ਸਾਡਾ ਦਰਦ ਸਮਝੋ, ਸੀ.ਏ.ਏ. ਵਿਰੁੱਧ ਨਾ ਕਰੋ ਪ੍ਰਦਰਸ਼ਨ :  ਪਾਕਿਸਤਾਨੀ ਹਿੰਦੂ

12/24/2019 4:52:44 PM

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ 'ਚ ਰਹਿ ਰਹੇ ਪਾਕਿਸਤਾਨੀ ਹਿੰਦੂਆਂ ਨੇ ਮੰਗਲਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਦਰਦ ਨੂੰ ਸਮਝਣ ਅਤੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਪ੍ਰਦਰਸ਼ਨ ਨਾ ਕਰਨ। ਸੰਸਦ 'ਚ ਸੋਧ ਨਾਗਰਿਕਤਾ ਬਿੱਲ ਪਾਸ ਹੋਣ ਤੋਂ ਬਾਅਦ ਆਪਣੀ ਇਕ ਮਹੀਨੇ ਦੀ ਪੋਤੀ ਦਾ ਨਾਂ 'ਨਾਗਰਿਕਤਾ' ਰੱਖਣ ਵਾਲੀ ਮੀਰਾ ਦਾਸ (40) ਦਾ ਕਹਿਣਾ ਹੈ ਕਿ ਅਸੀਂ ਆਪਣਾ ਘਰ, ਜ਼ਮੀਨ ਸਭ ਪਿੱਛੇ ਛੱਡ ਆਏ ਹਾਂ। ਸਭ ਕੁਝ ਪਾਕਿਸਤਾਨ 'ਚ ਹੈ। ਹੁਣ ਇਹੀ ਸਾਡਾ ਘਰ ਹੈ। ਜੇਕਰ ਤੁਸੀਂ ਸਾਨੂੰ ਸਵੀਕਾਰ ਨਹੀਂ ਕਰੋਗੇ ਤਾਂ ਅਸੀਂ ਕਿੱਥੇ ਜਾਵਾਂਗੇ? ਕ੍ਰਿਪਾ ਸਾਡੇ ਦਰਦ ਨੂੰ ਸਮਝੋ ਅਤੇ ਸਾਡੇ ਜ਼ਖਮਾਂ ਨੂੰ ਭਰਨ ਵਾਲੇ ਕਾਨੂੰਨ ਵਿਰੁੱਧ ਪ੍ਰਦਰਸ਼ਨ ਨਾ ਕਰੋ।

ਪਾਕਿਸਤਾਨ ਦੇ ਹੈਦਰਾਬਾਦ ਤੋਂ 2011 'ਚ ਦਿੱਲੀ ਆਈ ਸੋਨਾ ਦਾਸ (42) ਨੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਅਸੀਂ ਜੋ ਦਰਦ ਝੱਲੇ ਹਨ, ਜੇਕਰ ਤੁਸੀਂ ਉਸ 'ਚੋਂ ਲੰਘੇ ਹੁੰਦੇ ਤਾਂ ਤੁਸੀਂ ਕਦੇ ਪ੍ਰਦਰਸ਼ਨ ਨਹੀਂ ਕਰਦੇ। ਇਹ ਕਾਨੂੰਨ ਸਾਡੇ ਲਈ ਆਸ ਦੀ ਨਵੀਂ ਕਿਰਨ ਹੈ।

DIsha

This news is Content Editor DIsha