ਦਿੱਲੀ-ਐੱਨ.ਸੀ.ਆਰ. ''ਚ ਤੇਜ਼ ਬਾਰਸ਼, ਪ੍ਰਦੂਸ਼ਣ ''ਚ ਆਈ ਕਮੀ

05/15/2019 11:03:24 AM

ਨਵੀਂ ਦਿੱਲੀ— ਦਿੱਲੀ, ਨੋਇਡਾ ਸਮੇਤ ਐੱਨ.ਸੀ.ਆਰ. ਦੇ ਕਈ ਹਿੱਸਿਆਂ 'ਚ ਬੁੱਧਵਾਰ ਸਵੇਰ ਦੀ ਸ਼ੁਰੂਆਤ ਬਾਰਸ਼ ਨਾਲ ਹੋਈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੇ ਨਾਲ ਹੀ ਹਵਾ ਦੀ ਗੁਣਵੱਤਾ 'ਚ ਵੀ ਸੁਧਾਰ ਆਇਆ ਹੈ। ਬਾਰਸ਼ ਨਾਲ ਤੇਜ਼ ਹਵਾ ਚੱਲ ਰਹੀ ਹੈ ਅਤੇ ਕਾਲੇ ਬੱਦਲਾਂ ਕਾਰਨ ਹਨ੍ਹੇਰਾ ਛਾਇਆ ਹੋਇਆ ਹੈ। ਦਿੱਲੀ ਦੇ ਮੰਡੀ ਹਾਊਸ ਅਤੇ ਸ਼ਾਸਤਰੀ ਭਵਨ ਦੇ ਨੇੜੇ-ਤੇੜੇ ਕਾਫੀ ਤੇਜ਼ ਬਾਰਸ਼ ਹੋਈ। ਕੁਝ ਇਲਾਕਿਆਂ 'ਚ ਸੜਕਾਂ 'ਤੇ ਪਾਣੀ ਭਰਨ ਕਾਰਨ ਜਾਮ ਵੀ ਲੱਗ ਗਿਆ ਹੈ। ਸਵੇਰ ਦਾ ਸਮਾਂ ਹੋਣ ਕਾਰਨ ਦਫ਼ਤਰ ਲਈ ਨਿਕਲੇ ਲੋਕਾਂ ਨੂੰ ਪਰੇਸ਼ਾਨੀ ਹੋਈ। ਸੋਮਵਾਰ ਰਾਤ ਨੂੰ ਵੀ ਕੁਝ ਇਲਾਕਿਆਂ 'ਚ ਬਾਰਸ਼ ਹੋਈ ਸੀ।ਰਾਸ਼ਟਰੀ ਰਾਜਧਾਨੀ 'ਚ ਬਾਰਸ਼ ਕਾਰਨ ਹਵਾ ਦੀ ਗੁਣਵੱਤਾ 'ਚ ਵੀ ਸੁਧਾਰ ਆਇਆ ਹੈ। ਸਕਾਈਮੇਟ ਅਨੁਸਾਰ,''ਬੁੱਧਵਾਰ ਸਵੇਰੇ ਹਵਾ ਦੀ ਗੁਣਵੱਤਾ ਸੂਚਕਾਂਕ (ਏਕਿਊਆਈ) 126 ਦਰਜ ਕੀਤਾ ਗਿਆ, ਜੋ ਕਿ ਮੱਧਮ ਦਰਜੇ 'ਚ ਆਉਂਦਾ ਹੈ। 0 ਅਤੇ 50 ਦਰਮਿਆਨ ਹਵਾ ਦੀ ਗੁਣਵੱਤਾ ਸੂਚਕਾਂਕ ਨੂੰ 'ਚੰਗਾ', 51 ਅਤੇ 100 ਦਰਮਿਆਨ 'ਸੰਤੋਸ਼ਜਨਕ', 101 ਅਤੇ 200 ਦਰਮਿਆਨ 'ਮੱਧਮ' ਅਤੇ 201 ਤੋਂ 300 ਦਰਮਿਆਨ 'ਖਰਾਬ', 301 ਤੋਂ 400 ਦਰਮਿਆਨ 'ਬਹੁਤ ਖਰਾਬ' ਅਤੇ 401 ਤੋਂ 500 ਦਰਮਿਆਨ 'ਗੰਭੀਰ ਸ਼੍ਰੇਣੀ' ਦਾ ਮੰਨਿਆ ਜਾਂਦਾ ਹੈ।

DIsha

This news is Content Editor DIsha