ਦਿੱਲੀ ਪੁਲਸ 'ਚ ਬੰਪਰ ਭਰਤੀਆਂ: ਆਖ਼ਰੀ ਮੌਕਾ, ਜਲਦੀ ਕਰੋ ਅਪਲਾਈ

09/07/2020 12:45:27 PM

ਨਵੀਂ ਦਿੱਲੀ— ਦਿੱਲੀ ਪੁਲਸ 'ਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ ਹੈ। ਜੇਕਰ ਤੁਸੀਂ 12ਵੀਂ ਪਾਸ ਕਰ ਲਈ ਹੈ ਤਾਂ ਦਿੱਲੀ ਪੁਲਸ 'ਚ ਨੌਕਰੀ ਲਈ ਅਪਲਾਈ ਕਰ ਸਕਦੇ ਹੋ। ਦਿੱਲੀ ਪੁਲਸ 'ਚ ਕਾਂਸਟੇਬਲ ਦੇ 5846 ਅਹੁਦਿਆਂ 'ਤੇ ਬੰਪਰ ਭਰਤੀਆਂ ਨਿਕਲੀਆਂ ਹਨ। ਇਹ ਭਰਤੀਆਂ ਕਰਮਚਾਰੀ ਚੋਣ ਕਮਿਸ਼ਨ (ਐੱਸ. ਐੱਸ. ਸੀ.) ਵਲੋਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਅਪਲਾਈ ਕਰਨ ਦਾ ਆਖ਼ਰੀ ਮੌਕਾ ਹੀ ਬਚਿਆ ਹੈ। 
ਅਹੁਦੇ ਦਾ ਨਾਂ— ਕਾਂਸਟੇਬਲ 
ਕੁੱਲ ਅਹੁਦੇ— 5846

ਜ਼ਰੂਰੀ ਯੋਗਤਾਵਾਂ—
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰਾਂ ਦਾ ਦੇਸ਼ ਦੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਜਮਾਤ ਪਾਸ ਹੋਣਾ ਜ਼ਰੂਰੀ ਹੈ। 

ਉਮਰ ਹੱਦ—
ਉਮੀਦਵਾਰਾਂ ਦੀ ਉਮਰ ਘੱਟ ਤੋਂ ਘੱਟ 18 ਸਾਲ ਅਤੇ ਵੱਧ ਤੋਂ ਵੱਧ 25 ਸਾਲ ਹੋਣੀ ਚਾਹੀਦੀ ਹੈ। ਰਿਜ਼ਰਵਡ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਵਿਚ ਵਾਧੂ 15 ਸਾਲ ਤੱਕ ਦੀ ਛੋਟ ਮਿਲੇਗੀ। 

ਤਨਖ਼ਾਹ—
ਚੁਣੇ ਗਏ ਉਮੀਦਵਾਰਾਂ ਨੂੰ ਪੱਧਰ-3 ਮੁਤਾਬਕ 21,700 ਰੁਪਏ ਤੋਂ 69,100 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ।

ਚੋਣ ਪ੍ਰਕਿਰਿਆ—
ਇਨ੍ਹਾਂ ਭਰਤੀਆਂ ਲਈ ਕਰਮਚਾਰੀ ਚੋਣ ਕਮਿਸ਼ਨ (ਐੱਸ. ਐੱਸ.  ਸੀ.) ਵਲੋਂ ਲਿਖਤੀ ਪ੍ਰੀਖਿਆ ਲਈ ਜਾਵੇਗੀ। ਇਹ ਪ੍ਰੀਖਿਆ 27 ਸਤੰਬਰ 2020 ਤੋਂ ਲੈ ਕੇ 14 ਦਸੰਬਰ 2002 ਤੱਕ ਹੋਵੇਗੀ।

ਇੰਝ ਕਰੋ ਅਪਲਾਈ—
ਇੱਛੁਕ ਉਮੀਦਵਾਰ ਸਟਾਫ਼ ਸਲੈਕਸ਼ਨ ਕਮਿਸ਼ਨ (ਐੱਸ. ਐੱਸ. ਸੀ.) ਦੀ ਵੈੱਬਸਾਈਟ http://ssc.nic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਜ਼ਰੂਰੀ ਤਾਰੀਖ਼ਾਂ—
ਆਨਲਾਈਨ ਬੇਨਤੀ ਸ਼ੁਰੂ- 1 ਅਗਸਤ 2020
ਆਨਲਾਈਨ ਬੇਨਤੀ ਦੀ ਆਖ਼ਰੀ ਤਾਰੀਖ਼- 7 ਸਤੰਬਰ 2020 
ਆਨਲਾਈਨ ਬੇਨਤੀ ਫੀਸ ਭੁਗਤਾਨ ਦੀ ਆਖ਼ਰੀ ਤਾਰੀਖ਼- 9 ਸਤੰਬਰ 2020

ਅਰਜ਼ੀ ਫੀਸ—
ਜਨਰਲ, ਓ.ਬੀ. ਸੀ, ਪੁਰਸ਼ ਉਮੀਦਵਾਰਾਂ ਲਈ ਅਰਜ਼ੀ ਫੀਸ 100 ਰੁਪਏ ਹੈ। ਜਨਾਨੀ ਉਮੀਦਵਾਰਾਂ, ਐੱਸ. ਸੀ, ਐੱਸ. ਟੀ ਅਤੇ ਸਾਬਕਾ ਕਾਮਿਆਂ ਲਈ ਕੋਈ ਫੀਸ ਨਹੀਂ ਹੈ।

Tanu

This news is Content Editor Tanu