ਪਰਾਲੀ ਸਾੜਨ ''ਤੇ PMO ਸਖਤ, ਪੰਜਾਬ-ਹਰਿਆਣਾ ਸਰਕਾਰ ਨੂੰ ਦਿੱਤੇ ਨਿਰਦੇਸ਼

10/26/2019 11:38:44 AM

ਨਵੀਂ ਦਿੱਲੀ— ਦਿੱਲੀ-ਐੱਨ.ਸੀ.ਆਰ. 'ਚ ਏਅਰ ਕਵਾਲਿਟੀ ਵਿਗੜਨ ਦੀ ਸਮੱਸਿਆ ਗੰਭੀਰ ਰੂਪ ਲੈਂਦੀ ਜਾ ਰਹੀ ਹੈ। ਹਾਲੇ ਦੀਵਾਲੀ, ਮੌਸਮ ਦੀ ਖਰਾਬੀ ਅਤੇ ਪਰਾਲੀ ਸਾੜਨ ਤੋਂ ਪੈਦਾ ਧੂੰਏ ਦੇ ਗੁਬਾਰ ਕਾਰਨ ਹਵਾ ਪ੍ਰਦੂਸ਼ਣ ਵਧਣ ਦਾ ਖਦਸ਼ਾ ਹੈ। ਅਜਿਹੇ 'ਚ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਤੋਂ ਪਰਾਲੀ ਸਾੜਨ 'ਤੇ ਸਖਤੀ ਨਾਲ ਰੋਕ ਲਗਾਉਣ ਦੇ ਨਿਰਦੇਸ਼ ਹੈ। ਪੀ.ਐੱਮ.ਓ. ਨੇ ਪੰਜਾਬ-ਹਰਿਆਣਾ ਬਾਰਡਰ 'ਤੇ 13 ਪ੍ਰਮੁੱਖ ਇਲਾਕਿਆਂ ਦੀ ਪਛਾਣ ਕੀਤੀ ਹੈ, ਜਿੱਥੇ ਸਭ ਤੋਂ ਵਧ ਪਰਾਲੀ ਸਾੜੀ ਜਾਂਦੀ ਹੈ। ਪੀ.ਐੱਮ.ਓ. ਨੇ ਕਿਹਾ ਕਿ ਅਗਲੇ ਤਿੰਨ ਹਫ਼ਤੇ ਹਵਾ ਪ੍ਰਦੂਸ਼ਣ ਦੇ ਲਿਹਾਜ ਨਾਲ ਚੁਣੌਤੀਪੂਰਨ ਰਹਿਣ ਵਾਲਾ ਹੈ। ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਦੇ ਸਕੱਤਰ ਸੀ.ਕੇ. ਮਿਸ਼ਰਾ ਨੇ ਇਕ ਨਿਊਜ਼ ਚੈਨਲ ਨੂੰ ਹਿਕਾ,''ਪੰਜਾਬ ਅਤੇ ਹਰਿਆਣਾ 'ਚ 13 ਹਾਟ ਸਪੋਟਸ ਦੀ ਪਛਾਣ ਹੋਈ ਹੈ, ਜਿੱਥੇ ਸਭ ਤੋਂ ਵਧ ਪਰਾਲੀ ਸਾੜੀ ਜਾਂਦੀ ਹੈ। ਪੀ.ਐੱਮ.ਓ. ਨੇ ਦਿੱਲੀ-ਐੱਨ.ਸੀ.ਆਰ. 'ਚ ਏਅਰ ਕਵਾਲਿਟੀ ਦੀ ਸਥਿਤੀ ਦੀ ਸਮੀਖਿਆ ਕੀਤੀ ਹੈ ਅਤੇ ਦੋਹਾਂ ਰਾਜਾਂ ਨੂੰ ਕਿਹਾ ਹੈ ਕਿ ਪਰਾਲੀ ਜਾਣ 'ਚ ਵਧ ਤੋਂ ਵਧ ਕਟੌਤੀ ਲਈ ਹਰ ਸੰਭਵ ਕੋਸ਼ਿਸ਼ ਕਰਨ।''

ਸੈਟੇਲਾਈਟ ਨਾਲ ਨਜ਼ਰ ਰੱਖੇ ਜਾਣ 'ਤੇ ਪਤਾ ਲੱਗਾ ਕਿ ਪੰਜਾਬ ਦੇ ਕਿਹੜੇ ਜ਼ਿਲਿਆਂ 'ਚ ਇਸ ਸਾਲ ਹੁਣ ਤੱਕ ਸਭ ਤੋਂ ਵਧ ਪਰਾਲੀ ਸਾੜੇ ਜਾਣ ਦੀ ਘਟਨਾ ਸਾਹਮਣੇ ਆਈ ਹੈ, ਉਨ੍ਹਾਂ 'ਚੋਂ ਅੰਮ੍ਰਿਤਸਰ, ਤਰਨਤਾਰਨ ਅਤੇ ਪਟਿਆਲਾ, ਜਦੋਂ ਕਿ ਹਰਿਆਣਾ 'ਚ ਕਰਨਾਲ, ਕੁਰੂਕੁਸ਼ੇਤਰ ਅਤੇ ਕੈਥਲ ਸ਼ਾਮਲ ਹਨ। ਦੋਹਾਂ ਰਾਜਾਂ ਨੇ ਵੀ ਆਪਣੇ ਵਲੋਂ ਉਨ੍ਹਾਂ ਖਾਸ ਥਾਂਵਾਂ ਦੀ ਲਿਸਟ ਬਣਾਈ ਹੈ, ਜਿੱਥੇ ਪਹਿਲ ਦੇ ਆਧਾਰ 'ਤੇ ਕਦਮ ਚੁੱਕਣ ਦੀ ਲੋੜ ਹੈ।

ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ ਪੀ.ਕੇ. ਮਿਸ਼ਰਾ ਨੇ ਵੀਰਵਾਰ ਨੂੰ ਇਕ ਟਾਸਕ ਫੋਰਸ ਮੀਟਿੰਗ ਕੀਤੀ, ਜਿਸ 'ਚ ਦਿੱਲੀ ਸਰਕਾਰ ਅਤੇ ਨਗਰਪਾਲਿਕਾ ਅਧਿਕਾਰੀਆਂ ਦੇ ਨਾਲ-ਨਾਲ ਆਈ.ਆਈ.ਟੀ. ਅਤੇ ਟੇਰੀ ਦੇ ਐਕਸਪਰਟਸ ਵੀ ਸ਼ਾਮਲ ਹੋਏ। ਕੇਂਦਰੀ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਵਲੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਹੈ,'ਪ੍ਰਧਾਨ ਸਕੱਤਰ ਨੇ ਪੰਜਾਬ ਅਤੇ ਹਰਿਆਣਾ ਦੇ ਪ੍ਰਤੀਨਿਧੀਆਂ ਨੂੰ ਪਰਾਲੀ ਸਾੜਨ ਦੀ ਸਮੱਸਿਆ ਨਾਲ ਪ੍ਰਭਾਵੀ ਤੌਰ 'ਤੇ ਨਿਪਟਣ ਦੇ ਵਿਸ਼ੇਸ਼ ਨਿਰਦੇਸ਼ ਦਿੱਤੇ। ਇਨ੍ਹਾਂ ਦੋਹਾਂ ਰਾਜਾਂ ਦੇ ਅਧਿਕਾਰੀਆਂ ਨੇ ਪੀ.ਐੱਮ.ਓ. ਨੂੰ ਵਾਅਦਾ ਕੀਤਾ ਕਿ ਉਹ ਕਿਸਾਨਾਂ ਨੂੰ ਸਮਝਾਉਣ ਲਈ ਆਪਣਾ ਪ੍ਰਸ਼ਾਸਨਿਕ ਅਮਲਾ ਲਗਾ ਦੇਣਗੇ ਤਾਂ ਕਿ ਦਿੱਲੀ ਦੀ ਹਵਾ ਦੀ ਗੁਣਵੱਤਾ ਸੁਧਰ ਸਕੇ।''

DIsha

This news is Content Editor DIsha