ਦਿੱਲੀ-NCR 'ਚ ਬਾਰਸ਼, ਪ੍ਰਦੂਸ਼ਣ ਤੋਂ ਫਿਰ ਵੀ ਨਹੀਂ ਮਿਲੀ ਰਾਹਤ

01/16/2020 3:40:34 PM

ਨਵੀਂ ਦਿੱਲੀ— ਦਿੱਲੀ ਅਤੇ ਨੇੜਲੇ ਇਲਾਕਿਆਂ 'ਚ ਫਿਲਹਾਲ ਸਰਦੀ ਤੋਂ ਰਾਹਤ ਮਿਲਦੀ ਨਹੀਂ ਦਿੱਸ ਰਹੀ ਹੈ। ਵੀਰਵਾਰ ਨੂੰ ਦਿੱਲੀ ਅਤੇ ਨੋਇਡਾ 'ਚ ਹਲਕੀ ਬਾਰਸ਼ ਨੇ ਮੌਸਮ ਨੂੰ ਸੁਹਾਨਾ ਕਰ ਦਿੱਤਾ। ਹਾਲਾਂਕਿ ਇਸ ਨਾਲ ਥੋੜ੍ਹੀ ਠੰਡ ਜ਼ਰੂਰ ਵਧ ਗਈ ਹੈ। ਨੋਇਡਾ 'ਚ ਤਾਂ ਕਿਤੇ-ਕਿਤੇ ਗੜੇ ਵੀ ਪਏ। ਵੀਰਵਾਰ ਸਵੇਰ ਤੋਂ ਹੀ ਆਸਮਾਨ 'ਚ ਕਾਲੇ ਬੱਦਲ ਸਨ। ਕਈ ਇਲਾਕਿਆਂ 'ਚ ਸੂਰਜ ਨਹੀਂ ਦੇਖਿਆ ਗਿਆ। ਇਸ ਬਾਰਸ਼ ਤੋਂ ਫਿਲਹਾਲ ਪ੍ਰਦੂਸ਼ਣ 'ਚ ਰਾਹਤ ਮਿਲਦੀ ਨਹੀਂ ਦਿੱਸ ਰਹੀ ਹੈ। ਦਿੱਲੀ 'ਚ ਅੱਜ ਯਾਨੀ ਵੀਰਵਾਰ ਨੂੰ ਹਵਾ ਪ੍ਰਦੂਸ਼ਣ 'ਖਰਾਬ' ਸ਼੍ਰੇਣੀ 'ਚ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਖੇਤਰ ਦਾ ਘੱਟ-ਘੱਟੋ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਧਿਕਾਰੀ ਨੇ ਅੱਗੇ ਕਿਹਾ,''ਖੇਤਰ ਦਾ ਵਧ ਤੋਂ ਵਧ ਤਾਪਮਾਨ 21 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹੇਗਾ।''

12 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ
ਉੱਥੇ ਹੀ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਧੁੰਦ ਕਾਰਨ ਦਿੱਲੀ 'ਚ ਆਉਣ ਵਾਲੀਆਂ ਕਰੀਬ 12 ਟਰੇਨਾਂ ਆਪਣੇ ਤੈਅ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਰਾਸ਼ਟਰੀ ਰਾਜਧਾਨੀ ਦੀ ਹਵਾ ਗੁਣਵੱਤਾ 'ਖਰਾਬ' ਸ਼੍ਰੇਣੀ 'ਚ ਦਰਜ ਕੀਤੀ ਗਈ। ਕੇਂਦਰ ਚਾਲਿਤ ਸਿਸਟਮ ਆਫ ਏਅਰ ਕਵਾਲਿਟੀ ਐਂਡ ਵੈਦਰ ਫਾਰਕਾਸਟਿੰਗ (ਸਫਰ) ਅਨੁਸਾਰ ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ (ਏ.ਕਊ.ਆਈ.) 245 ਦਰਜ ਕੀਤੀ ਗਈ। ਸਫਰ ਨੇ ਕਿਹਾ,''ਏ.ਕਊ.ਆਈ. 'ਚ ਸੁਧਾਰ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਵਧੀ ਹਵਾ ਗਤੀ ਅਤੇ ਭਾਰੀ ਬਰਫ਼ਬਾਰੀ ਕਾਰਨ ਹੋਇਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਹਵਾ ਗੁਣਵੱਤਾ ਸੂਚਕਾਂਕ (ਏ.ਕਊ.ਆਈ.) ਸ਼ੁੱਕਰਵਾਰ ਨੂੰ ਵਿਗੜ ਸਕਦਾ ਹੈ।

DIsha

This news is Content Editor DIsha