ਦਿੱਲੀ 'ਚ ਦੁਨੀਆ ਦੇ ਸਭ ਤੋਂ ਵੱਡੇ 'ਕੋਵਿਡ ਕੇਂਦਰ' ਦਾ ਉਦਘਾਟਨ, ਖਾਸ ਸਹੂਲਤਾਂ ਨਾਲ ਲੈੱਸ

07/05/2020 1:25:20 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ 10,000 ਬੈੱਡਾਂ ਵਾਲੇ ਸਰਦਾਰ ਪਟੇਲ ਕੋਵਿਡ ਦੇਖਭਾਲ ਕੇਂਦਰ ਦਾ ਐਤਵਾਰ ਨੂੰ ਉਦਘਾਟਨ ਕੀਤਾ। ਇਹ ਕੋਵਿਡ ਕੇਂਦਰ ਦੁਨੀਆ ਵਿਚ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਕੇਂਦਰ ਹੈ। ਇਸ ਨੂੰ ਛੱਤਰਪੁਰ ਵਿਚ ਰਾਧਾ ਸੁਆਮੀ ਸਤਿਸੰਗ ਬਿਆਸ 'ਚ ਬਣਾਇਆ ਗਿਆ ਹੈ। ਇਹ ਕੇਂਦਰ ਮਾਮੂਲੀ ਜਾਂ ਬਿਨਾਂ ਲੱਛਣ ਵਾਲੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਹੈ। ਇਹ ਬਿਨਾਂ ਲੱਛਣ ਵਾਲੇ ਉਨ੍ਹਾਂ ਪੀੜਤ ਲੋਕਾਂ ਲਈ ਇਲਾਜ ਕੇਂਦਰ ਹੈ, ਜਿਨ੍ਹਾਂ ਦੇ ਘਰ 'ਚ ਵੱਖਰੇ ਤੌਰ 'ਤੇ ਰਹਿਣ ਦੀ ਵਿਵਸਥਾ ਨਹੀਂ ਹੈ।

ਇਹ ਕੇਂਦਰ 1700 ਫੁੱਟ ਲੰਬਾ ਅਤੇ 700 ਫੁੱਟ ਚੌੜਾ ਹੈ। ਇਸ ਦਾ ਆਕਾਰ ਫੁੱਟਬਾਲ ਦੇ ਕਰੀਬ 20 ਮੈਦਾਨਾਂ ਜਿੰਨਾ ਹੈ। ਇਸ 'ਚ 200 ਅਜਿਹੇ ਕੰਪਲੈਕਸ ਹਨ, ਜਿਨ੍ਹਾਂ 'ਚ ਹਰੇਕ 'ਚ 50 ਬੈੱਡ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦੁਨੀਆ ਵਿਚ ਇਸ ਤਰ੍ਹਾਂ ਦਾ ਸਭ ਤੋਂ ਵੱਡਾ ਕੇਂਦਰ ਹੈ।

ਇਸ ਕੇਂਦਰ ਦੇ ਸੰਚਾਲਨ ਦੀ ਜ਼ਿੰਮੇਵਾਰੀ ਨੋਡਲ ਏਜੰਸੀ ਭਾਰਤ-ਤਿੱਬਤ ਸਰਹੱਦ ਪੁਲਸ (ਆਈ. ਟੀ. ਬੀ. ਪੀ.) ਦੀ ਹੋਵੇਗੀ, ਜਦਕਿ ਦਿੱਲੀ ਸਰਕਾਰ ਪ੍ਰਸ਼ਾਸਨਿਕ ਮਦਦ ਦੇ ਰਹੀ ਹੈ। ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸਵੈ-ਸੇਵਕ ਕੇਂਦਰ ਦੇ ਸੰਚਾਲਨ 'ਚ ਮਦਦ ਦੇਣਗੇ।

ਵੱਖ-ਵੱਖ ਬੁਨਿਆਦੀ ਢਾਂਚੇ ਜਿਵੇਂ ਕਿ ਬਿਸਤਰੇ, ਗੱਦੇ ਆਦਿ ਸਿਵਲ ਸੋਸਾਇਟੀ ਸੰਸਥਾਵਾਂ ਅਤੇ ਗੈਰ-ਸਰਕਾਰੀ ਸੰਗਠਨਾਂ ਵਲੋਂ ਦਾਨ ਕੀਤੇ ਗਏ ਹਨ। ਇਹ ਸਹੂਲਤਾਂ ਮਰੀਜ਼ਾਂ ਨੂੰ ਤਣਾਅ ਮੁਕਤ ਅਤੇ ਦਿਮਾਗ ਨੂੰ ਤਾਜ਼ਾ ਕਰਨ ਲਈ ਬਣਾਈਆਂ ਗਈਆਂ ਹਨ।

ਇਸ ਕੋਵਿਡ ਕੇਂਦਰ ਦੇ ਅੰਦਰ ਮਰੀਜ਼ਾਂ ਲਈ ਲਾਇਬ੍ਰੇਰੀ, ਬੋਰਡ ਗੇਮਜ਼, ਸਿਕਪਿੰਗ ਰੱਸੀਆਂ ਆਦਿ ਨਾਲ ਰੋਗੀਆਂ ਲਈ ਮਨੋਰੰਜਕ ਕੇਂਦਰ ਉਪਲੱਬਧ ਕਰਵਾਏ ਗਏ ਹਨ। ਮਰੀਜ਼ਾਂ ਨੂੰ ਰੋਜ਼ਾਨਾ 5 ਸਿਹਤ ਭਰਪੂਰ ਭੋਜਨ ਨਾਲ ਇਮਿਊਨਿਟੀ ਸਿਸਟਮ (ਪ੍ਰਤੀਰੋਧਕ ਪ੍ਰਣਾਲੀ) ਵਧਾਉਣ ਵਾਲੇ ਚਵਨਪ੍ਰੈੱਸ਼ਰ, ਜੂਸ, ਗਰਮ ਕਾੜਾ ਆਦਿ ਪ੍ਰਦਾਨ ਕੀਤੇ ਜਾਣਗੇ।

 

Tanu

This news is Content Editor Tanu