ਦਿੱਲੀ ’ਚ ਹੁਣ ਤੱਕ ਡੇਂਗੂ ਦੇ 153 ਮਾਮਲੇ ਆਏ ਸਾਹਮਣੇ : ਰਿਪੋਰਟ

07/11/2022 5:39:17 PM

ਨਵੀਂ ਦਿੱਲੀ– ਰਾਸ਼ਟਰੀ ਰਾਜਧਾਨੀ ’ਚ ਇਸ ਸਾਲ ਹੁਣ ਤੱਕ ਡੇਂਗੂ ਦੇ 150 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚ ਜੁਲਾਈ ’ਚ 10 ਮਾਮਲੇ ਸ਼ਾਮਲ ਹਨ। ਦਿੱਲੀ ਨਗਰ ਨਿਗਮ (ਐੱਮ. ਸੀ. ਡੀ.) ਵਲੋਂ ਸੋਮਵਾਰ ਨੂੰ ਜਾਰੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ 2 ਜੁਲਾਈ ਤੱਕ ਦਿੱਲੀ ਦੇ 143 ਮਾਮਲੇ ਦਰਜ ਕੀਤੇ ਜਾ ਚੁੱਕੇ ਸਨ ਅਤੇ 9 ਜੁਲਾਈ ਨੂੰ ਇਹ ਗਿਣਤੀ ਵਧ ਕੇ 153 ਹੋ ਗਈ। ਰਿਪੋਰਟ ਮੁਤਾਬਕ ਰਾਸ਼ਟਰੀ ਰਾਜਧਾਨੀ 'ਚ ਜਨਵਰੀ 'ਚ ਡੇਂਗੂ ਦੇ 23, ਫਰਵਰੀ 'ਚ 16, ਮਾਰਚ 'ਚ 22, ਅਪ੍ਰੈਲ 'ਚ 20, ਮਈ 'ਚ 30 ਅਤੇ ਜੂਨ 'ਚ 32 ਡੇਂਗੂ ਦੇ ਮਾਮਲੇ ਦਰਜ ਕੀਤੇ ਗਏ ਹਨ, ਜਦਕਿ 9 ਜੁਲਾਈ  ਤੱਕ 10 ਮਾਮਲੇ ਸਾਹਮਣੇ ਆਏ ਹਨ।

ਡੇਂਗੂ ਦੇ ਜ਼ਿਆਦਾਤਰ ਮਾਮਲੇ ਆਮ ਤੌਰ 'ਤੇ ਜੁਲਾਈ ਅਤੇ ਨਵੰਬਰ ਦੇ ਵਿਚਕਾਰ ਸਾਹਮਣੇ ਆਉਂਦੇ ਹਨ। ਹਾਲਾਂਕਿ ਇਹ ਮਿਆਦ ਮੱਧ ਦਸੰਬਰ ਤੱਕ ਵਧ ਸਕਦੀ ਹੈ। MCD ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਸ਼ਟਰੀ ਰਾਜਧਾਨੀ 'ਚ ਇਸ ਸਾਲ ਪਹਿਲਾਂ ਹੀ ਡੇਂਗੂ ਦੇ ਮਾਮਲੇ ਸਾਹਮਣੇ ਆ ਰਹੇ ਹਨ ਕਿਉਂਕਿ ਮੌਸਮ ਮੱਛਰਾਂ ਦੇ ਪ੍ਰਜਨਨ ਲਈ ਅਨੁਕੂਲ ਹੈ। ਪਿਛਲੇ ਸਾਲ ਰਾਸ਼ਟਰੀ ਰਾਜਧਾਨੀ ਵਿਚ ਡੇਂਗੂ ਦੇ ਕੁੱਲ 9,613 ਮਾਮਲੇ ਸਾਹਮਣੇ ਆਏ ਸਨ, ਜੋ ਕਿ 2015 ਤੋਂ ਬਾਅਦ ਸਭ ਤੋਂ ਵੱਧ ਹਨ।

Tanu

This news is Content Editor Tanu