ਐਨਕਾਊਂਟਰ ਟੀਮ ਦੀ ਪਹਿਲੀ ''ਲੇਡੀ ਸਿੰਘਮ'', ਗੋਲੀ ਲੱਗੀ ਦੇ ਬਾਵਜੂਦ ਨਹੀਂ ਛੱਡੇ ਬਦਮਾਸ਼

03/28/2021 11:23:57 AM

ਨਵੀਂ ਦਿੱਲੀ- ਦਿੱਲੀ ਪੁਲਸ ਨੇ ਕਈ ਮਾਮਲਿਆਂ 'ਚ ਸ਼ਾਮਲ ਗੈਂਗਸਟਰ ਅਤੇ ਉਸ ਦੇ ਸਾਥੀ ਨੂੰ ਮੱਧ ਦਿੱਲੀ ਦੇ ਪ੍ਰਗਤੀ ਮੈਦਾਨ ਇਲਾਕੇ ਸਥਿਤ ਭੈਰੋ ਮਾਰਗ ਤੋਂ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ। ਇਸ ਮੁਕਾਬਲੇ 'ਚ ਪਹਿਲੀ ਵਾਰ ਦਿੱਲੀ ਪੁਲਸ ਦੀ ਮਹਿਲਾ ਕਰਮੀ ਸ਼ਾਮਲ ਹੋਈ। ਐੱਸ.ਆਈ. ਪ੍ਰਿਯੰਕਾ ਨੂੰ ਵੀ ਮੁਕਾਬਲੇ ਦੌਰਾਨ ਬਦਮਾਸ਼ਾਂ ਦੀ ਗੋਲੀ ਲੱਗੀ ਪਰ ਬੁਲੇਟ ਪਰੂਫ਼ ਜੈਕੇਟ ਕਾਰਨ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਪੁਲਸ ਨੇ ਦੱਸਿਆ ਕਿ ਦੋਸ਼ੀ ਰੋਹਿਤ ਚੌਧਰੀ 'ਤੇ 4 ਲੱਖ ਦਾ ਇਨਾਮ ਸੀ, ਜਦੋਂ ਕਿ ਉਸ ਦੇ ਪ੍ਰਵੀਨ ਉਰਫ਼ ਟੀਟੂ 'ਤੇ 2 ਲੱਖ ਰੁਪਏ ਦਾ ਇਨਾਮ ਸੀ।

ਕਤਲ ਸਮੇਤ ਕਈ ਮਾਮਲਿਆਂ 'ਚ ਸ਼ਾਮਲ ਸਨ ਦੋਸ਼ੀ
ਪੁਲਸ ਨੇ ਦੱਸਿਆ ਕਿ ਦੋਹਾਂ ਨੂੰ ਮੁਕਾਬਲੇ ਦੌਰਾਨ ਪੈਰ 'ਚ ਗੋਲੀ ਲੱਗੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਦਿੱਲੀ 'ਚ ਇਹ ਪਹਿਲੀ ਵਾਰ ਹੈ, ਜਦੋਂ ਮਹਿਲਾ ਕਰਮੀ ਐਨਕਾਊਂਟਰ ਟੀਮ 'ਚ ਸ਼ਾਮਲ ਸੀ। ਪੁਲਸ ਨੇ ਦੱਸਿਆ ਕਿ ਦੋਹਾਂ ਬਦਮਾਸ਼ਾਂ 'ਤੇ ਮਕੋਕਾ (ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਕਾਨੂੰਨ) ਦੇ ਅਧੀਨ ਕਤਲ, ਕਤਲ ਦੀ ਕੋਸ਼ਿਸ਼ ਅਤੇ ਲੁੱਟਖੋਹ ਦੀਆਂ ਕਈ ਘਟਨਾਵਾਂ 'ਚ ਸ਼ਾਮਲ ਸਨ।

ਦੋਹਾਂ ਦੋਸ਼ੀਆਂ ਦੇ ਪੈਰ 'ਚ ਲੱਗੀ ਗੋਲੀ 
ਪੁਲਸ ਨੇ ਦੱਸਿਆ ਕਿ ਗੋਲੀਬਾਰੀ ਦੌਰਾਨ ਇਕ ਗੋਲੀ ਪੁਲਸ ਏ.ਸੀ.ਪੀ. ਪੰਕਜ ਦੀ ਬੁਲੇਟ ਪਰੂਫ ਜੈਕੇਟ 'ਚ ਲੱਗੀ, ਜਦੋਂ ਕਿ ਗੈਂਗਸਟਰ ਅਤੇ ਉਸ ਦੇ ਸਾਥੀ ਵਲੋਂ ਚਲਾਈ ਗਈਆਂ ਗੋਲੀਆਂ 'ਚੋਂ ਇਕ ਗੋਲੀ ਸਬ ਇੰਸਪੈਕਟਰ ਪ੍ਰਿਯੰਕਾ ਦੀ ਬੁਲੇਟ ਪਰੂਫ ਜੈਕੇਟ 'ਚ ਲੱਗੀ। ਪ੍ਰਿਯੰਕਾ ਦਿੱਲੀ ਦੀ ਪਹਿਲੀ ਮਹਿਲਾ ਪੁਲਸ ਕਰਮੀ ਹੈ, ਜੋ ਐਨਕਾਊਂਟਰ ਟੀਮ 'ਚ ਸ਼ਾਮਲ ਹੋਈ। ਪੁਲਸ ਨੇ ਦੱਸਿਆ ਕਿ ਦੋਹਾਂ ਦੋਸ਼ੀਆਂ ਦੇ ਪੈਰ 'ਚ ਗੋਲੀ ਲੱਗੀ ਅਤੇ ਪੀ.ਸੀ.ਆਰ. ਵੈਨ ਤੋਂ ਉਨ੍ਹਾਂ ਨੂੰ ਤੁਰੰਤ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha