ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਨੇ ਮੁਕਾਬਲੇ ਤੋਂ ਬਾਅਦ ਨਰੇਸ਼ ਸੇਠੀ ਗੈਂਗ ਦੇ ਸ਼ਾਰਪ ਸ਼ੂਟਰ ਕੀਤੇ ਗ੍ਰਿਫ਼ਤਾਰ

05/05/2023 3:59:30 PM

ਨਵੀਂ ਦਿੱਲੀ- ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਨੇ ਮੁਕਾਬਲੇ ਤੋਂ ਬਾਅਦ ਨਰੇਸ਼ ਸੇਠੀ ਗੈਂਗ ਦੇ ਸ਼ਾਰਪ ਸ਼ੂਟਰ ਫੜੇ ਹਨ। ਇਹ ਸ਼ਾਰਪ ਸ਼ੂਟਰ ਨਰੇਲਾ ਇਲਾਕੇ 'ਚ ਕਤਲ ਕਰਨ ਦੀ ਕੋਸ਼ਿਸ਼ ਅਤੇ ਰੰਗਦਾਰੀ 'ਚ ਸ਼ਾਮਲ ਸਨ। ਕ੍ਰਾਈਮ ਬਰਾਂਚ ਦੀ ਇਕ ਟੀਮ ਨੇ ਦਿੱਲੀ ਦੇ ਮੁੰਡਕਾ ਨੇੜੇ ਇਨਪੁਟ ਮਿਲਣ ਤੋਂ ਬਾਅਦ ਜਾਲ ਵਿਛਾਇਆ ਸੀ। ਇੱਥੇ ਮੁਕਾਬਲੇ ਤੋਂ ਬਾਅਦ ਨਰੇਸ਼ ਸੇਠੀ ਗੈਂਗ ਦੇ 2 ਸ਼ਾਰਪ ਸ਼ੂਟਰ ਸਮੀਰ (18), ਜੋ ਹਰਿਆਣਾ ਦੇ ਸਾਂਪਲਾ ਦਾ ਰਹਿਣ ਹੈ ਅਤੇ ਇਕ ਨਾਬਾਲਗ ਨੂੰ ਵੀ ਫੜਿਆ ਹੈ। ਦਰਅਸਲ ਨਰੇਲਾ ਇਲਾਕੇ 'ਚ ਇਨ੍ਹਾਂ ਸ਼ਾਰਪ ਸ਼ੂਟਰਾਂ ਨੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਨ੍ਹਾਂ ਖ਼ਿਲਾਫ਼ ਆਰਮਜ਼ ਐਕਟ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ।

ਦਿੱਲੀ ਪੁਲਸ ਅਨੁਸਾਰ 17 ਅਪ੍ਰੈਲ ਨੂੰ ਪ੍ਰਾਪਰਟੀ ਡੀਲਰ ਵਿਕਾਸ ਦਹੀਆ ਜੋ ਹਰਿਆਣਾ ਦਾ ਰਹਿਣ ਵਾਲਾ ਹੈ, ਉਸ ਨੂੰ ਰੰਗਦਾਰੀ ਲਈ ਧਮਕੀ ਮਿਲੀ ਸੀ। 24 ਅਪ੍ਰੈਲ ਨੂੰ ਮੁੜ ਵਿਦੇਸ਼ 'ਚ ਬੈਠੇ ਗੈਂਗਸਟਰ ਅਕਸ਼ੈ ਤੋਂ ਧਮਕੀ ਭਰਿਆ ਫੋਨ ਆਇਆ। ਉਸ ਤੋਂ ਬਾਅਦ 27 ਅਪ੍ਰੈਲ ਨੂੰ ਤਿੰਨ ਮੁੰਡੇ ਮੋਟਰਸਾਈਕਲ 'ਤੇ ਆਏ ਅਤੇ ਸ਼ਿਕਾਇਕਕਰਤਾ 'ਤੇ ਉਸ ਸਮੇਂ ਗੋਲੀਆਂ ਚਲਾਈਆਂ, ਜਦੋਂ ਉਹ ਆਪਣੇ ਦਿੱਲੀ ਦੇ ਲਾਮਪੁਰ 'ਚ ਬਣੇ ਦਫ਼ਤਰ 'ਚ ਬੈਠਿਆ ਸੀ। ਜਿਸ ਤੋਂ ਬਾਅਦ ਸ਼ਿਕਾਇਤਕਰਤਾ ਦੇ ਹੱਥ 'ਚ ਗੋਲੀ ਲੱਗੀ ਅਤੇ ਉਸ ਦਾ ਇਕ ਹੋਰ ਸਾਥੀ ਦੇਵੀ ਵੀਰ ਸਿੰਘ ਨੂੰ ਵੀ ਸਿਰ 'ਚ ਗੋਲੀ ਲੱਗੀ। ਇਸ ਤੋਂ ਬਾਅਦ ਅਪਰਾਧੀਆਂ ਨੂੰ ਫੜਨ ਲਈ ਕ੍ਰਾਈਮ ਬਰਾਂਚ ਦੇ ਏ.ਸੀ.ਪੀ. ਉਮੇਸ਼ ਬਰਥਵਾਲ ਦੀ ਦੇਖਰੇਖ 'ਚ ਅਤੇ ਇਕ ਟੀਮ ਇੰਸਪੈਕਟਰ ਰਾਮਪਾਲ ਦੀ ਦੇਖਰੇਖ 'ਚ ਬਣਾਈ ਗਈ।

DIsha

This news is Content Editor DIsha