ਦਿੱਲੀ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, 52 ਪਿਸਤੌਲਾਂ ਬਰਾਮਦ, 2 ਤਸਕਰ ਗ੍ਰਿਫਤਾਰ

04/03/2019 5:17:47 PM

ਨਵੀਂ ਦਿੱਲੀ— ਲੋਕ ਸਭਾ ਚੋਣਾਂ ਤੋਂ ਪਹਿਲਾਂ ਅਪਰਾਧਕ ਗਤੀਵਿਧੀਆਂ 'ਚ ਸ਼ਾਮਲ ਲੋਕਾਂ ਵਿਰੁੱਧ ਪੁਲਸ ਦੀ ਕਾਰਵਾਈ ਜਾਰੀ ਹੈ। ਰੋਹਿਣੀ ਇਲਾਕੇ 'ਚ ਕਾਰਵਾਈ ਕਰਦੇ ਹੋਏ ਪੁਲਸ ਦੀ ਸਪੈਸ਼ਲ ਸੈੱਲ ਨੇ 2 ਹਥਿਆਰ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਕੋਲੋਂ 52 ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਹਨ। ਫਿਲਹਾਲ ਦੋਸ਼ੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪੁਲਸ ਦੀ ਸਪੈਸ਼ਲ ਸੈੱਲ ਨੇ 27 ਮਾਰਚ ਨੂੰ ਗੈਰ-ਕਾਨੂੰਨੀ ਹਥਿਆਰ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ। ਪੁਲਸ ਨੇ 10 ਦੇਸੀ ਪਿਸਤੌਲਾਂ ਅਤੇ 10 ਕਾਰਤੂਸ ਬਰਾਮਦ ਕੀਤੇ ਸਨ।

ਚੋਣਾਂ ਦੇ ਮੱਦੇਨਜ਼ਰ ਹੋ ਰਹੀ ਪੁਲਸ ਕਾਰਵਾਈ
ਇਸ ਤੋਂ ਪਹਿਲਾਂ ਅਜੇ ਹਾਲ ਹੀ 'ਚ ਦਿੱਲੀ ਦੇ ਆਨੰਦ ਵਿਹਾਰ ਮੈਟਰੋ ਸਟੇਸ਼ਨ ਤੋਂ ਸੀ.ਆਈ.ਐੱਸ.ਐੱਫ. ਨੇ ਦੇਸੀ ਪਿਸਤੌਲ ਨਾਲ ਇਕ ਨੌਜਵਾਨ ਫੜਿਆ ਸੀ। ਨੌਜਵਾਨ ਪਿਸਤੌਲ ਲੈ ਕੇ ਮੈਟਰੋ ਦੀ ਸਵਾਰੀ ਕਰਨ ਜਾ ਰਿਹਾ ਸੀ, ਉਦੋਂ ਉਹ ਸੀ.ਆਈ.ਐੱਸ.ਐੱਫ. ਦੇ ਹੱਥੀਂ ਚੜ੍ਹ ਗਿਆ ਸੀ। ਦਰਅਸਲ ਪੁਲਸ ਚੋਣਾਂ ਦੇ ਮੱਦੇਨਜ਼ਰ ਦਿੱਲੀ 'ਚ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਲੋਕਾਂ ਵਿਰੁੱਧ ਮੁਹਿੰਮ ਚੱਲਾ ਰਹੀ ਹੈ। ਇਸ ਕਾਰਨ ਪੁਲਸ ਨੇ ਇਹ ਕਾਰਵਾਈ ਕੀਤੀ ਹੈ।

DIsha

This news is Content Editor DIsha