ਦਿੱਲੀ-ਐੱਨ.ਸੀ.ਆਰ ''ਚ ਵਧਿਆ ਪ੍ਰਦੂਸ਼ਣ

01/03/2020 12:23:00 PM

ਨਵੀਂ ਦਿੱਲੀ—ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਭਾਵ ਸ਼ੁੱਕਰਵਾਰ ਸਵੇਰਸਾਰ ਮੌਸਮ ਸਾਫ ਰਿਹਾ ਹੈ ਅਤੇ ਘੱਟੋ-ਘੱਟ ਤਾਪਮਾਨ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਇਸ ਮੌਸਮ ਲਈ ਸਾਧਾਰਨ ਹੈ। ਹਵਾ ਗੁਣਵੱਤਾ ਅੱਜ ਭਾਵ ਸ਼ੁੱਕਰਵਾਰ ਨੂੰ ਬੇਹੱਦ ਖਰਾਬ ਸ਼੍ਰੇਣੀ 'ਚ ਦਰਜ ਕੀਤਾ ਗਿਆ ਹੈ, ਜੋ ਕਿ ਪਿਛਲੇ 2 ਦਿਨਾਂ ਤੋਂ ਗੰਭੀਰ ਸ਼੍ਰੇਣੀ 'ਚ ਸੀ। ਕੇਂਦਰੀ ਹਵਾ ਕੰਟਰੋਲ ਬੋਰਡ ਨੇ ਦੱਸਿਆ ਹੈ ਕਿ ਹਵਾ ਗੁਣਵੱਤਾ 8.43 ਵਜੇ 390 ਦਰਜ ਕੀਤੀ ਗਈ। ਫਰੀਦਾਬਾਦ 'ਚ 387, ਗਾਜੀਆਬਾਦ 'ਚ 343, ਗ੍ਰੇਟਰ ਨੋਇਡਾ 'ਚ 370, ਗੁਰੂਗ੍ਰਾਮ 'ਚ 364 ਅਤੇ ਨੋਇਡਾ 'ਚ 391 ਦਰਜ ਕੀਤਾ ਗਿਆ। ਪਾਲਮ 'ਚ ਵਿਜ਼ਬਿਲਟੀ ਦਾ ਪੱਧਰ 400 ਮੀਟਰ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਸਫਦਰਜੰਗ 'ਚ ਵਿਜ਼ੀਬਿਲਟੀ ਸਵੇਰਸਾਰ 600 ਮੀਟਰ ਤੱਕ ਦਰਜ ਕੀਤੀ ਗਈ ਹੈ।

ਦੂਜੇ ਪਾਸੇ ਉਤਰ ਰੇਲਵੇ ਖੇਤਰ 'ਚ ਵਿਜ਼ੀਬਿਲਟੀ ਘੱਟ ਹੋਣ ਕਾਰਨ 19 ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਦਿੱਲੀ ਸਮੇਤ ਐੱਨ.ਸੀ.ਆਰ 'ਚ ਬੀਤੀ ਸ਼ਾਮ ਨੂੰ ਪ੍ਰਦੂਸ਼ਣ ਗੰਭੀਰ ਸਥਿਤੀ 'ਚ ਦਰਜ ਕੀਤਾ ਗਿਆ ਹੈ।

ਮੌਸਮ ਵਿਭਾਗ ਨੇ ਦਿਨ 'ਚ ਮੌਸਮ ਸਾਫ ਰਹਿਣ ਅਤੇ ਸ਼ਨੀਵਾਰ ਸਵੇਰਸਾਰ ਨੂੰ ਮੱਧਮ ਧੁੰਦ ਛਾਈ ਰਹਿਣ ਦੀ ਸੰਭਾਵਨਾ ਜਤਾਈ ਹੈ। ਸ਼ੁੱਕਰਵਾਰ ਨੂੰ ਜ਼ਿਆਦਾਤਰ ਤਾਪਮਾਨ 23 ਡਿਗਰੀ ਸੈਲਸੀਅਸ ਦੇ ਨੇੜੇ ਰਹਿ ਸਕਦੀ ਹੈ। ਸ਼ਨੀਵਾਰ ਸਵੇਰਸਾਰ ਤਾਪਮਾਨ 7 ਡਿਗਰੀ ਸੈਲਸੀਅਸ ਰਹੇਗਾ। ਰਾਸ਼ਟਰੀ ਰਾਜਧਾਨੀ 'ਚ ਵੀਰਵਾਰ ਨੂੰ ਜ਼ਿਆਦਾਤਰ ਤਾਪਮਾਨ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਸਾਧਾਰਨ ਤੋਂ 3 ਡਿਗਰੀ ਸੈਲਸੀਅਸ ਜ਼ਿਆਦਾ ਹੈ ਅਤੇ ਘੱਟੋ-ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਸਾਧਾਰਨ ਤੋਂ 3 ਡਿਗਰੀ ਸੈਲਸੀਅਸ ਘੱਟ ਹੈ।

Iqbalkaur

This news is Content Editor Iqbalkaur