PM ਮੋਦੀ ਨੂੰ ਮਿਲੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ, ਅਹਿਮ ਮੁੱਦਿਆਂ 'ਤੇ ਕੀਤੀ ਚਰਚਾ

06/26/2019 1:47:00 PM

ਨਵੀਂ ਦਿੱਲੀ— ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ 3 ਦਿਨਾਂ ਦੇ ਦੌਰੇ 'ਤੇ ਕੱਲ ਭਾਵ ਮੰਗਲਵਾਰ ਨੂੰ ਭਾਰਤ ਪੁੱਜੇ ਹਨ। ਅੱਜ ਯਾਨੀ ਕਿ ਬੁੱਧਵਾਰ ਨੂੰ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦੋਹਾਂ ਮੰਤਰੀਆਂ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਦੋ-ਪੱਖੀ ਸੰਬੰਧਾਂ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ। ਜਿਸ ਸਮੇਂ ਮਾਈਕ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ, ਉਸ ਸਮੇਂ ਉਨ੍ਹਾਂ ਨਾਲ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਐੱਨ. ਐੱਸ. ਏ. ਅਜਿਤ ਡੋਭਾਲ ਵੀ ਮੌਜੂਦ ਸਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਬੈਠਕ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਟਵੀਟ ਕੀਤਾ, ''ਅਸੀਂ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਾਂ। ਪੋਂਪੀਓ ਨੇ ਭਾਰਤ-ਅਮਰੀਕਾ ਸੰਬੰਧਾਂ ਦੇ ਵੱਖ-ਵੱਖ ਪਹਿਲੂਆਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚਰਚਾ ਲਈ ਉਨ੍ਹਾਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਜਾਪਾਨ ਦੇ ਓਸਾਕਾ 'ਚ ਹੋਣ ਜਾ ਰਹੇ ਜੀ-20 ਸ਼ਿਖਰ ਸੰਮੇਲਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ।  

ਭਾਰਤ ਅੱਤਵਾਦ, ਈਰਾਨ ਸੰਕਟ ਅਤੇ ਐਂਟੀ ਮਿਜ਼ਾਈਲ ਸਿਸਟਮ ਐੱਸ-400 'ਤੇ ਆਪਣੀ ਰਾਏ ਅਮਰੀਕਾ ਨੂੰ ਦੱਸੇਗਾ। ਅਮਰੀਕਾ, ਰੂਸ ਤੋਂ ਐੱਸ-400 ਖਰੀਦਣ ਦੀ ਭਾਰਤ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰ ਰਿਹਾ ਹੈ ਅਤੇ ਭਾਰਤ ਨੂੰ ਪਾਬੰਦੀ ਦੀ ਧਮਕੀ ਵੀ ਦਿੱਤੀ ਹੈ। ਭਾਰਤ ਅਤੇ ਅਮਰੀਕਾ ਵਿਚਾਲੇ ਹਾਲ ਹੀ ਦੇ ਦਿਨਾਂ ਵਿਚ ਸੰਬੰਧ ਠੀਕ ਨਹੀਂ ਰਹੇ ਹਨ। ਅਮਰੀਕਾ ਅਤੇ ਈਰਾਨ ਦੇ ਰਿਸ਼ਤੇ ਵਿਗੜੇ ਹੋਏ ਹਨ। ਅਮਰੀਕਾ ਦੀ ਮੰਗ ਹੈ ਕਿ ਭਾਰਤ ਈਰਾਨ ਤੋਂ ਤੇਲ ਨਾ ਖਰੀਦੇ ਅਤੇ ਭਾਰਤ ਦਾ ਬਿਨਾਂ ਤੇਲ ਕੰਮ ਹੋਣਾ ਮੁਸ਼ਕਲ ਹੈ। ਨਾਲ ਹੀ  ਰੂਸ ਤੋਂ ਐੱਸ-400 ਮਿਜ਼ਾਈਲ ਸਿਸਟਮ ਖਰੀਦਣ 'ਤੇ ਅਮਰੀਕਾ ਰੋੜਾ ਅਟਕਾ ਰਿਹਾ ਹੈ ਪਰ ਭਾਰਤ ਨੂੰ ਇਹ ਪਸੰਦ ਨਹੀਂ ਆ ਰਿਹਾ। ਅਜਿਹੇ ਵਿਚ ਇਸ ਮੁੱਦੇ 'ਤੇ ਗੱਲ ਹੋਣੀ ਵੀ ਤੈਅ ਹੈ।

Tanu

This news is Content Editor Tanu