇਂਦਰ ਨੇ ਕਿਹਾ-  ਵਰਕ ਫਰਾਮ ਹੋਮ ਮੁਮਕਿਨ ਨਹੀਂ

11/17/2021 11:42:57 AM

ਨਵੀਂ ਦਿੱਲੀ- ਦਿੱਲੀ ਅਤੇ ਐੱਨ.ਸੀ.ਆਰ. ’ਚ ਪ੍ਰਦੂਸ਼ਣ ਦੇ ਮਾਮਲੇ ’ਚ ਕੇਂਦਰ ਆਪਣੇ ਕਰਮੀਆਂ ਦੇ ਵਰਕ ਫਰਾਮ ਹੋਮ ਕਰਨ ਦੇ ਪੱਖ ’ਚ ਨਹੀਂ ਹੈ। ਕੇਂਦਰ ਨੇ ਕਿਹਾ ਕਿ ਕੋਰੋਨਾ ਕਾਰਨ ਪਹਿਲਾਂ ਹੀ ਕੰਮਕਾਜ ਪ੍ਰਭਾਵਿਤ ਹੋਇਆ ਹੈ। ਵਰਕ ਫਰਾਮ ਹੋਮ ਨਾਲ ਵੱਧ ਫਾਇਦਾ ਨਹੀਂ ਹੋਵੇਗਾ। ਕੇਂਦਰ ਨੇ ਇਸ ਸੰਬੰਧ ’ਚ ਸੁਪਰੀਮ ਕੋਰਟ ’ਚ ਹਲਫ਼ਨਾਮਾ ਦਾਖ਼ਲ ਕੀਤਾ ਹੈ। ਕੇਂਦਰ ਵਲੋਂ ਕਿਹਾ ਗਿਆ ਹੈ ਕਿ ਵਰਕ ਫਰਾਮ ਹੋਮ ਨਾਲ ਵੱਧ ਪ੍ਰਭਾਵ ਨਹੀਂ ਹੋਵੇਗਾ, ਇਸ ਲਈ ਕੇਂਦਰ ਨੇ ਆਪਣੇ ਕਰਮੀਆਂ ਨੂੰ ਕਾਰ ਪੂਲ ਕਰਨ ਦੀ ਐਡਵਾਇਜ਼ਰੀ ਜਾਰੀ ਕੀਤੀ ਹੈ। ਪਿਛਲੀ ਸੁਣਵਾਈ ’ਚ ਕੇਂਦਰ ਨੇ ਕਰਮੀਆਂ ਦੇ ਘਰੋਂ ਕੰਮ ਕਰਨ ’ਤੇ ਵਿਚਾਰ ਕਰਨ ਲਈ ਕਿਹਾ ਸੀ। ਕੇਂਦਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਉਪਰੋਕਤ ਤੋਂ ਇਲਾਵਾ ਆਨਲਾਈਨ ਮੋਡ ਯਾਨੀ ‘ਵਰਕ ਫਰਾਮ ਹੋਮ’ ਦੇ ਅਧੀਨ ਕੰਮ ਕਰਨ ਦੀ ਸੰਭਾਵਨਾ ’ਤੇ ਵੀ ਵਿਚਾਰ ਕੀਤਾ ਹੈ।

ਇਹ ਵੀ ਪੜ੍ਹੋ : ਵਧਦੇ ਪ੍ਰਦੂਸ਼ਣ ’ਤੇ ਹਰਿਆਣਾ ਸਰਕਾਰ ਸਖ਼ਤ, 4 ਜ਼ਿਲ੍ਹਿਆਂ ’ਚ ਬੰਦ ਕੀਤੇ ਸਕੂਲ

ਹਲਫਨਾਮੇ ਅਨੁਸਾਰ, ਹਾਲ ਦੇ ਦਿਨਾਂ ’ਚ ਕੋਰੋਨਾ ਮਹਾਮਾਰੀ ਕਾਰਨ ਕਈ ਸਰਕਾਰੀ ਕੰਮ ਕਾਫ਼ੀ ਲੰਬੇ ਸਮੇਂ ਤੱਕ ਪ੍ਰਭਾਵਿਤ ਹੋਏ ਸਨ, ਜਿਸ ਦਾ ਅਖਿਲ ਭਾਰਤੀ ਪ੍ਰਭਾਵ ਪਿਆ ਹੈ। ਕੇਂਦਰ ਸਰਕਾਰ ਨੇ ਇਸ ਤਰ੍ਹਾਂ ਐੱਨ.ਸੀ.ਆਰ. ’ਚ ਕੇਂਦਰ ਸਰਕਾਰ ਦੇ ਵਪਾਰ ਲਈ ਉਪਯੋਗ ਕੀਤੇ ਜਾਣ ਵਾਲੇ ਵਾਹਨਾਂ ਦੀ ਗਿਣਤੀ ’ਤੇ ਵਿਚਾਰ ਕੀਤਾ। ਉਕਤ ਗਿਣਤੀ ਬਹੁਤ ਮਹੱਤਵਪੂਰਨ ਨਹੀਂ ਹੈ। 

ਇਹ ਵੀ ਪੜ੍ਹੋ : ਦੇਸ਼ ਨੂੰ ਮਿਲ ਸਕਦੈ ਪਹਿਲਾ ਸਮਲਿੰਗੀ ਜੱਜ, ਸੁਪਰੀਮ ਕੋਰਟ ਕਾਲੇਜੀਅਮ ਨੇ ਕੀਤੀ ਸਿਫ਼ਾਰਿਸ਼

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha